ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ ਅਲਵੀ ਨੇ ਐਤਵਾਰ ਨੂੰ ਇੱਥੇ ਇਕ ਸਮਾਰੋਹ ਦੌਰਾਨ ਕਤਰ ਦੇ ਅਮੀਰ ਸ਼ੇਖ ਤਮੀਮ ਬਿਨ ਹਮਦ ਥਾਨੀ ਨੂੰ ਦੇਸ਼ ਦੇ ਸਰਵ ਉੱਚ ਨਾਗਰਿਕ ਸਨਮਾਨ 'ਨਿਸ਼ਾਨ-ਏ-ਪਾਕਿਸਤਾਨ' ਨਾਲ ਸਨਮਾਨਿਤ ਕੀਤਾ। ਇਕ ਅੰਗਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਰਾਸ਼ਟਰਪਤੀ ਭਵਨ ਵਿਖੇ ਹੋਏ ਸਮਾਗਮ ਵਿਚ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਅਤੇ ਉਨ੍ਹਾਂ ਦੇ ਕਤਰ ਦੇ ਹਮਰੁਤਬਾ ਸ਼ੇਖ ਮੁਹੰਮਦ ਬਿਨ ਅਬਦੁੱਲਰਹਿਮਾਨ ਅਲ ਥਾਨੀ ਹਾਜ਼ਰ ਸੀਨੀਅਰ ਅਧਿਕਾਰੀਆਂ ਵਿਚੋਂ ਇਕ ਸਨ।

ਜ਼ਿਕਰਯੋਗ ਹੈ ਕਿ ਸ਼ੇਖ ਅਲ ਥਾਨੀ 2013 ਵਿਚ ਸੱਤਾ ਵਿਚ ਆਉਣ ਦੇ ਬਾਅਦ ਪਾਕਿਸਤਾਨ ਦੀ ਆਪਣੀ ਦੂਜੀ ਯਾਤਰਾ 'ਤੇ ਹਨ। ਇਸ ਤੋਂ ਪਹਿਲਾਂ ਉਹ ਮਾਰਚ 2015 ਵਿਚ ਪਾਕਿਸਤਾਨ ਆਏ ਸਨ। ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਨਿੱਜੀ ਤੌਰ 'ਤੇ ਸ਼ਨੀਵਾਰ ਨੂੰ ਨੂਰ ਖਾਨ ਏਅਰਬੇਸ ਵਿਖੇ ਕਤਰ ਦੇ ਅਮੀਰ ਦਾ ਸਵਾਗਤ ਕੀਤਾ ਸੀ।

ਵਫਦੀ ਪੱਧਰ ਦੀ ਗੱਲਬਾਤ ਤੋਂ ਪਹਿਲਾਂ ਸ਼ੇਖ ਅਲ ਥਾਨੀ ਅਤੇ ਇਮਰਾਨ ਵਿਚਾਲੇ ਬੈਠਕ ਹੋਈ। ਬੈਠਕ ਵਿਚ ਦੋਹਾਂ ਪੱਖਾਂ ਨੇ ਵਿੱਤੀ ਖੁਫੀਆ ਤੇ ਟੂਰਿਜ਼ਮ ਅਤੇ ਵਪਾਰ ਤੇ ਨਿਵੇਸ਼ ਦੇ ਤਿੰਨ ਸਮਝੌਤੇ ਕੀਤੇ। ਸਮਾਗਮ ਵਿਚ ਮਹਿਮਾਨ ਨੇਤਾ ਨੇ ਕਤਰ ਦੀ ਨੈਸ਼ਨਲ ਫੁੱਟਬਾਲ ਟੀਮ ਦੀ ਜਰਸੀ ਨੂੰ ਪ੍ਰੀਮੀਅਰ ਲਈ ਪੇਸ਼ ਕੀਤਾ ਅਤੇ ਸਾਬਕਾ ਕ੍ਰਿਕਟਰ ਵੱਲੋਂ ਸਾਈਨ ਕੀਤਾ ਇਕ ਕ੍ਰਿਕੇਟ ਬੈਟ ਹਾਸਲ ਕੀਤਾ।
ਅਮਰੀਕਾ : ਸੜਕ ਹਾਦਸੇ 'ਚ 7 ਮੋਟਰਸਾਈਕਲ ਸਵਾਰਾਂ ਦੀ ਮੌਤ
NEXT STORY