ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਅੱਜ ਅੱਧੀ ਰਾਤ ਦੇ ਬਾਅਦ ਤੋਂ ਤਾਲਾਬੰਦੀ ਖ਼ਤਮ ਹੋ ਜਾਵੇਗੀ। ਕੋਰੋਨਾ ਵਾਇਰਸ ਲਾਗ ਦੀ ਬੀਮਾਰੀ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤੇ ਜਾਣ ਦੇ ਬਾਅਦ ਸਰਕਾਰ ਨੇ ਬੁੱਧਵਾਰ ਨੂੰ ਇਸ ਸੰਬੰਧੀ ਘੋਸ਼ਣਾ ਕੀਤੀ। ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਕਿਹਾ,''ਇਹ ਇਕ ਚੰਗੀ ਖ਼ਬਰ ਹੈ।'' ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਐਤਵਾਰ ਨੂੰ ਤਾਲਾਬੰਦੀ ਲਗਾਈ ਗਈ ਸੀ।
ਇਸ ਤੋਂ ਪਹਿਲਾਂ ਭਾਈਚਾਰੇ ਵਿਚ ਵਾਇਰਸ ਦੇ ਤਿੰਨ ਅਸਪੱਸ਼ਟ ਮਾਮਲੇ ਸਾਹਮਣੇ ਆਏ ਸਨ।ਦੇਸ਼ ਵਿਚ ਪਿਛਲੇ 6 ਮਹੀਨਿਆਂ ਵਿਚ ਇਹ ਪਹਿਲੀ ਤਾਲਾਬੰਦੀ ਸੀ। ਦੇਸ਼ ਵਿਚ ਹੁਣ ਤੱਕ ਸਫਲਤਾਪੂਰਵਕ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਪ੍ਰਸਾਰ ਨੂੰ ਕੰਟਰੋਲ ਕੀਤਾ ਗਿਆ ਹੈ। ਤਾਲਾਬੰਦੀ ਨੂੰ ਖ਼ਤਮ ਕਰਨ ਦਾ ਇਹ ਕਦਮ ਚੁੱਕਿਆ ਗਿਆ ਹੈ ਕਿਉਂਕਿ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਮਹਾਮਾਰੀ ਦਾ ਪ੍ਰਸਾਰ ਕੁੱਲ 6 ਲੋਕਾਂ ਵਿਚ ਹੋਇਆ ਹੈ। ਸ਼ੁਰੂਆਤੀ ਮਾਮਲੇ ਵਿਚ ਮਾਤਾ-ਪਿਤਾ ਅਤੇ ਉਹਨਾਂ ਦੀ 13 ਸਾਲਾ ਬੇਟੀ ਪੀੜਤ ਮਿਲੀ ਹੈ। ਬੇਟੀ ਸਥਾਨਕ ਹਾਈ ਸਕੂਲ ਗਈ ਸੀ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਤਿੰਨ ਨਵੇਂ ਮਾਮਲੇ ਸਕੂਲ ਤੋਂ ਮਿਲੇ ਹਨ ਜੋ ਉਸ ਦੀ ਕਲਾਸ ਦੇ ਜਮਾਤੀ ਹਨ।
ਪੜ੍ਹੋ ਇਹ ਅਹਿਮ ਖਬਰ- ਕੋਵਿਡ-19 ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਲਈ ਤਾਇਨਾਤ ਕੀਤੀ ਜਾਵੇ ਫੌਜ : ਜਗਮੀਤ ਸਿੰਘ
ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਸੰਪਰਕਾਂ ਦੇ ਕਾਰਨ ਵਧੀਕ ਮਾਮਲੇ ਸਾਹਮਣੇ ਆ ਸਕਦੇ ਹਨ। ਜਾਂਚ ਤੋਂ ਇਹ ਪਤਾ ਚੱਲਦਾ ਹੈ ਕਿ ਮਹਾਮਾਰੀ ਦਾ ਪ੍ਰਸਾਰ ਬਹੁਤ ਜ਼ਿਆਦਾ ਨਹੀਂ ਹੋਇਆ ਹੈ। ਲੈਬੋਰਟਰੀਆਂ ਵਿਚ ਮੰਗਲਵਾਰ ਨੂੰ 17 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ ਕੀਤੀ ਗਈ। ਜੈਸਿੰਡਾ ਨੇ ਕਿਹਾ ਕਿ ਇਸ ਤੋਂ ਇਹ ਪਤਾ ਚੱਲਦਾ ਹੈ ਕਿ ਸਾਡੇ ਇੱਥੇ ਮਹਾਮਾਰੀ ਦਾ ਪ੍ਰਸਾਰ ਬਹੁਤ ਜ਼ਿਆਦਾ ਨਹੀਂ ਹੋਇਆ ਹੈ।
ਕੋਵਿਡ-19 ਟੀਕਾਕਰਣ ਮੁਹਿੰਮ ਨੂੰ ਤੇਜ਼ ਕਰਨ ਲਈ ਤਾਇਨਾਤ ਕੀਤੀ ਜਾਵੇ ਫੌਜ : ਜਗਮੀਤ ਸਿੰਘ
NEXT STORY