ਜਲੰਧਰ (ਪੁਨੀਤ)-ਮੰਡਲ ਵੱਲੋਂ ਧੁੰਦ ਦੌਰਾਨ ਰੇਲ ਸੰਚਾਲਨ ਨੂੰ ਸੁਰੱਖਿਅਤ ਅਤੇ ਨਿਰਵਿਘਨ ਬਣਾਏ ਰੱਖਣ ਦੇ ਉਦੇਸ਼ ਨਾਲ ਵਿਆਪਕ ਪੱਧਰ ’ਤੇ ਵਿਸ਼ੇਸ਼ ਚੌਕਸੀ ਮੁਹਿੰਮ ਚਲਾਈ ਜਾ ਰਹੀ ਹੈ। ਵਧ ਰਹੀ ਸੰਘਣੀ ਧੁੰਦ ਕਾਰਨ ਵਿਜ਼ੀਬਿਲਟੀ ਘੱਟ ਹੋ ਜਾਂਦੀ ਹੈ, ਜਿਸ ਨਾਲ ਰੇਲ ਸੰਚਾਲਨ ’ਚ ਜੋਖਮ ਵਧ ਜਾਂਦਾ ਹੈ। ਇਸੇ ਨੂੰ ਧਿਆਨ ’ਚ ਰੱਖਦੇ ਹੋਏ ਮੰਡਲ ਪ੍ਰਸ਼ਾਸਨ ਨੇ ਸੁਰੱਖਿਆ ਨਾਲ ਜੁੜੇ ਸਾਰੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਉੱਚ ਪੱਧਰ ਦੀ ਚੌਕਸੀ ਵਰਤਣ ਦੇ ਨਿਰਦੇਸ਼ ਦਿੱਤੇ ਹਨ। ਇਸੇ ਮੁਹਿੰਮ ਅਧੀਨ ਵੱਖ-ਵੱਖ ਟੀਮਾਂ ਵੱਲੋਂ ਜਨਵਰੀ ਦੀ ਸ਼ੁਰੂਆਤ ਤੋਂ ਲੈ ਕੇ ਮੰਗਲਵਾਰ ਤੱਕ 190 ਥਾਵਾਂ ’ਤੇ ਨਿਰੀਖਣ ਕੀਤਾ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਰੇਲਵੇ ਦੇ ਸੰਚਾਲਨ ਅਤੇ ਸੁਰੱਖਿਆ ਨਾਲ ਜੁੜੇ ਕਰਮਚਾਰੀਆਂ ’ਚ ਸ਼ਾਮਲ ਸਟੇਸ਼ਨ ਮਾਸਟਰ, ਲੋਕੋ ਪਾਇਲਟ, ਟ੍ਰੇਨ ਮੈਨੇਜਰ, ਕਾਂਟੇਵਾਲਾ, ਗੇਟਮੈਨ, ਟ੍ਰੈਕਮੈਨ, ਟ੍ਰੈਕ ਰੱਖ-ਰਖਾਅ ਸਟਾਫ਼, ਸਿਗਨਲ ਅਤੇ ਟੈਲੀਕਾਮ ਵਿਭਾਗ ਦੇ ਕਰਮਚਾਰੀਆਂ ਦੀ ਚੌਕਸੀ ਬਣਾਈ ਰੱਖਣ ਲਈ ਅਧਿਕਾਰੀ ਪੱਧਰ ’ਤੇ ਹਰ ਰੋਜ਼ 'ਰਾਤਰੀ ਨਿਰੀਖਣ' ਕੀਤਾ ਜਾ ਰਿਹਾ ਹੈ। ਇਨ੍ਹਾਂ ਨਿਰੀਖਣਾਂ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਸਾਰੇ ਕਰਮਚਾਰੀ ਆਪਣੀਆਂ ਨਿਰਧਾਰਿਤ ਡਿਊਟੀਆਂ ਪੂਰੀ ਜ਼ਿੰਮੇਵਾਰੀ ਅਤੇ ਮੁਸਤੈਦੀ ਨਾਲ ਨਿਭਾਉਣ ਅਤੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੀ ਸੰਭਾਵਨਾ ਨਾ ਰਹੇ।
ਅਧਿਕਾਰੀਆਂ ਨੇ ਦੱਸਿਆ ਕਿ ਜਨਵਰੀ ’ਚ ਧੁੰਦ ਦੌਰਾਨ ਸ਼ੁਰੂ ਹੋਈ ਰਾਤ ਦੀ ਚੈਕਿੰਗ ਮੁਹਿੰਮ ’ਚ ਮੰਡਲ ਦੇ ਵੱਖ-ਵੱਖ ਵਿਭਾਗਾਂ ਦੇ ਕੁੱਲ 61 ਅਧਿਕਾਰੀਆਂ ਵੱਲੋਂ ਰਾਤ 12 ਵਜੇ ਤੋਂ ਸਵੇਰੇ 4 ਵਜੇ ਦੇ ਵਿਚਕਾਰ 190 ਨਿਰੀਖਣ ਕੀਤੇ ਗਏ। ਇਨ੍ਹਾਂ ਨਿਰੀਖਣਾਂ ਦੌਰਾਨ ਰੇਲਵੇ ਕੰਪਲੈਕਸਾਂ, ਸਟੇਸ਼ਨਾਂ, ਯਾਰਡਾਂ, ਲੈਵਲ ਕ੍ਰਾਸਿੰਗ ਗੇਟਾਂ ਅਤੇ ਟ੍ਰੈਕ ਸੈਕਸ਼ਨਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਗਈ।
ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਹੋਏ ਵੱਡੇ ਬਦਲਾਅ, ਨਵੇਂ ਹੁਕਮ ਜਾਰੀ
ਸਮਾਂ ਪਾਲਣਾ ਅਤੇ ਚੌਕਸੀ ’ਤੇ ਦਿੱਤਾ ਜਾ ਰਿਹਾ ਜ਼ੋਰ
ਨਿਰੀਖਣ ਦੌਰਾਨ ਸਮਾਂ ਪਾਲਣਾ, ਚੌਕਸੀ ਅਤੇ ਸੁਰੱਖਿਆ ਨਿਯਮਾਂ ਦੀ ਪੂਰੀ ਪਾਲਣਾ ਦੇ ਨਿਰਦੇਸ਼ਾਂ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਇਹ ਵੀ ਯਕੀਨੀ ਬਣਾਇਆ ਕਿ ਸਿਗਨਲ, ਸੰਚਾਰ ਵਿਵਸਥਾ, ਪੁਆਇੰਟਸ ਅਤੇ ਟ੍ਰੈਕ ਦੀ ਸਥਿਤੀ ਪੂਰੀ ਤਰ੍ਹਾਂ ਦਰੁੱਸਤ ਹੋਵੇ। ਗੇਟਮੈਨਾਂ ਨੂੰ ਵਿਸ਼ੇਸ਼ ਤੌਰ ’ਤੇ ਨਿਰਦੇਸ਼ ਦਿੱਤੇ ਗਏ ਕਿ ਧੁੰਦ ਦੇ ਸਮੇਂ ਫਾਟਕ ਸੰਚਾਲਨ ’ਚ ਵਾਧੂ ਸਾਵਧਾਨੀ ਵਰਤਣ ਅਤੇ ਕਿਸੇ ਵੀ ਅਸਾਧਾਰਨ ਸਥਿਤੀ ਦੀ ਤੁਰੰਤ ਸੂਚਨਾ ਸਬੰਧਤ ਅਧਿਕਾਰੀਆਂ ਨੂੰ ਦੇਣ।
ਧੁੰਦ ’ਚ ਟ੍ਰੇਨਾਂ ਦੀ ਗਤੀ ਕੰਟਰੋਲ ਕਰਨ ਦੇ ਨਿਰਦੇਸ਼
ਲੋਕੋ ਪਾਇਲਟਾਂ ਅਤੇ ਟ੍ਰੇਨ ਸੰਚਾਲਨ ਨਾਲ ਜੁੜੇ ਕਰਮਚਾਰੀਆਂ ਨੂੰ ਧੁੰਦ ਦੌਰਾਨ ਗਤੀ ਕੰਟਰੋਲ, ਸਿਗਨਲ ਸੰਕੇਤਾਂ ’ਤੇ ਵਿਸ਼ੇਸ਼ ਧਿਆਨ ਦੇਣ ਅਤੇ ਨਿਰਧਾਰਿਤ ਸੁਰੱਖਿਆ ਪ੍ਰੋਟੋਕੋਲ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਜਾਗਰੂਕ ਕੀਤਾ ਗਿਆ। ਟ੍ਰੈਕਮੈਨ ਅਤੇ ਰੱਖ-ਰਖਾਅ ਸਟਾਫ਼ ਨੂੰ ਵੀ ਟ੍ਰੈਕ ਨਿਰੀਖਣ ਦੌਰਾਨ ਜ਼ਰੂਰੀ ਸੁਰੱਖਿਆ ਉਪਕਰਨਾਂ ਦੀ ਵਰਤੋਂ ਅਤੇ ਆਪਸੀ ਤਾਲਮੇਲ ’ਤੇ ਜ਼ੋਰ ਦਿੱਤਾ ਗਿਆ।
ਇਹ ਵੀ ਪੜ੍ਹੋ: ਪਰਗਟ ਸਿੰਘ ਨੇ ਘੇਰੀ 'ਆਪ', ਕਿਹਾ-ਪੰਜਾਬ ਦੇ ਸਰੋਤਾਂ ਦੀ ਬੇਸ਼ਰਮੀ ਨਾਲ ਕੀਤੀ ਜਾ ਰਹੀ ਲੁੱਟ
ਮੁਹਿੰਮ ਅੱਗੇ ਵੀ ਜਾਰੀ ਰਹੇਗੀ : ਡੀ. ਆਰ. ਐੱਮ. ਸੰਜੀਵ ਕੁਮਾਰ
ਫਿਰੋਜ਼ਪੁਰ ਮੰਡਲ ਦੇ ਡੀ. ਆਰ. ਐੱਮ. ਸੰਜੀਵ ਕੁਮਾਰ ਨੇ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਨੂੰ ਸਰਵਉੱਚ ਤਰਜੀਹ ਦਿੰਦੇ ਹੋਏ ਪੂਰੀ ਵਚਨਬੱਧਤਾ ਨਾਲ ਕਾਰਜ ਕੀਤਾ ਜਾ ਰਿਹਾ ਹੈ। ਰਾਤ ਦੀ ਚੈਕਿੰਗ ਮੁਹਿੰਮ ਦੇ ਮਾਧਿਅਮ ਨਾਲ ਨਾ ਕੇਵਲ ਕਰਮਚਾਰੀਆਂ ’ਚ ਚੌਕਸੀ ਵਧੀ ਹੈ, ਸਗੋਂ ਸੰਭਾਵਿਤ ਜੋਖਮਾਂ ਦੀ ਸਮਾਂ ਰਹਿੰਦੇ ਪਛਾਣ ਕਰਕੇ ਉਨ੍ਹਾਂ ਨੂੰ ਦੂਰ ਕੀਤਾ ਜਾ ਰਿਹਾ ਹੈ, ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ।
ਇਹ ਵੀ ਪੜ੍ਹੋ: ਪਾਵਨ ਸਰੂਪਾਂ ਬਾਰੇ CM ਮਾਨ ਦੇ ਖੁਲਾਸੇ ਦੀ ਡੇਰਾ ਪ੍ਰਬੰਧਕਾਂ ਨੇ ਕੱਢੀ ਫੂਕ, ਕੀ ਝੂਠ ਬੋਲ ਰਹੇ ਨੇ ਮਾਨ ?
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹੈਰੋਇਨ ਸਮੇਤ ਇਕ ਵਿਅਕਤੀ ਗ੍ਰਿਫ਼ਤਾਰ
NEXT STORY