ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਨੇ ਬੀਤੇ ਦਿਨ ਦੇਸ਼ ਦੇ ਕੋਰੋਨਾ ਮੁਕਤ ਹੋਣ ਦਾ ਐਲਾਨ ਕੀਤਾ ਸੀ। ਅੱਜ ਦੇਸ਼ ਵਿਚ ਕੋਰੋਨਾ ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ ਹਨ। ਸਿਹਤ ਅਧਿਕਾਰੀਆਂ ਦੇ ਮੁਤਾਬਕ, ਤਿੰਨੇ ਮਾਮਲੇ ਆਯਤਿਤ ਹਨ, ਜਿਨ੍ਹਾਂ ਵਿਚ ਭਾਰਤ ਤੋਂ ਦੇਸ਼ ਵਿਚ ਪਹੁੰਚੇ ਦੋ ਲੋਕਾਂ ਸਮੇਤ ਇਕ ਹੋਰ ਆਯਤਿਤ ਮਾਮਲਾ ਹੈ।
ਦਿ ਨਿਊਜ਼ੀਲੈਂਡ ਹਰਲਡ ਨੇ ਦੱਸਿਆ ਕਿ ਦੋਵੇਂ ਲੋਕ 26 ਸਤੰਬਰ ਅਤੇ 2 ਅਕਤੂਬਰ ਨੂੰ ਵੱਖੋ-ਵੱਖ ਭਾਰਤ ਤੋਂ ਆਏ ਸਨ। ਇਹਨਾਂ ਵਿਚੋਂ ਇੱਕ ਨੂੰ ਪਹਿਲਾਂ ਦੱਸੇ ਗਏ ਮਾਮਲੇ ਦੇ ਸੰਪਰਕ ਕਾਰਨ ਪ੍ਰਬੰਧਿਤ ਇਕਾਂਤਵਾਸ ਵਿਚ ਰਹਿਣ ਦੇ ਕਰੀਬ 3 ਦਿਨ ਦੇ ਬਾਅਦ ਪਾਜ਼ੇਟਿਵ ਘੋਸ਼ਿਤ ਕੀਤਾ ਗਿਆ ਸੀ। ਦੂਸਰੇ ਦਾ ਫਲਾਈਟ ਵਿਚ ਲੱਛਣਾਂ ਦੇ ਵਿਕਾਸ ਦੇ ਬਾਅਦ ਪਹੁੰਚਣ 'ਤੇ ਟੈਸਟ ਕੀਤਾ ਗਿਆ ਸੀ। ਤੀਜਾ ਮਾਮਲਾ 2 ਅਕਤੂਬਰ ਨੂੰ ਇੰਗਲੈਂਡ ਤੋਂ ਕਤਰ ਅਤੇ ਆਸਟ੍ਰੇਲੀਆ ਦੇ ਮਾਧਿਅਮ ਨਾਲ ਦੇਸ਼ ਵਿਚ ਆਇਆ ਸੀ ਅਤੇ ਉਸ ਵਿਅਕਤੀ ਦੇ ਲੱਛਣਾਂ ਦੇ ਗੰਭੀਰ ਹੋਣ ਤੋਂ ਬਾਅਦ ਉਸ ਦੀ ਜਾਂਚ ਕੀਤੀ ਗਈ ਸੀ।
ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ ਦਾ ਉੱਤਰੀ ਖੇਤਰ ਵਿਦੇਸ਼ੀ ਵਿਦਿਆਰਥੀਆਂ ਦਾ ਸਵਾਗਤ ਕਰਨ ਲਈ ਤਿਆਰ
ਮੰਗਲਵਾਰ ਤੱਕ, ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਨਿਊਜ਼ੀਲੈਂਡ ਵਿਚ ਕੁੱਲ ਮਾਮਲਿਆਂ ਦੀ ਗਿਣਤੀ 1,502 ਤੱਕ ਪਹੁੰਚ ਗਈ ਹੈ, ਜਦੋਂ ਕਿ ਮਰਨ ਵਾਲਿਆਂ ਦੀ ਗਿਣਤੀ 25 ਹੈ। ਇਸ ਵੇਲੇ ਨਿਊਜ਼ੀਲੈਂਡ ਵਿਚ 43 ਐਕਟਿਵ ਮਾਮਲੇ ਹਨ। ਇਹਨਾਂ ਵਿਚ 37 ਆਯਤਿਤ ਮਾਮਲੇ ਅਤੇ ਛੇ ਕਮਿਊਨਿਟੀ ਵਿਚਲੇ ਹਨ।
ਅਮਰੀਕਾ : 14ਵੀਂ ਮੰਜ਼ਲ ਤੋਂ ਟੁੱਟ ਕੇ ਡਿੱਗੀਆਂ ਪੌੜੀਆਂ, ਮਚੀ ਹਫੜਾ ਦਫੜੀ (ਤਸਵੀਰਾਂ)
NEXT STORY