ਵੈਲਿੰਗਟਨ (ਏਜੰਸੀ): ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਅਰਡਰਨ ਅਤੇ ਜਾਪਾਨ ਦੇ ਪ੍ਰਧਾਨ ਮੰਤਰੀ ਫੁਮੀਓ ਕਿਸ਼ਿਦਾ ਨੇ ਸੋਮਵਾਰ ਨੂੰ ਯੂਕ੍ਰੇਨ ਵਿੱਚ ਰੂਸੀ ਸੈਨਿਕਾਂ ਵੱਲੋਂ ਬਲਾਤਕਾਰ ਅਤੇ ਹੋਰ ਅੱਤਿਆਚਾਰਾਂ ਦੀਆਂ ਰਿਪੋਰਟਾਂ ਨੂੰ ‘ਨਿੰਦਣਯੋਗ’ ਦੱਸਿਆ। ਇਸ ਦੇ ਨਾਲ ਹੀ ਇਸ ਕਾਰਵਾਈ ਨੂੰ ਅੰਤਰਰਾਸ਼ਟਰੀ ਕਾਨੂੰਨ ਦੀ ਉਲੰਘਣਾ ਦੱਸਿਆ।ਗੌਰਤਲਬ ਹੈ ਕਿ ਰੂਸੀ ਸੈਨਿਕਾਂ ਦੇ ਖੇਤਰ ਤੋਂ ਪਿੱਛੇ ਹਟਣ ਤੋਂ ਬਾਅਦ ਕੀਵ ਦੇ ਬਾਹਰਵਾਰ ਇੱਕ ਸ਼ਹਿਰ ਵਿੱਚ ਬੰਨ੍ਹੇ ਹੋਏ ਹੱਥਾਂ, ਬੰਦੂਕਾਂ ਦੇ ਜ਼ਖ਼ਮਾਂ ਅਤੇ ਤਸ਼ੱਦਦ ਦੇ ਨਿਸ਼ਾਨਾਂ ਵਾਲੀਆਂ ਲਾਸ਼ਾਂ ਖਿੱਲਰੀਆਂ ਪਈਆਂ ਸਨ। ਯੂਕ੍ਰੇਨੀ ਅਧਿਕਾਰੀਆਂ ਨੇ ਦੱਸਿਆ ਕਿ ਕੀਵ ਖੇਤਰ ਦੇ ਕਸਬਿਆਂ ਵਿਚ 410 ਲਾਸ਼ਾਂ ਮਿਲੀਆਂ ਹਨ। ਯੂਰਪੀ ਨੇਤਾਵਾਂ ਨੇ ਵੀ ਇਹਨਾਂ ਕਥਿਤ ਹਮਲਿਆਂ ਦੀ ਨਿੰਦਾ ਕੀਤੀ ਹੈ।
ਯੂਕ੍ਰੇਨੀ ਅਧਿਕਾਰੀਆਂ ਨੇ ਐਤਵਾਰ ਨੂੰ ਰਵਾਨਾ ਹੋਣ ਵਾਲੀਆਂ ਫ਼ੌਜਾਂ 'ਤੇ ਯੁੱਧ ਅਪਰਾਧ ਕਰਨ ਅਤੇ "ਇੱਕ ਡਰਾਉਣੀ ਫਿਲਮ ਦਾ ਦ੍ਰਿਸ਼" ਪਿੱਛੇ ਛੱਡਣ ਦਾ ਦੋਸ਼ ਲਗਾਇਆ। ਅਰਡਰਨ ਨੇ ਨਿਊਜ਼ੀਲੈਂਡ ਦੀ ਰਾਜਧਾਨੀ ਵੈਲਿੰਗਟਨ ਵਿੱਚ ਪੱਤਰਕਾਰਾਂ ਨੂੰ ਕਿਹਾ ਕਿ ਰੂਸੀ ਸੈਨਿਕਾਂ ਦੁਆਰਾ ਮਾਰੇ ਗਏ, ਬਲਾਤਕਾਰ ਅਤੇ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਯੂਕ੍ਰੇਨੀ ਨਾਗਰਿਕਾਂ ਦੀਆਂ ਰਿਪੋਰਟਾਂ ਨਿੰਦਣਯੋਗ ਹਨ।ਉਹਨਾਂ ਨੇ ਕਿਹਾ ਕਿ ਰੂਸ ਨੂੰ ਆਪਣੇ ਕੀਤੇ ਲਈ ਦੁਨੀਆ ਨੂੰ ਜਵਾਬ ਦੇਣਾ ਚਾਹੀਦਾ ਹੈ।ਅਰਡਰਨ ਨੇ ਕਿਹਾ ਕਿ ਉਸਦੀ ਕੈਬਨਿਟ ਨੇ ਸੋਮਵਾਰ ਨੂੰ ਹੋਰ ਉਪਾਵਾਂ 'ਤੇ ਵਿਚਾਰ ਕੀਤਾ ਜੋ ਨਿਊਜ਼ੀਲੈਂਡ ਯੂਕ੍ਰੇਨ ਨੂੰ ਸਮਰਥਨ ਦੇਣ ਅਤੇ ਰੂਸ ਨੂੰ ਸਖ਼ਤ ਸੰਦੇਸ਼ ਭੇਜਣ ਲਈ ਚੁੱਕ ਸਕਦੀ ਹੈ। ਹੋਰ ਵੇਰਵਿਆਂ ਦੀ ਰੂਪਰੇਖਾ ਇਸ ਹਫ਼ਤੇ ਦਿੱਤੀ ਜਾਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਨਿਊਯਾਰਕ 'ਚ ਬਜ਼ੁਰਗ ਸਿੱਖ 'ਤੇ ਹਮਲਾ, ਨਫ਼ਰਤੀ ਅਪਰਾਧ ਤਹਿਤ ਹੋਵੇਗੀ ਜਾਂਚ
ਅਰਡਰਨ ਨੇ ਕਿਹਾ ਕਿ ਨਿਸ਼ਚਿਤ ਤੌਰ 'ਤੇ ਅਸੀਂ ਇੱਕ ਅੰਤਰਰਾਸ਼ਟਰੀ ਭਾਈਚਾਰੇ ਦੇ ਰੂਪ ਵਿੱਚ ਜੋ ਦੇਖ ਰਹੇ ਹਾਂ।ਉਹਨਾਂ ਨੇ ਕਿਹਾ ਕਿ ਆਖ਼ਰਕਾਰ ਇਹ ਫ਼ੈਸਲਾ ਕਰਨਾ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ 'ਤੇ ਹੈ ਪਰ ਸਬੂਤ ਮੌਜੂਦ ਹਨ ਅਤੇ ਨਿਊਜ਼ੀਲੈਂਡ ਇਹਨਾਂ ਸਬੂਤ ਨੂੰ ਇਕੱਠਾ ਕਰਨ ਅਤੇ ਇਹ ਯਕੀਨੀ ਬਣਾਉਣ ਲਈ ਇਸਤਗਾਸਾ ਪੱਖ ਦਾ ਸਮਰਥਨ ਕਰ ਰਿਹਾ ਹੈ ਕਿ ਰੂਸ ਨੂੰ ਜਵਾਬਦੇਹ ਬਣਾਇਆ ਗਿਆ ਹੈ।ਕਿਸ਼ਿਦਾ ਨੇ ਕਿਹਾ ਕਿ ਰੂਸ ਖ਼ਿਲਾਫ਼ ਸੰਭਾਵੀ ਅਤੇ ਪਾਬੰਦੀਆਂ ਵਿੱਚ ਅੰਤਰਰਾਸ਼ਟਰੀ ਸਮਾਜ ਨਾਲ ਸਹਿਯੋਗ ਕਰਦੇ ਹੋਏ ਜਾਪਾਨ ਦ੍ਰਿੜਤਾ ਨਾਲ ਉਹ ਕਰੇਗਾ ਜੋ ਇਸਨੂੰ ਕਰਨਾ ਚਾਹੀਦਾ ਹੈ। ਕਾਰਵਾਈਆਂ ਦੀ ਸਖ਼ਤ ਨਿੰਦਾ ਕੀਤੀ ਜਾਣੀ ਚਾਹੀਦੀ ਹੈ। 24 ਫਰਵਰੀ ਨੂੰ ਰੂਸ ਦੇ ਯੂਕ੍ਰੇਨ 'ਤੇ ਹਮਲਾ ਕਰਨ ਤੋਂ ਬਾਅਦ, ਜਾਪਾਨ ਨੇ ਵੀ ਅਮਰੀਕਾ ਅਤੇ ਹੋਰ ਪੱਛਮੀ ਦੇਸ਼ਾਂ ਵਾਂਗ ਰੂਸ ਖ਼ਿਲਾਫ਼ ਕਈ ਪਾਬੰਦੀਆਂ ਲਗਾਈਆਂ ਹਨ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਹਿੰਦੂ ਭਾਈਚਾਰੇ ਲਈ ਮਾਣ ਵਾਲੀ ਗੱਲ, ਨਿਊਯਾਰਕ 'ਚ ਮਸ਼ਹੂਰ ਗਣੇਸ਼ ਮੰਦਰ ਦੇ ਨਾਮ 'ਤੇ ਰੱਖਿਆ ਗਿਆ ਸੜਕ ਦਾ ਨਾਂ
NEXT STORY