ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਨੇ ਸ਼ੁੱਕਰਵਾਰ ਨੂੰ ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਨਾਲ ਆਪਣੀ ਕੁਆਰੰਟੀਨ ਮੁਕਤ ਯਾਤਰਾ ਨੂੰ ਮੁਲਤਵੀ ਕਰਦਿਆਂ 4 ਜੂਨ ਤੱਕ ਵਧਾ ਦਿੱਤਾ ਹੈਇਹ ਫ਼ੈਸਲਾ ਮੈਲਬੌਰਨ ਵਿਚ ਕੋਵਿਡ-19 ਦੇ ਵੱਧ ਰਹੇ ਮਾਮਲਿਆਂ ਦੀ ਤਾਜ਼ਾ ਰਿਪੋਰਟਾਂ ਤੋਂ ਬਾਅਦ ਲਿਆ ਗਿਆ ਹੈ।ਸਮਾਚਾਰ ਏਜੰਸੀ ਸ਼ਿਨਹੂਆ ਨੇ ਦੱਸਿਆ ਕਿ ਨਿਊਜ਼ੀਲੈਂਡ ਦੇ ਕੋਵਿਡ-19 ਜਵਾਬ ਮੰਤਰੀ ਕ੍ਰਿਸ ਹਿਪਕਿਨਸ ਮੁਤਾਬਕ, ਯਾਤਰਾ ਪਾਬੰਦੀ 4 ਜੂਨ ਤੱਕ 7:59 ਵਜੇ ਤੱਕ ਰਹੇਗੀ। ਮੰਤਰੀ ਨੇ ਕਿਹਾ ਕਿ ਇਹ ਫ਼ੈਸਲਾ ਨਿਊਜ਼ੀਲੈਂਡ ਵਾਸੀਆਂ ਨੂੰ ਹੋਰ ਸੁਰੱਖਿਅਤ ਕਰਨ ਲਈ ਜਨਤਕ ਸਿਹਤ ਜੋਖਮ ਮੁਲਾਂਕਣ 'ਤੇ ਅਧਾਰਤ ਸੀ।
ਹਿਪਕਿਨਸ ਨੇ ਕਿਹਾ ਕਿ ਨਿਊਜ਼ੀਲੈਂਡ ਦਾ ਜਨਤਕ ਸਿਹਤ ਸਟਾਫ ਆਸਟ੍ਰੇਲੀਆਈ ਰਾਜ ਦੀ ਰਾਜਧਾਨੀ ਮੈਲਬੌਰਨ ਵਿਚ ਕੋਵਿਡ-19 ਸਥਿਤੀ ਨੂੰ ਕੰਟਰੋਲ ਕਰਨ ਲਈ ਕੀਤੀਆਂ ਜਾ ਰਹੀਆਂ ਕਾਰਵਾਈਆਂ ਬਾਰੇ ਵਿਕਟੋਰੀਅਨ ਅਧਿਕਾਰੀਆਂ ਨਾਲ ਨੇੜਲੇ ਸੰਪਰਕ ਵਿਚ ਹੈ।ਵਿਕਟੋਰੀਆ ਦੇ ਨਾਲ ਨਿਊਜ਼ੀਲੈਂਡ ਦੀ ਕੁਆਰੰਟੀਨ ਮੁਕਤ ਯਾਤਰਾ ਸ਼ੁਰੂ ਵਿਚ ਮੰਗਲਵਾਰ ਨੂੰ 72 ਘੰਟਿਆਂ ਲਈ ਮੁਅੱਤਲ ਕਰ ਦਿੱਤੀ ਗਈ ਸੀ।ਆਸਟ੍ਰੇਲੀਆ ਦੇ ਵਿਕਟੋਰੀਆ ਰਾਜ ਨੇ ਵੀਰਵਾਰ ਤੋਂ ਸੱਤ ਦਿਨਾਂ ਦੀ ਤਾਲਾਬੰਦੀ ਲਾਗੂ ਕਰ ਦਿੱਤੀ ਹੈ ਜਿਸ ਵਿਚ ਸਥਾਨਕ ਨਿਵਾਸੀਆਂ ਨੂੰ ਕੋਵਿਡ-19 ਦੇ ਸਥਾਨਕ ਪੱਧਰ 'ਤੇ ਪ੍ਰਸਾਰਿਤ ਕੇਸਾਂ, ਵੱਧ ਰਹੇ ਐਕਸਪੋਜਰ ਸਾਈਟਾਂ ਅਤੇ ਵੱਡੀ ਗਿਣਤੀ ਵਿਚ ਅਤੇ ਨੇੜੇ ਦੇ ਸੰਪਰਕ ਦੀਆਂ ਖਬਰਾਂ ਦੇ ਬਾਅਦ ਘਰ ਰਹਿਣ ਦੀ ਲੋੜ ਹੈ।
ਪੜ੍ਹੋ ਇਹ ਅਹਿਮ ਖਬਰ- ਨਿਊਜ਼ੀਲੈਂਡ 'ਚ ਅਪ੍ਰੈਲ ਮਹੀਨੇ ਰੁਜ਼ਗਾਰ ਹਾਸਲ ਕਰਨ ਵਾਲਿਆਂ ਦੀ ਗਿਣਤੀ ਨਵੀਂ ਉੱਚਾਈ 'ਤੇ
ਨਿਊਜ਼ੀਲੈਂਡ ਦੇ ਸਿਹਤ ਮੰਤਰਾਲੇ ਨੇ ਪਹਿਲਾਂ 11 ਮਈ ਤੋਂ ਮੈਲਬੌਰਨ ਤੋਂ ਵਾਪਸ ਆਏ ਸਾਰੇ ਲੋਕਾਂ ਨਾਲ ਸੰਪਰਕ ਕੀਤਾ ਹੈ ਅਤੇ ਹਿਪਕਿਨਜ਼ ਅਨੁਸਾਰ, ਜਿਹੜਾ ਵੀ ਵਿਅਕਤੀ 20 ਮਈ ਤੋਂ ਗ੍ਰੇਟਰ ਮੈਲਬੌਰਨ ਖੇਤਰ ਦਾ ਦੌਰਾ ਕਰ ਚੁੱਕਾ ਹੈ ਅਤੇ ਨਿਊਜ਼ੀਲੈਂਡ ਵਾਪਸ ਪਰਤ ਆਇਆ ਹੈ, ਉਸ ਨੂੰ ਆਪਣੇ ਨਿਵਾਸ ਸਥਾਨਾਂ 'ਤੇ ਅਲੱਗ ਰਹਿਣਾ ਪਵੇਗਾ, ਜਦ ਤੱਕ ਕਿ ਉਹ ਕੋਈ ਨਕਾਰਾਤਮਕ ਕੋਵਿਡ ਟੈਸਟ ਪਾਸ ਨਹੀਂ ਕਰ ਲੈਂਦਾ।
ਨੋਟ- ਨਿਊਜ਼ੀਲੈਂਡ-ਆਸਟ੍ਰੇਲੀਆ ਵਿਚਾਲੇ ਵਧੀ ਯਾਤਰਾ ਪਾਬੰਦੀ ਦੀ ਮਿਆਦ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜ਼ਿੰਬਾਬਵੇ : ਗਰਲਫ੍ਰੈਂਡ ਦੀ ਇੱਛਾ ਪੂਰੀ ਕਰਨ ਲਈ ਨੌਜਵਾਨ ਨੇ ਚੁੱਕਿਆ ਵੱਡਾ ਕਦਮ, ਮੌਤ ਦੇ ਮੂੰਹ ’ਚੋਂ ਆਇਆ ਵਾਪਸ
NEXT STORY