ਇੰਟਰਨੈਸ਼ਨਲ ਡੈਸਕ : ਗਰਲਫ੍ਰੈਂਡ ਲਈ ਲੈਂਬੋਰਗਿਨੀ ਖਰੀਦਣ ਨੂੰ 40 ਦਿਨ ਭੁੱਖ ਪਿਆਸਾ ਰਹਿਣ ਨੂੰ ਤਿਆਰ ਹੋ ਗਿਆ ਕਿ ਅਜਿਹਾ ਕਰਨ ਨਾਲ ਭਗਵਾਨ ਉਸ ਨੂੰ ਲੈਂਬੋਰਗਿਨੀ ਗੱਡੀ ਦੇ ਦੇਣਗੇ। ਹਾਲਾਂਕਿ 33ਵੇਂ ਦਿਨ ਤਕ ਉਸ ਦੀ ਹਾਲਤ ਇੰਨੀ ਖਰਾਬ ਹੋ ਗਈ ਕਿ ਡਾਕਟਰ ਉਸ ਨੂੰ ਮੌਤ ਦੇ ਮੂੰਹ ’ਚੋਂ ਬਚਾ ਕੇ ਲਿਆਏ। ਮਾਰਕ ਮੁਰਾਦਜਿਰਾ ਨਾਮੀ ਇਸ ਨੌਜਵਾਨ ਦੇ ਦੋਸਤ ਉਸ ਦੇ ਅਚਾਨਕ ਗਾਇਬ ਹੋਣ ਤੋਂ ਪ੍ਰੇਸ਼ਾਨ ਸਨ, ਇਸ ਲਈ ਉਨ੍ਹਾਂ ਨੇ ਉਸ ਨੂੰ ਕਈ ਥਾਵਾਂ ’ਤੇ ਲੱਭਿਆ ਪਰ ਅਖੀਰ ਉਹ 33ਵੇਂ ਦਿਨ ਇਕੱਲਾ ਹੀ ਮਿਲਿਆ। ਉਸ ਦੀ ਹਾਲਤ ਇੰਨੀ ਜ਼ਿਆਦਾ ਖਰਾਬ ਸੀ ਕਿ ਜੇ ਇਕ-ਦੋ ਦਿਨ ਦੋਸਤ ਨਾ ਆਉਂਦੇ ਤਾਂ ਸ਼ਾਇਦ ਮਾਰਕ ਨੇ ਬਚਣਾ ਨਹੀਂ ਸੀ। ਦੋਸਤ ਉਸ ਨੂੰ ਹਸਪਤਾਲ ਲੈ ਗਏ। ਜਦੋਂ ਥੋੜ੍ਹਾ ਠੀਕ ਹੋਣ ’ਤੇ ਭੁੱਖੇ-ਪਿਆਸੇ ਰਹਿਣ ਦੀ ਅਸਲ ਵਜ੍ਹਾ ਪੁੱਛੀ ਤਾਂ ਸਾਰੇ ਹੈਰਾਨ ਰਹਿ ਗਏ।
ਮਾਰਕ ਦੇ ਇਕ ਦੋਸਤ ਨੇ ਦੱਸਿਆ ਕਿ ਮਾਰਕ ਬੇਰੋਜ਼ਗਾਰ ਹੈ ਪਰ ਉਹ ਹਮੇਸ਼ਾ ਤੋਂ ਹੀ ਆਪਣੀ ਗਰਲਫ੍ਰੈਂਡ ਲਈ ਕਾਰ ਖਰੀਦਣਾ ਚਾਹੁੰਦਾ ਸੀ। ਉਸ ਦੀ ਗਰਲਫ੍ਰੈਂਡ ਨੂੰ ਲੈਂਬੋਰਗਿਨੀ ਦੀ ਸਪੋਰਟਸ ਕਾਰ ਬਹੁਤ ਪਸੰਦ ਸੀ ਪਰ ਉਹ ਦੋ ਲੱਖ ਡਾਲਰ ਦੀ ਕਾਰ ਖਰੀਦ ਨਹੀਂ ਸਕਦੀ ਸੀ, ਇਸ ਲਈ ਉਸ ਨੇ ਆਪਣੀ ਖਾਹਿਸ਼ ਮਾਰਕ ਨੂੰ ਦੱਸੀ। ਮਾਰਕ ਗਰਲਫ੍ਰੈਂਡ ਨੂੰ ਮਨ੍ਹਾ ਨਹੀਂ ਕਰ ਸਕਦਾ ਸੀ, ਇਸ ਲਈ ਸੋਚਿਆ ਸੀ ਕਿ ਲਗਾਤਾਰ 40 ਦਿਨ ਤਕ ਭੁੱਖਾ-ਪਿਆਸਾ ਰਹਿ ਕੇ ਵਰਤ ਰੱਖੇਗਾ ਤਾਂ ਕਿ ਭਗਵਾਨ ਖੁਸ਼ ਹੋ ਕੇ ਗੱਡੀ ਦੇ ਦੇਣ। ਉਂਝ ਇਸ ਦੇ ਪਿੱਛੇ ਮਾਰਕ ਦਾ ਇਰਾਦਾ ਚਰਚ ਦੀ ਡੋਨੇਸ਼ਨ ਵਾਲੀ ਰਕਮ ਤੋਂ ਗੱਡੀ ਖਰੀਦਣ ਦਾ ਸੀ।
ਉਹ 40 ਦਿਨ ਪੂਰੇ ਹੋਣ ’ਤੇ ਚਰਚ ਦੇ ਪਾਦਰੀ ਨੂੰ ਦੱਸਣਾ ਚਾਹੁੰਦਾ ਸੀ ਕਿ ਉਸ ਨੇ ਭਗਵਾਨ ਤੋਂ ਆਪਣੀ ਇੱਛਾ ਪੂਰੀ ਕਰਵਾਉਣ ਲਈ 40 ਦਿਨ ਭੁੱਖੇ-ਪਿਆਸੇ ਰਹਿ ਕੇ ਗੁਜ਼ਾਰੇ ਹਨ, ਜਦਕਿ ਹੁਣ ਆਲਮ ਇਹ ਹੈ ਕਿ ਆਪਣੇ ਮੈਡੀਕਲ ਦੇ ਬਿੱਲ ਤੇ ਦਵਾਈ ਦਾ ਖਰਚ ਵੀ ਉਹ ਨਹੀਂ ਭਰ ਸਕਦਾ। ਉਸ ਦੀ ਇਸ ਇੱਛਾ ’ਤੇ ਚਰਚ ਦੇ ਬਿਸ਼ਪ ਮਾਵਰੂ ਨੇ ਕਿਹਾ ਕਿ ਉਹ ਕਿਸੇ ਵੀ ਇਨਸਾਨ ਨੂੰ ਇਹ ਨਹੀਂ ਕਹਿੰਦੇ ਹਨ ਕਿ ਭੁੱਖੇ ਪਿਆਸੇ ਰਹਿਣ ਨਾਲ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਹੋਣਗੀਆਂ ਤੇ ਕਾਰ ਵਰਗੀ ਭੌਤਿਕਵਾਦੀ ਚੀਜ਼ ਖਰੀਦਣ ਵਾਲੀ ਇੱਛਾ ਤਾਂ ਕਦੀ ਵੀ ਨਹੀਂ, ਇਸ ਲਈ ਮਿਹਨਤ ਕਰਨੀ ਪੈਂਦੀ ਹੈ। ਮਾਰਕ ਬੇਰੋਜ਼ਗਾਰ ਸੀ ਤਾਂ ਜੇ ਉਸ ਨੇ ਭਗਵਾਨ ਤੋਂ ਕੁਝ ਮੰਗਣਾ ਸੀ ਤਾਂ ਆਪਣੇ ਲਈ ਨੌਕਰੀ ਮੰਗਦਾ ਤਾਂ ਕਿ ਮਿਹਨਤ ਦੀ ਕਮਾਈ ਨਾਲ ਗਰਲਫ੍ਰੈਂਡ ਨੂੰ ਕਾਰ ਲੈ ਕੇ ਦਿੰਦਾ। ਫਿਲਹਾਲ ਉਸ ਦੀ ਹਾਲਤ ਦੇਖ ਕੇ ਚਰਚ ਨੇ ਉਸ ਦੇ ਹਸਪਤਾਲ ਦੇ ਬਿੱਲ ਦਾ ਭੁਗਤਾਨ ਕਰਨ ਲਈ ਡੋਨੇਸ਼ਨ ਇਕੱਠੀ ਕੀਤੀ ਹੈ ਤੇ ਉਮੀਦ ਕਰਦੇ ਹਾਂ ਕਿ ਉਥੋਂ ਵਾਪਸ ਆ ਕੇ ਉਹ ਆਪਣੀ ਮਿਹਨਤ ਦੀ ਕਮਾਈ ਨਾਲ ਚੀਜ਼ਾਂ ਖਰੀਦਣ ਦਾ ਫੈਸਲਾ ਕਰੇ।
ਨਿਊਜ਼ੀਲੈਂਡ 'ਚ ਅਪ੍ਰੈਲ ਮਹੀਨੇ ਰੁਜ਼ਗਾਰ ਹਾਸਲ ਕਰਨ ਵਾਲਿਆਂ ਦੀ ਗਿਣਤੀ ਨਵੀਂ ਉੱਚਾਈ 'ਤੇ
NEXT STORY