ਵੈਲਿੰਗਟਨ (ਏ.ਐੱਨ.ਆਈ.): ਨਿਊਜ਼ੀਲੈਂਡ ਦੀ ਸਰਕਾਰ ਨੇ ਵੀਰਵਾਰ ਨੂੰ 1,000 ਅੰਤਰਰਾਸ਼ਟਰੀ, ਡਿਗਰੀ ਪੱਧਰ ਅਤੇ ਇਸ ਤੋਂ ਉੱਪਰ ਦੇ ਵਿਦਿਆਰਥੀਆਂ ਨੂੰ ਦੇਸ਼ ਵਿਚ ਦਾਖਲ ਹੋਣ ਦੀ ਮਨਜ਼ੂਰੀ ਦੇ ਦਿੱਤੀ। ਇਹਨਾਂ ਵਿਚ ਉਹ ਵਿਦਿਆਰਥੀਆ ਸ਼ਾਮਲ ਹਨ, ਜਿਨ੍ਹਾਂ ਨੇ ਨਿਊਜ਼ੀਲੈਂਡ ਵਿਚ ਆਪਣਾ ਅਧਿਐਨ ਸ਼ੁਰੂ ਕੀਤਾ ਸੀ ਪਰ ਸਰਹੱਦੀ ਪਾਬੰਦੀਆਂ ਸ਼ੁਰੂ ਹੋਣ 'ਤੇ ਉਹ ਦੇਸ਼ ਵਿਚ ਦਾਖਲ ਨਹੀਂ ਹੋ ਸਕੇ। ਇਹ ਵਿਦਿਆਰਥੀ ਅਪ੍ਰੈਲ 2021 ਤੋਂ ਪੜਾਵਾਂ ਵਿਚ ਨਿਊਜ਼ੀਲੈਂਡ ਵਾਪਸ ਪਰਤਣਗੇ।
ਸਿੱਖਿਆ ਮੰਤਰੀ ਕ੍ਰਿਸ ਹਿਪਕਿਨਸ ਨੇ ਇਕ ਬਿਆਨ ਵਿਚ ਕਿਹਾ,“ਸਾਡੀ ਪਹਿਲੀ ਤਰਜੀਹ ਨਿਊਜ਼ੀਲੈਂਡ ਵਿਚ ਸਾਰੇ ਲੋਕਾਂ ਦੀ ਸਿਹਤ, ਸੁਰੱਖਿਆ ਅਤੇ ਤੰਦਰੁਸਤੀ ਨੂੰ ਬਣਾਈ ਰੱਖਣਾ ਹੈ।" ਹਿਪਕਿਨਜ਼ ਨੇ ਅੱਗੇ ਕਿਹਾ,"ਮੌਜੂਦਾ ਸਮੇਂ ਵਿਚ ਆਪਣੀਆਂ ਸਰਹੱਦਾਂ ਨੂੰ ਸਾਵਧਾਨੀ ਨਾਲ ਸੰਭਾਲਣ ਦੀ ਲੋੜ ਉਨੀ ਹੀ ਜ਼ਰੂਰੀ ਹੈ ਜਿੰਨੇ ਪਿਛਲੇ 9 ਮਹੀਨਿਆਂ ਵਿਚ ਕਿਸੇ ਵੀ ਸਮੇਂ ਵਿਚ ਜ਼ਰੂਰੀ ਸੀ। ਅਸੀਂ ਵਾਇਰਸ ਬਾਰੇ ਵਧੇਰੇ ਸਿੱਖਣਾ ਜਾਰੀ ਰੱਖਦੇ ਹਾਂ ਅਤੇ ਇਸ ਦੇ ਅਨੁਸਾਰ ਮਜ਼ਬੂਤ ਅਤੇ ਵਧੇਰੇ ਅਨੁਕੂਲ ਸਰਹੱਦੀ ਸੁਰੱਖਿਆ ਦੀ ਵਿਵਸਥਾ ਕਰਦੇ ਹਾਂ।"ਵਾਪਸ ਆਉਣ ਵਾਲੇ ਵਿਦਿਆਰਥੀ ਨਿਊਜ਼ੀਲੈਂਡ ਦੇ ਆਰਥਿਕ ਸੁਧਾਰ ਵਿਚ ਸਹਿਯੋਗ ਕਰਨਗੇ।
ਪੜ੍ਹੋ ਇਹ ਅਹਿਮ ਖਬਰ- ਵਿਕਟੋਰੀਆ : ਫੇਸ ਮਾਸਕ ਨਿਯਮਾਂ 'ਚ ਰਿਆਇਤਾਂ ਦੇ ਨਾਲ ਦਫਤਰਾਂ 'ਚ ਕੰਮ ਕਰਨ ਦੀ ਇਜਾਜ਼ਤ
ਮੰਤਰੀ ਨੇ ਕਿਹਾ,"ਇਹ ਫ਼ੈਸਲਾ ਅੰਤਰਰਾਸ਼ਟਰੀ ਸਿੱਖਿਆ ਦੀ ਰਿਕਵਰੀ ਯੋਜਨਾ ਦੇ ਇਕ ਹਿੱਸੇ 'ਤੇ ਪਹੁੰਚਦਾ ਹੈ ਅਤੇ ਨਾਲ ਹੀ ਅੰਤਰਰਾਸ਼ਟਰੀ ਸਿਖਿਆ ਖੇਤਰ ਪ੍ਰਤੀ ਸਰਕਾਰ ਦੀ ਵਚਨਬੱਧਤਾ ਨੂੰ ਦਰਸਾਉਂਦਾ ਹੈ।" ਉਨ੍ਹਾਂ ਨੇ ਕਿਹਾ ਕਿ ਵਿਦਿਆਰਥੀ ਪੜਾਅਵਾਰ ਨਿਊਜ਼ੀਲੈਂਡ ਵਾਪਸ ਪਰਤਣਗੇ, ਜੋ 300 ਦੇ ਸਮੂਹ ਵਿਚ ਸ਼ੁਰੂ ਹੋਣਗੇ ਤੇ ਅਪ੍ਰੈਲ ਤੋਂ ਵਾਪਸ ਆ ਸਕਣਗੇ। ਬਾਕੀ ਵਿਦਿਆਰਥੀਆਂ ਪੂਰੇ ਸਾਲ ਵਿਚ ਪ੍ਰਬੰਧਿਤ ਆਈਸੋਲੇਸ਼ਨ ਨਿਯਮਾਂ ਦੀ ਪ੍ਰਵਾਨਗੀ ਦੇ ਨਾਲ ਵਾਪਸ ਆਉਣਗੇ।ਉਹਨਾਂ ਮੁਤਾਬਕ, ਇਨ੍ਹਾਂ ਵਿਦਿਆਰਥੀਆਂ ਦੀ ਵਾਪਸੀ ਨਾਲ ਕੀਵੀਆਂ ਦੀ ਘਰ ਪਰਤਣ ਦੀ ਯੋਗਤਾ ‘ਤੇ ਕੋਈ ਅਸਰ ਨਹੀਂ ਪਵੇਗਾ ਅਤੇ ਕੁਸ਼ਲ ਕਾਮਿਆਂ ਦੀ ਦੇਸ਼ ਵਿਚ ਦਾਖਲ ਹੋਣ ਦੀ ਜ਼ਰੂਰਤ ਦੇ ਮੁਕਾਬਲੇ ਇਹ ਸੰਤੁਲਿਤ ਹੈ।
ਹਿਪਕਿਨਸ ਨੇ ਕਿਹਾ ਕਿ ਵਿਦਿਆਰਥੀ ਉਸੇ ਤਰ੍ਹਾਂ ਦੇ ਸਰਹੱਦੀ ਨਿਯਮਾਂ ਦੇ ਅਧੀਨ ਆਉਣਗੇ ਜਿੰਨੇ ਕਿ ਹੋਰ ਦੇਸ਼ਾਂ ਤੋਂ ਆਉਣ ਵਾਲਿਆਂ 'ਤੇ ਵਾਧੂ ਪਾਬੰਦੀਆਂ ਹੋਣਗੀਆਂ, ਇਹ ਇਸ ਗੱਲ' ਤੇ ਨਿਰਭਰ ਕਰਦਾ ਹੈ ਕਿ ਉਹ ਕਿੱਥੋਂ ਆਏ ਹਨ। ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ 1000 ਡਿਗਰੀ-ਪੱਧਰ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਇਸ ਸਮੂਹ ਦਾ ਅਨੁਮਾਨਿਤ ਸਾਲਾਨਾ ਆਰਥਿਕ ਯੋਗਦਾਨ ਲਗਭਗ 49 ਮਿਲੀਅਨ NZ ਡਾਲਰ (35 ਮਿਲੀਅਨ ਡਾਲਰ) ਹੈ, ਜਿਸ ਵਿਚ ਟਿਊਸ਼ਨ ਫੀਸਾਂ ਵਿਚ ਲਗਭਗ 27 ਮਿਲੀਅਨ NZ ਡਾਲਰ ਸ਼ਾਮਲ ਹਨ।
ਨੋਟ- ਉਕਤ ਖ਼ਬਰ ਬਾਰੇ ਦੱਸੋ ਆਪਣੀ ਰਾਏ।
ਅਮਰੀਕਾ ਆਉਣ ਵਾਲੇ ਕੌਮਾਂਤਰੀ ਯਾਤਰੀਆਂ ਲਈ ਲਾਗੂ ਹੋਈ ਇਹ ਸ਼ਰਤ
NEXT STORY