ਆਕਲੈਂਡ (ਬਿਊਰੋ): ਕੋਰੋਨਾ ਦੇ ਇਸ ਦੌਰ ਵਿਚ ਜਿੱਥੇ ਦੁਨੀਆ ਦੇ ਕਈ ਦੇਸ਼ਾਂ ਵਿਚ ਪਾਬੰਦੀਆਂ ਲੱਗੀਆਂ ਹਨ, ਉੱਥੇ ਇਨਫੈਕਸ਼ਨ ਤੋਂ ਮੁਕਤ ਹੋਏ ਨਿਊਜ਼ੀਲੈਂਡ ਵਿਚ ਜ਼ਿੰਦਗੀ ਪਰਤਣ ਲੱਗੀ ਹੈ। ਸ਼ਨੀਵਾਰ ਨੂੰ ਇੱਥੇ ਈਡਨ ਪਾਰਕ ਵਿਚ ਸਿਕਸ-60 ਬੈਂਡ ਦੀ ਪੇਸ਼ਕਾਰੀ ਦੇਖਣ ਲਈ 50 ਹਜ਼ਾਰ ਦਰਸ਼ਕ ਜੁਟੇ। ਇਸੇ ਦੇ ਨਾਲ ਹੀ ਇਹ ਲਾਈਵ ਸਮਾਰੋਹ ਦੁਨੀਆ ਦਾ ਸਭ ਤੋਂ ਵੱਡਾ ਆਯੋਜਨ ਵੀ ਬਣ ਗਿਆ।
ਗਾਇਕ ਮਤੀਯੂ ਵਾਲਟਰਸ ਨੇ ਮੁਸਕਰਾਉਂਦੇ ਹੋਏ ਕਿਹਾ ਕਿ ਉਸ ਨੇ 50,000 ਤੋਂ ਜ਼ਿਆਦਾ ਪ੍ਰਸ਼ੰਸਕਾਂ ਨੂੰ ਵੇਖਿਆ। ਗਿਟਾਰਿਸਟ ਜੀ ਫਰੇਜ਼ਰ ਨੇ ਕਿਹਾ ਕਿ ਗਰਮੀਆਂ ਦੇ ਦੌਰੇ ਦੌਰਾਨ ਜਾਂਦੇ ਸਮੇਂ ਉਨ੍ਹਾਂ ਦਾ ਸਵਾਗਤ ਬਹੁਤ ਵਧੀਆ ਸੀ। ਉਹਨਾਂ ਮੁਤਾਬਕ ਲੋਕਾਂ ਦੀ ਇੰਨੀ ਵੱਡੀ ਗਿਣਤੀ ਦੇਖ ਕੇ ਬਹੁਤ ਖੁਸ਼ੀ ਹੋਈ। ਲੋਕ ਬਾਹਰ ਆਉਣ ਅਤੇ ਲਾਈਵ ਸੰਗੀਤ ਨੂੰ ਵੇਖਣ ਲਈ ਉਤਸੁਕ ਸਨ।
ਪੜ੍ਹੋ ਇਹ ਅਹਿਮ ਖਬਰ - ਅਮਰੀਕਾ ਨੇ ਜਾਨਸਨ ਐਂਡ ਜਾਨਸਨ ਕੋਵਿਡ-19 ਟੀਕੇ ਤੋਂ ਹਟਾਈ ਰੋਕ
ਸ਼ਨੀਵਾਰ ਨੂੰ ਪੰਜ ਸੈੱਟ ਵਾਲੇ ਬੈਂਡ ਦੁਆਰਾ ਪੇਸ਼ਕਾਰੀ ਦਿੱਤੀ ਗਈ ਅਤੇ ਜੰਗ ਵਿਚ ਮਾਰੇ ਗਏ ਸੈਨਿਕਾਂ ਨੂੰ ਸਨਮਾਨ ਦਿੱਤਾ ਗਿਆ।ਇਸ ਦੌਰਾਨ ਲੋਕਾਂ ਨੇ ਵੱਡੀ ਗਿਣਤੀ ਵਿਚ ਸ਼ਮੂਲੀਅਤ ਕੀਤੀ,ਜਿਸ ਨਾਲ ਇਹ ਸਮਾਰੋਹ ਯਾਦਗਾਰੀ ਬਣ ਗਿਆ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਮਰੀਕਾ ਨੇ ਜਾਨਸਨ ਐਂਡ ਜਾਨਸਨ ਕੋਵਿਡ-19 ਟੀਕੇ ਤੋਂ ਹਟਾਈ ਰੋਕ
NEXT STORY