ਇੰਟਰਨੈਸ਼ਨਲ ਡੈਸਕ- ਨਿਊਜ਼ੀਲੈਂਡ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਦੇਸ਼ ਵਿੱਚ ਕੰਮ ਕਰਨ ਦਾ ਮੌਕਾ ਵੀ ਮਿਲਦਾ ਹੈ। ਵਿਦੇਸ਼ੀ ਵਿਦਿਆਰਥੀ 'ਪੋਸਟ ਸਟੱਡੀ ਵਰਕ ਵੀਜ਼ਾ' (PSWV) ਰਾਹੀਂ ਪੜ੍ਹਾਈ ਕਰਨ ਤੋਂ ਬਾਅਦ 3 ਸਾਲਾਂ ਤੱਕ ਦੇਸ਼ ਵਿੱਚ ਕੰਮ ਕਰ ਸਕਦੇ ਹਨ। ਹਾਲਾਂਕਿ ਇਹ ਯੋਗਤਾ ਦੇ ਆਧਾਰ 'ਤੇ ਤੈਅ ਹੁੰਦਾ ਹੈ ਕਿ ਕਿਸ ਨੂੰ ਕਿੰਨੇ ਸਮੇਂ ਦਾ PSWV ਮਿਲੇਗਾ। 2025 ਤੋਂ ਦੇਸ਼ ਵਿੱਚ PSWV ਨਿਯਮਾਂ ਵਿੱਚ ਵੀ ਬਦਲਾਅ ਕੀਤੇ ਗਏ ਹਨ। ਇਹ ਨਵੇਂ ਬਦਲਾਅ ਉਨ੍ਹਾਂ ਭਾਰਤੀ ਵਿਦਿਆਰਥੀਆਂ 'ਤੇ ਵੀ ਲਾਗੂ ਹੋਣਗੇ ਜੋ ਅਗਲੇ ਸਾਲ ਤੋਂ ਦੇਸ਼ ਵਿੱਚ ਪੜ੍ਹਨ ਜਾ ਰਹੇ ਹਨ।
ਇਹ ਵੀ ਪੜ੍ਹੋ: ਅਮਰੀਕਾ 'ਚ ਗੈਰ-ਕਾਨੂੰਨੀ ਪ੍ਰਵਾਸੀਆਂ ਵਿਰੁੱਧ ਕਾਰਵਾਈ ਸ਼ੁਰੂ, ਹੋਣ ਲੱਗੀਆਂ ਗ੍ਰਿਫਤਾਰੀਆਂ
ਨਵੇਂ ਨਿਯਮਾਂ ਦੇ ਤਹਿਤ ਪੋਸਟ ਗ੍ਰੈਜੂਏਟ ਡਿਪਲੋਮਾ (PGDip) ਤੋਂ ਬਾਅਦ ਮਾਸਟਰ ਡਿਗਰੀ ਪ੍ਰਾਪਤ ਕਰਨ ਵਾਲ ਵੀ PSWV ਪ੍ਰਾਪਤ ਕਰਨ ਦੇ ਯੋਗ ਹੋਣਗੇ। ਇਸ ਨਾਲ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਫਾਇਦਾ ਹੋਵੇਗਾ। ਨਵੇਂ ਨਿਯਮ ਭਾਰਤੀ ਵਿਦਿਆਰਥੀਆਂ ਲਈ ਨਿਊਜ਼ੀਲੈਂਡ ਵਿੱਚ ਪੜ੍ਹਾਈ ਕਰਨ ਤੋਂ ਬਾਅਦ ਕੰਮ ਕਰਨ ਦੇ ਨਵੇਂ ਰਸਤੇ ਖੋਲ੍ਹਣਗੇ। ਨਿਊਜ਼ੀਲੈਂਡ ਪੜ੍ਹਨ ਲਈ ਆਉਣ ਵਾਲੇ ਜ਼ਿਆਦਾਤਰ ਵਿਦਿਆਰਥੀ ਚੀਨ ਅਤੇ ਭਾਰਤ ਤੋਂ ਹੁੰਦੇ ਹਨ। ਨਿਊਜ਼ੀਲੈਂਡ ਵਿੱਚ 15,000 ਤੋਂ ਵੱਧ ਭਾਰਤੀ ਵਿਦਿਆਰਥੀ ਪੜ੍ਹ ਰਹੇ ਹਨ।
ਇਹ ਵੀ ਪੜ੍ਹੋ: ਟਰੰਪ ਦੀ ਇਮੀਗ੍ਰੇਸ਼ਨ ਨੀਤੀ ਨੇ ਚਿੰਤਾ 'ਚ ਪਾਏ ਮਾਪੇ, ਸਤਾ ਰਿਹੈ ਇਹ ਡਰ
ਪੁਰਾਣੇ ਨਿਯਮ ਕੀ ਸਨ?
ਨਿਊਜ਼ੀਲੈਂਡ ਵਿੱਚ ਜੇਕਰ ਕੋਈ ਵਿਦਿਆਰਥੀ 30 ਹਫ਼ਤਿਆਂ ਦਾ ਪੋਸਟ ਗ੍ਰੈਜੂਏਟ ਡਿਪਲੋਮਾ (PGDip) ਕਰਦਾ ਸੀ ਅਤੇ ਫਿਰ ਸਿੱਧਾ ਮਾਸਟਰਜ਼ ਵਿੱਚ ਜਾਂਦਾ ਸੀ ਤਾਂ ਉਸਨੂੰ PSWV ਨਹੀਂ ਮਿਲਦਾ ਸੀ। ਮਾਸਟਰ ਪ੍ਰੋਗਰਾਮ ਲਈ 30 ਹਫ਼ਤਿਆਂ ਦੀ ਪੜ੍ਹਾਈ ਜ਼ਰੂਰੀ ਸੀ। ਹੁਣ ਅਜਿਹੇ ਵਿਦਿਆਰਥੀ PSWV ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਨੂੰ ਸਿਰਫ਼ ਇਹ ਦਿਖਾਉਣਾ ਹੋਵੇਗਾ ਕਿ ਉਨ੍ਹਾਂ ਨੇ ਮਾਸਟਰਜ਼ ਪ੍ਰੋਗਰਾਮ ਵਿੱਚ ਦਾਖਲਾ ਲਿਆ ਹੈ।
ਇਹ ਵੀ ਪੜ੍ਹੋ: ਅਮਰੀਕਾ 'ਚ ਇਮੀਗ੍ਰੇਸ਼ਨ ’ਤੇ ਸਖਤੀ ਸ਼ੁਰੂ, ਮੈਕਸੀਕੋ ਦਾ ਬਾਰਡਰ ਸੀਲ ਹੋਵੇਗਾ
PSWV ਦੇ ਨਿਯਮ ਕੀ ਹਨ?
PSWV ਲਈ ਅਰਜ਼ੀ ਦੇਣ ਲਈ ਕੁਝ ਨਿਯਮ ਹਨ। ਤੁਹਾਡੇ ਕੋਲ ਨਿਊਜ਼ੀਲੈਂਡ ਤੋਂ ਮਾਨਤਾ ਪ੍ਰਾਪਤ ਡਿਗਰੀ ਹੋਣੀ ਚਾਹੀਦੀ ਹੈ। ਤੁਸੀਂ ਨਿਊਜ਼ੀਲੈਂਡ ਵਿੱਚ ਪੂਰਾ ਸਮਾਂ ਪੜ੍ਹਾਈ ਕੀਤੀ ਹੋਵੇ ਅਤੇ ਤੁਹਾਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਅਰਜ਼ੀ ਦੇਣੀ ਹੋਵੇਗਾ। ਮੰਨ ਲਓ ਕਿ ਤੁਸੀਂ ਇੱਕ ਅਜਿਹੀ ਡਿਗਰੀ ਪੂਰੀ ਕੀਤੀ ਹੈ,ਜਿਸ ਨਾਲ ਤੁਹਾਨੂੰ PSWV ਮਿਲ ਸਕਦਾ ਹੈ। ਉਸ ਦੇ ਬਾਅਦ ਤੁਸੀਂ ਇੱਕ ਹੋਰ ਉੱਚ ਡਿਗਰੀ ਲੈ ਲਈ, ਜਿਸ ਲਈ PSWV ਨਹੀਂ ਮਿਲਦਾ (ਕਿਉਂਕਿ ਤੁਸੀਂ ਉਸ ਵਿਚ ਲੋੜੀਂਦੇ ਸਮੇਂ ਲਈ ਪੜ੍ਹਾਈ ਨਹੀਂ ਕੀਤੀ)। ਅਜਿਹੀ ਸਥਿਤੀ ਵਿੱਚ ਵੀ ਤੁਸੀਂ PSWV ਲਈ ਅਰਜ਼ੀ ਦੇ ਸਕਦੇ ਹੋ।
ਇਹ ਵੀ ਪੜ੍ਹੋ: ਪ੍ਰਵਾਸੀਆਂ ਖਿਲਾਫ ਸਖਤ ਹੋਇਆ ਅਮਰੀਕਾ, ਸੈਨੇਟ 'ਚ ਇਹ ਬਿੱਲ ਹੋਇਆ ਪਾਸ
ਤੁਹਾਨੂੰ ਆਪਣੇ ਪਹਿਲੇ ਵਿਦਿਆਰਥੀ ਵੀਜ਼ੇ ਦੀ ਮਿਆਦ ਪੁੱਗਣ ਤੋਂ 12 ਮਹੀਨਿਆਂ ਦੇ ਅੰਦਰ ਅਰਜ਼ੀ ਦੇਣੀ ਪਵੇਗੀ। ਇਹ ਬਦਲਾਅ ਵਿਦਿਆਰਥੀਆਂ ਨੂੰ ਪੜ੍ਹਾਈ ਦਾ ਰਸਤਾ ਚੁਣਨ ਵਿੱਚ ਵਧੇਰੇ ਆਜ਼ਾਦੀ ਦਿੰਦੇ ਹਨ। ਇਹ ਯਕੀਨੀ ਕਰਦੇ ਹਨ ਕਿ ਉਹ ਆਪਣੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕੰਮ ਕਰ ਸਕਣ। ਜੇਕਰ ਤੁਸੀਂ 3 ਸਾਲਾਂ ਦਾ PSWV ਚਾਹੁੰਦੇ ਹੋ ਤਾਂ ਤੁਹਾਨੂੰ ਮਾਸਟਰਜ਼ ਪ੍ਰੋਗਰਾਮ ਵਿੱਚ ਘੱਟੋ-ਘੱਟ 30 ਹਫ਼ਤੇ ਪੂਰੇ ਸਮੇਂ ਦੀ ਪੜ੍ਹਾਈ ਕਰਨ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ: ਟਰੰਪ ਦੇ ਤਿੱਖੇ ਤੇਵਰ, ਭਾਰਤ ਸਰਕਾਰ ਨੇ ਕੀਤੀ 18,000 ਨਾਜਾਇਜ਼ ਪ੍ਰਵਾਸੀਆਂ ਦੀ ਵਾਪਸੀ ਦੀ ਤਿਆਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ NIA ਦੀ ਛਾਪੇਮਾਰੀ ਤੇ ਕੇਜਰੀਵਾਲ ਵੱਲੋਂ ਮੈਨੀਫੈਸਟੋ ਜਾਰੀ, ਜਾਣੋ ਅੱਜ ਦੀਆਂ ਟੌਪ 10 ਖਬਰਾਂ
NEXT STORY