ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਵਿਚ ਕੋਰੋਨਾਵਾਇਰਸ ਮਹਾਮਾਰੀ ਮੁੜ ਦਸਤਕ ਦੇ ਰਹੀ ਹੈ। ਇੱਥੇ ਇਸ ਸਬੰਧੀ ਰੋਜ਼ਾਨਾ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ।ਸਿਹਤ ਮੰਤਰਾਲੇ ਦੇ ਮੁਤਾਬਕ ਨਿਊਜ਼ੀਲੈਂਡ ਵਿਚ ਵੀਰਵਾਰ ਨੂੰ ਕੋਵਿਡ-19 ਦੇ ਤਿੰਨ ਨਵੇਂ ਮਾਮਲੇ ਸਾਹਮਣੇ ਆਏ, ਜਿਸ ਨਾਲ ਦੇਸ਼ ਵਿੱਚ ਕੁੱਲ ਐਕਟਿਵ ਮਾਮਲੇ 13 ਹੋ ਗਏ।
ਨਵੇਂ ਮਾਮਲਿਆਂ ਵਿੱਚ ਕ੍ਰਾਈਸਟਚਰਚ ਦੇ 2 ਅਤੇ ਰੋਟੋਰੂਆ ਦਾ ਇੱਕ ਸ਼ਾਮਲ ਸੀ। ਇਹ ਸਾਰੇ ਪ੍ਰਬੰਧਿਤ ਆਈਸੋਲੇਸ਼ਨ ਵਿੱਚ ਸਨ। ਰੋਟੋਰੂਆ ਮਾਮਲੇ ਵਿਚ 30 ਦੇ ਦਹਾਕੇ ਦੀ ਇਕ ਬੀਬੀ ਸੀ, ਜੋ ਪੇਰੂ ਤੋਂ ਆਈ ਸੀ। ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਹਰ ਉਹ ਵਿਅਕਤੀ ਜੋ ਉਸਦੇ ਨਾਲ ਰੋਟੋਰੂਆ ਜਾ ਰਹੀ ਬੱਸ ਵਿੱਚ ਸਵਾਰ ਸੀ, ਦੇ ਬਾਰੇ ਵਿਚ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ।
ਪੜ੍ਹੋ ਇਹ ਅਹਿਮ ਖਬਰ- ਕੋਰੋਨਾ ਆਫਤ : ਆਸਟ੍ਰੇਲੀਆ ਦੀ ਕੰਤਾਸ ਏਅਰਲਾਈਨ ਨੇ 6000 ਕਾਮਿਆਂ ਦੀ ਕੀਤੀ ਛਾਂਟੀ
ਕ੍ਰਾਈਸਟਚਰਚ ਦੇ ਦੋ ਮਾਮਲੇ 70 ਦੇ ਦਹਾਕੇ ਦੇ ਅਤੇ 30 ਦੇ ਦਹਾਕੇ ਦੇ ਵਿਅਕਤੀਆਂ ਨਾਲ ਸਬੰਧਤ ਸਨ, ਜੋ 20 ਜੂਨ ਨੂੰ ਇਕੋ ਉਡਾਣ ਵਿਚ ਭਾਰਤ ਤੋਂ ਆਏ ਸਨ। ਬਲੂਮਫੀਲਡ ਨੇ ਕਿਹਾ ਕਿ ਉਨ੍ਹਾਂ ਨੂੰ ਆਈਸੋਲੇਸ਼ਨ ਵਿਚ ਰਹਿਣ ਦੇ ਤੀਜੇ ਦਿਨ ਰੁਟੀਨ ਟੈਸਟ ਦੌਰਾਨ ਕੋਵਿਡ-19 ਪਾਜ਼ੇਟਿਵ ਪਾਇਆ ਗਿਆ।ਉਹਨਾਂ ਨੇ ਕਿਹਾ,"ਇਨ੍ਹਾਂ ਦੋਹਾਂ ਮਾਮਲਿਆਂ ਦੇ ਕਿਸੇ ਵੀ ਸੰਭਾਵਤ ਸੰਪਰਕ ਦੀ ਪਛਾਣ ਕੀਤੀ ਜਾ ਰਹੀ ਹੈ।" ਬਲੂਮਫੀਲਡ ਨੇ ਕਿਹਾ ਕਿ ਨਿਊਜ਼ੀਲੈਂਡ ਵਿੱਚ ਪੁਸ਼ਟੀ ਕੀਤੇ ਮਾਮਲਿਆਂ ਦੀ ਕੁੱਲ ਗਿਣਤੀ 1,169 ਤੱਕ ਪਹੁੰਚ ਚੁੱਕੀ ਹੈ।ਮੰਤਰਾਲੇ ਦੇ ਮੁਤਾਬਕ ਨਿਊਜ਼ੀਲੈਂਡ ਵਿਚ ਕੋਵਿਡ-19 ਨਾਲ ਸਬੰਧਤ ਮੌਤਾਂ ਦੀ ਗਿਣਤੀ 22 ਸੀ।
ਤੁਰਕੀ ਵਿਚ ਅਨੁਮਾਨ ਤੋਂ ਵੱਧ ਆ ਰਹੇ ਨੇ ਕੋਰੋਨਾ ਵਾਇਰਸ ਦੇ ਮਾਮਲੇ
NEXT STORY