ਅੰਕਾਰਾ- ਤੁਰਕੀ ਵਿਚ ਕੋਰੋਨਾ ਵਾਇਰਸ ਨੂੰ ਕਾਬੂ ਕਰਨ ਲਈ ਲਾਗੂ ਕੀਤੀਆਂ ਗਈਆਂ ਪਾਬੰਦੀਆਂ ਵਿਚ ਢਿੱਲ ਦਿੱਤੇ ਜਾਣ ਦੇ ਬਾਅਦ ਹਰ ਰੋਜ਼ ਅੰਦਾਜ਼ੇ ਤੋਂ ਵੱਧ ਵਾਇਰਸ ਦੇ ਮਾਮਲੇ ਸਾਹਮਣੇ ਆ ਰਹੇ ਹਨ।
ਤੁਰਕੀ ਦੇ ਸਿਹਤ ਮੰਤਰੀ ਫਰਹੇਤਿਨ ਕੋਕਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਵਾਇਰਸ ਦੇ ਮਾਮਲਿਆਂ ਵਿਚ ਵਾਧੇ ਦੇ ਬਾਵਜੂਦ ਦੇਸ਼ ਲਾਕਡਾਊਨ ਦੀਆਂ ਪਾਬੰਦੀਆਂ ਨੂੰ ਮੁੜ ਸਖਤ ਕਰਨ ਲਈ ਵਿਚਾਰ ਨਹੀਂ ਕਰ ਰਿਹਾ।
ਕੋਕਾ ਨੇ ਕਿਹਾ ਕਿ ਅਸੀਂ ਕਹਿ ਸਕਦੇ ਹਾਂ ਕਿ ਅੰਦਾਜ਼ੇ ਤੋਂ ਵੱਧ ਮਾਮਲੇ ਸਾਹਮਣੇ ਆ ਰਹੇ ਹਨ। ਕਈ ਲੋਕ ਇਹ ਮੰਨ ਰਹੇ ਹਨ ਕਿ ਸਭ ਪਹਿਲਾਂ ਵਰਗਾ ਹੋ ਗਿਆ ਹੈ। ਅਜਿਹਾ ਨਹੀਂ ਸੋਚਣਾ ਚਾਹੀਦਾ। ਕੋਕਾ ਨੇ ਕਿਹਾ ਕਿ ਵਾਇਰਸ ਦੇ ਮਾਮਲੇ ਵਧਣ ਦਾ ਕਾਰਨ ਇਹ ਹੈ ਕਿ ਲੋਕਾਂ ਨੇ ਸਮਾਜਕ ਦੂਰੀ ਦੇ ਨਿਯਮਾਂ ਦਾ ਪਾਲਣ ਨਹੀਂ ਕੀਤਾ। ਤੁਰਕੀ ਵਿਚ 12 ਜੂਨ ਨੂੰ ਲਾਕਡਾਊਨ ਵਿਚ ਢਿੱਲ ਦਿੱਤੇ ਜਾਣ ਦੇ ਬਾਅਦ ਰੋਜ਼ਾਨਾ ਤਕਰੀਬਨ 1,260 ਮਾਮਲੇ ਸਾਹਮਣੇ ਆ ਰਹੇ ਹਨ ਜਦਕਿ ਇਸ ਤੋਂ ਪਹਿਲਾਂ ਤਕਰੀਬਨ 800 ਤੋਂ 900 ਮਾਮਲੇ ਰੋਜ਼ਾਨਾ ਸਾਹਮਣੇ ਆ ਰਹੇ ਸਨ। ਕੋਕਾ ਨੇ ਬੁੱਧਵਾਰ ਨੂੰ ਦੱਸਿਆ ਕਿ ਪਿਛਲੇ 24 ਘੰਟਿਆਂ ਵਿਚ ਦੇਸ਼ ਵਿਚ ਵਾਇਰਸ ਦੇ 1,492 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਪੀੜਤਾਂ ਦੀ ਕੁੱਲ ਗਿਣਤੀ ਵਧ ਕੇ 1,91,657 ਹੋ ਗਈ ਹੈ।
ਕੋਰੋਨਾ ਆਫਤ : ਆਸਟ੍ਰੇਲੀਆ ਦੀ ਕੰਤਾਸ ਏਅਰਲਾਈਨ ਨੇ 6000 ਕਾਮਿਆਂ ਦੀ ਕੀਤੀ ਛਾਂਟੀ
NEXT STORY