ਵੈਲਿੰਗਟਨ (ਭਾਸ਼ਾ): ਨਿਊਜ਼ੀਲੈਂਡ ਪੁਲਸ ਨੇ ਪਿਛਲੇ ਚਾਰ ਸਾਲਾਂ ਦੌਰਾਨ ਗਿਰੋਹਾਂ ਅਤੇ ਅਪਰਾਧੀਆਂ ਕੋਲੋਂ 500 ਮਿਲੀਅਨ ਨਿਊਜ਼ੀਲੈਂਡ ਡਾਲਰ (353 ਮਿਲੀਅਨ ਡਾਲਰ) ਦੀ ਨਕਦ ਰਾਸ਼ੀ ਅਤੇ ਜਾਇਦਾਦ ਹਾਸਲ ਕੀਤੀ ਹੈ। ਇਸ ਤਰ੍ਹਾਂ ਪੁਲਸ ਸਮੇਤ ਸਰਕਾਰ ਨੇ ਇਕ ਵੱਡੀ ਉਪਲਬਧੀ ਹਾਸਲ ਕਰ ਲਈ ਹੈ। ਪੁਲਸ ਮੰਤਰੀ ਪੋਟੋ ਵਿਲੀਅਮਜ਼ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ।
ਪੜ੍ਹੋ ਇਹ ਅਹਿਮ ਖਬਰ- ਜਲੰਧਰ ਦੇ ਪ੍ਰਦੀਪ ਟਿਵਾਨਾ ਨੇ ਰਚਿਆ ਇਤਿਹਾਸ, ਆਸਟ੍ਰੇਲੀਆ 'ਚ ਬਣੇ ਭਾਰਤੀ ਮੂਲ ਦੇ ਪਹਿਲੇ ਜੱਜ
ਵਿਲਿਅਮਜ਼ ਨੇ ਕਿਹਾ,“ਗਿਰੋਹਾਂ ਨੂੰ ਸਾਡੇ ਭਾਈਚਾਰਿਆਂ ਦਾ ਸ਼ੋਸ਼ਣ ਕਰ ਕੇ ਪੈਸਾ ਨਹੀਂ ਬਣਾਉਣਾ ਚਾਹੀਦਾ'।'' ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਸੰਗਠਿਤ ਅਪਰਾਧ ਅਤੇ ਗਿਰੋਹਾਂ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਇਨ੍ਹਾਂ ਨੂੰ ਭੰਗ ਕਰਨ ਲਈ ਸਖ਼ਤ ਕੋਸ਼ਿਸ਼ ਕਰ ਰਹੀ ਹੈ। ਮੰਤਰੀ ਨੇ ਕਿਹਾ,“ਅੱਜ ਦਾ ਮੀਲ ਪੱਥਰ ਉਹਨਾਂ ਗਿਰੋਹਾਂ ਨੂੰ ਮਾਰਨ ਦੀ ਸਾਡੀ ਵਚਨਬੱਧਤਾ ਨੂੰ ਹੋਰ ਪੱਕਾ ਕਰਦਾ ਹੈ, ਜਿੱਥੇ ਉਹਨਾਂ ਦੀ ਜੇਬ ਨੂੰ ਨੁਕਸਾਨ ਹੁੰਦਾ ਹੈ।”
ਪੜ੍ਹੋ ਇਹ ਅਹਿਮ ਖਬਰ- ਡਾ. ਐੱਸ ਪੀ. ਸਿੰਘ ਓਬਰਾਏ ਨੇ ਪੰਜਾਬ ਤੋਂ ਦੁਬਈ ਲਈ ਇਕੱਲਿਆਂ ਭਰੀ ਉਡਾਣ, ਸਾਂਝਾ ਕੀਤਾ ਸ਼ਾਨਦਾਰ ਤਜਰਬਾ
ਵਿਲੀਅਮਜ਼ ਨੇ ਦਾਅਵਾ ਕੀਤਾ ਕਿ ਪਿਛਲੇ ਚਾਰ ਸਾਲਾਂ ਵਿਚ ਗੈਰ ਕਾਨੂੰਨੀ ਆਰਥਿਕਤਾ ਤੋਂ ਲਗਭਗ 1.6 ਬਿਲੀਅਨ ਨਿਊਜ਼ੀਲੈਂਡ ਡਾਲਰ ਹਟਾ ਦਿੱਤੇ ਗਏ ਹਨ।ਪੁਲਸ ਮੰਤਰੀ ਨੇ ਕਿਹਾ ਕਿ ਸਰਕਾਰ ਅਪਰਾਧ ਕਾਨੂੰਨਾਂ ਦੀ ਪ੍ਰਕਿਰਿਆ ਵਿਚ ਵੀ ਸੋਧ ਕਰੇਗੀ ਤਾਂ ਜੋ ਸੰਗਠਿਤ ਅਪਰਾਧ ਵਿਚ ਸ਼ਾਮਲ ਲੋਕਾਂ ਨੂੰ ਇਹ ਦਿਖਾਉਣਾ ਹੋਵੇਗਾ ਕਿ ਉਹਨਾਂ ਦੀ ਜਾਇਦਾਦ ਜਾਇਜ਼ ਤਰੀਕੇ ਨਾਲ ਪ੍ਰਾਪਤ ਕੀਤੀ ਗਈ ਹੈ।
UNHRC 'ਚ 40 ਦੇਸ਼ਾਂ ਨੇ 'ਉਈਗਰ ਨਸਲਕੁਸ਼ੀ' ਨੂੰ ਲੈ ਕੇ ਚੀਨ ਨੂੰ ਲਗਾਈ ਫਟਕਾਰ, ਅਜਗਰ ਭੜਕਿਆ
NEXT STORY