ਵੈਲਿੰਗਟਨ/ਨਿਊਜ਼ੀਲੈਂਡ (ਭਾਸ਼ਾ) : ਨਿਊਜ਼ੀਲੈਂਡ ਵਿਚ 177 ਨਵੇਂ ਕੋਵਿਡ-19 ਮਾਮਲੇ ਸਾਹਮਣੇ ਆਏ ਹਨ। ਸਿਹਤ ਮੰਤਰਾਲਾ ਨੇ ਸ਼ਨੀਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਹੁਣ ਤੱਕ ਕੋਵਿਡ-19 ਦੇ ਕੁੱਲ 8,121 ਮਾਮਲਿਆਂ ਦੀ ਪੁਸ਼ਟੀ ਕੀਤੀ ਗਈ ਹੈ। ਨਵੇਂ ਮਾਮਲਿਆਂ ਵਿਚੋਂ 175 ਕਮਿਊਨਿਟੀ ਮਾਮਲੇ ਅਤੇ 2 ਸਰਹੱਦੀ ਮਾਮਲੇ ਹਨ।
ਨਿਊਜ਼ੀਲੈਂਡ ਕਮਿਊਨਿਟੀ ਵਿਚ ਮੌਜੂਦਾ ਡੈਲਟਾ ਵੇਰੀਐਂਟ ਪ੍ਰਕੋਪ ਦੌਰਾਨ ਕੋਵਿਡ-19 ਦੇ ਕੁੱਲ ਮਾਮਲਿਆਂ ਦੀ ਗਿਣਤੀ 5,371 ਤੱਕ ਪਹੁੰਚ ਗਈ ਹੈ। ਜਿਨ੍ਹਾਂ ਵਿਚ ਮੁੱਖ ਤੌਰ 'ਤੇ ਆਕਲੈਂਡ ਅਤੇ ਪੈਰੀਫਿਰਲ ਖੇਤਰ ਸ਼ਾਮਲ ਹਨ, ਜਿੱਥੇ ਕਮਿਊਨਿਟੀ ਮਾਮਲੇ ਸਭ ਤੋਂ ਜ਼ਿਆਦਾ ਸਾਹਮਣੇ ਆ ਰਹੇ ਹਨ। ਨਿਊਜ਼ੀਲੈਂਡ ਦੇ ਹਸਪਤਾਲਾਂ ਵਿਚ 93 ਕੋਵਿਡ-19 ਮਰੀਜ਼ ਸਨ, ਜਿਨ੍ਹਾਂ ਵਿਚੋਂ 9 ਇੰਟੈਂਸਿਵ ਕੇਅਰ ਯੂਨਿਟਾਂ ਜਾਂ ਉੱਚ ਨਿਰਭਰਤਾ ਯੂਨਿਟਾਂ ਵਿਚ ਸਨ। ਮੰਤਰਾਲੇ ਅਨੁਸਾਰ 80 ਪ੍ਰਤੀਸ਼ਤ ਯੋਗ ਨਿਊਜ਼ੀਲੈਂਡ ਵਾਸੀਆਂ ਨੂੰ ਕੋਵਿਡ-19 ਦੇ ਵਿਰੁੱਧ ਪੂਰੀ ਤਰ੍ਹਾਂ ਟੀਕਾਕਰਨ ਕੀਤਾ ਜਾ ਚੁੱਕਾ ਹੈ।
Pok 'ਚ ਦਿਖੇ ਚੀਨੀ ਫੌਜੀ, ਸਰਹੱਦੀ ਚੌਕੀਆਂ ਅਤੇ ਪਿੰਡਾਂ ਦਾ ਕਰ ਰਹੇ ਸਰਵੇ
NEXT STORY