ਇੰਟਰਨੈਸ਼ਨਲ ਡੈਸਕ- ਆਮ ਤੌਰ 'ਤੇ ਬੱਚਾ ਜਨਮ ਦੇ 3 ਮਹੀਨਿਆਂ ਬਾਅਦ ਪਲਟਣਾ ਸਿੱਖਦਾ ਹੈ ਅਤੇ 6 ਮਹੀਨਿਆਂ ਤੋਂ ਇਕ ਸਾਲ ਦੇ ਅੰਦਰ ਤੁਰਨਾ ਸਿੱਖਦਾ ਹੈ। ਪਰ ਅੱਜ ਅਸੀਂ ਤੁਹਾਨੂੰ ਜਿਸ ਬੱਚੇ ਬਾਰੇ ਦੱਸਣ ਜਾ ਰਹੇ ਹਾਂ, ਉਸ ਨੇ ਕੁਝ ਮਹੀਨਿਆਂ ਵਿੱਚ ਨਹੀਂ, ਸਿਰਫ਼ ਤਿੰਨ ਦਿਨਾਂ ਵਿੱਚ ਰਿੜ੍ਹਨ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਸੀ। ਅਮਰੀਕਾ ਵਿਚ ਪੈਦਾ ਹੋਈ ਇਸ ਬੱਚੀ ਦੀ ਵਾਇਰਲ ਹੋ ਰਹੀ ਵੀਡੀਓ ਨੂੰ ਦੇਖ ਕੇ ਲੋਕ ਹੈਰਾਨ ਹੋ ਰਹੇ ਹਨ।
ਵੀਡੀਓ ਹੋਈ ਵਾਇਰਲ
Nyilah Daise Tzabari ਨਾਮ ਦੀ ਇਸ ਬੱਚੀ ਦੀ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਹੈਰਾਨੀਜਨਕ ਮਾਮਲਾ ਅਮਰੀਕਾ ਤੋਂ ਸਾਹਮਣੇ ਆਇਆ, ਜਿੱਥੇ ਸਮੰਥਾ ਮਿਸ਼ੇਲ ਨਾਂ ਦੀ ਔਰਤ ਨੇ ਕੈਨੇਡੀ ਨਿਊਜ਼ ਨੂੰ ਦੱਸਿਆ ਕਿ ਉਸ ਦੀ ਧੀ ਜਨਮ ਤੋਂ ਬਾਅਦ ਹੀ ਆਪਣਾ ਸਿਰ ਉੱਚਾ ਚੁੱਕਣ ਅਤੇ ਰਿੜ੍ਹਨ ਦੀ ਕੋਸ਼ਿਸ਼ ਕਰਨ ਲੱਗੀ ਸੀ। ਸਮੰਥਾ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਧੀ ਕਦੇ ਵੀ ਨਵਜੰਮੀ ਨਹੀਂ ਸੀ। ਇਹ ਬਿਲਕੁੱਲ ਵੀ ਆਮ ਨਹੀਂ ਹੈ।
ਰਿਕਾਰਡ ਕੀਤੀ ਵੀਡੀਓ
ਡੇਲੀ ਮੇਲ ਨਾਲ ਗੱਲਬਾਤ ਕਰਦਿਆਂ ਮਿਸ਼ੇਲ ਨੇ ਕਿਹਾ ਕਿ ਜਦੋਂ ਉਸ ਨੇ ਬੱਚੀ ਨੂੰ ਪਹਿਲੀ ਵਾਰ ਰਿੜ੍ਹਨ ਦੀ ਕੋਸ਼ਿਸ਼ ਕਰਦੇ ਦੇਖਿਆ ਤਾਂ ਉਹ ਹੈਰਾਨ ਰਹਿ ਗਈ। ਉਸਨੇ ਕਦੇ ਵੀ ਤਿੰਨ ਦਿਨ ਦੇ ਬੱਚੇ ਨੂੰ ਇਸ ਤਰ੍ਹਾਂ ਘੁੰਮਦੇ ਨਹੀਂ ਦੇਖਿਆ ਸੀ। ਜਦੋਂ ਇਹ ਘਟਨਾ ਵਾਪਰੀ ਤਾਂ ਮਿਸ਼ੇਲ ਹਸਪਤਾਲ ਦੇ ਕਮਰੇ ਵਿੱਚ ਆਪਣੀ ਮਾਂ ਨਾਲ ਸੀ ਅਤੇ ਉਸ ਨੇ ਤੁਰੰਤ ਵੀਡੀਓ ਰਿਕਾਰਡ ਕਰ ਲਈ। ਜੇਕਰ ਉਹ ਅਜਿਹਾ ਨਾ ਕਰਦੀ ਤਾਂ ਕਿਸੇ ਨੇ ਉਸ ਦੀ ਗੱਲ 'ਤੇ ਵਿਸ਼ਵਾਸ ਨਹੀਂ ਕਰਨਾ ਸੀ। ਮਿਸ਼ੇਲ ਦਾ ਮੰਗੇਤਰ ਵੀ ਉੱਥੇ ਨਹੀਂ ਸੀ ਅਤੇ ਜੇਕਰ ਉਹ ਉਸ ਨੂੰ ਵੀਡੀਓ ਨਾ ਦਿਖਾਉਂਦੀ ਤਾਂ ਉਸ ਨੂੰ ਵੀ ਯਕੀਨ ਨਾ ਹੁੰਦਾ। ਵੀਡੀਓ ਦੀ ਗੱਲ ਕਰੀਏ ਤਾਂ ਬੱਚੀ ਨਾਇਲਾਹ ਡੇਜ਼ ਹਸਪਤਾਲ ਦੇ ਬੈੱਡ 'ਤੇ ਪਲਟਦੀ ਦਿਖਾਈ ਦੇ ਰਹੀ ਹੈ ਅਤੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ। ਵੀਡੀਓ ਵਿੱਚ ਮਿਸ਼ੇਲ ਦੀ ਮਾਂ ਦੀ ਹੈਰਾਨੀ ਵਿੱਚ ਚੀਕਣ ਦੀ ਆਵਾਜ਼ ਵੀ ਸੁਣਾਈ ਦਿੰਦੀ ਹੈ। ਮਿਸ਼ੇਲ ਨੇ ਦੱਸਿਆ ਕਿ ਇਹ ਵੀਡੀਓ ਪੁਰਾਣੀ ਹੈ ਅਤੇ ਹੁਣ ਉਨ੍ਹਾਂ ਦੀ ਧੀ ਮਹੀਨੇ ਦੀ ਹੈ। ਇਹ ਹੈਰਾਨੀਜਨਕ ਹੈ ਕਿ ਉਹ ਇੰਨੀ ਛੋਟੀ ਉਮਰ ਵਿੱਚ ਸਪੋਰਟ ਲੈ ਕੇ ਅੱਗੇ ਵਧਣ ਦੀ ਕੋਸ਼ਿਸ਼ ਕਰ ਰਹੀ ਹੈ।
ਡੇਢ ਮਹੀਨੇ ਵਿੱਚ ਬੋਲਣ ਦੀ ਕੋਸ਼ਿਸ਼
ਮਿਸ਼ੇਲ ਨੇ ਕਿਹਾ ਕਿ ਮੇਰੀ ਧੀ ਹਰ ਰੋਜ਼ ਮੈਨੂੰ ਹੈਰਾਨ ਕਰ ਰਹੀ ਹੈ। ਉਸ ਨੇ ਡੇਢ ਮਹੀਨੇ ਦੀ ਉਮਰ ਤੋਂ ਹੀ ਬੋਲਣ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਹੈ ਅਤੇ ਮੇਰੀ ਦੀ ਨਕਲ ਕਰਦੀ ਹੈ। ਮਿਸ਼ੇਲ ਨੇ ਦੱਸਿਆ ਕਿ ਜਦੋਂ ਉਹ ਉਸ ਨੂੰ ਆਈ ਲਵ ਯੂ ਕਹਿੰਦੇ ਹਨ ਤਾਂ ਉਹ ਇਹਨਾਂ ਸ਼ਬਦਾਂ ਨੂੰ ਦੁਹਰਾਉਣ ਦੀ ਕੋਸ਼ਿਸ਼ ਕਰਦੀ ਹੈ। ਜਿਵੇਂ ਹੀ ਬੱਚੀ ਦੇ ਰਿੜ੍ਹਨ ਦਾ ਵੀਡੀਓ ਦੇਖਿਆ ਗਿਆ ਤਾਂ ਲੋਕਾਂ ਨੇ ਇਸ 'ਤੇ ਤਿੱਖੀ ਪ੍ਰਤੀਕਿਰਿਆ ਕਰਨੀ ਸ਼ੁਰੂ ਕਰ ਦਿੱਤੀ। ਕਿਸੇ ਨੇ ਕਿਹਾ- ਤੁਹਾਡਾ ਬੱਚਾ ਜਾਦੂਈ ਹੈ, ਤਾਂ ਕਿਸੇ ਨੇ ਕਿਹਾ ਕਿ ਇਹ ਕਲਯੁਗ ਹੈ, ਕੁਝ ਵੀ ਹੋ ਸਕਦਾ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਕੈਨੇਡਾ : ਮੱਛੀਆਂ ਫੜਨ ਦੌਰਾਨ ਉੱਚੀ ਉੱਠੀ ਲਹਿਰ, ਚਾਰ ਬੱਚਿਆਂ ਦੀ ਦਰਦਨਾਕ ਮੌਤ
NEXT STORY