ਬੀਜਿੰਗ-ਚੀਨ ਨੇ ਰੂਸੀ ਸਰਹੱਦ 'ਤੇ ਫੌਜੀਆਂ ਨਾਲ ਭਰੇ ਚੀਨੀ ਫੌਜੀ ਟਰੱਕਾਂ ਦੇ ਇਕ ਕਾਫ਼ਲੇ ਨੂੰ ਪ੍ਰਦਰਸ਼ਿਤ ਕਰਨ ਵਾਲੀ ਤਸਵੀਰ ਸਮੇਤ ਰੂਸ 'ਚ ਆਪਣੇ ਫੌਜੀ ਭੇਜੇ ਜਾਣ ਦੇ ਬਾਰੇ 'ਚ ਅਫਵਾਹਾਂ ਨੂੰ ਖਾਰਿਜ ਕੀਤਾ ਹੈ। ਸ਼ੁੱਕਰਵਾਰ ਨੂੰ ਮੀਡੀਆ 'ਚ ਆਈ ਇਕ ਖ਼ਬਰ 'ਚ ਇਹ ਕਿਹਾ ਗਿਆ ਹੈ। ਚੀਨ ਦੇ ਇੰਟਰਨੈਟ ਨਿਗਰਾਨੀਕਰਤਾ, ਸਾਈਬਰਸਪੇਸ ਐਡਮਿੰਸਟ੍ਰੇਸ਼ਨ ਆਫ਼ ਚਾਈਨਾ( ਸੀ.ਏ.ਸੀ.) ਨੇ ਕਿਹਾ ਕਿ ਟਵਿੱਟਰ 'ਤੇ ਸਾਂਝੀ ਕੀਤੀ ਗਈ ਇਕ ਤਸਵੀਰ 2021 'ਚ ਪਹਿਲੀ ਵਾਰ ਪ੍ਰਕਾਸ਼ਿਤ ਤਸਵੀਰ ਕ੍ਰਾਪ ਕੀਤੀ ਹੋਈ ਹੈ।
ਇਹ ਵੀ ਪੜ੍ਹੋ : ਕੁਲਤਾਰ ਸਿੰਘ ਸੰਧਵਾਂ ਹੋਣਗੇ ਪੰਜਾਬ ਵਿਧਾਨ ਸਭਾ ਦੇ ਸਪੀਕਰ
ਚੀਨ ਨੇ ਇਸ ਤੋਂ ਪਹਿਲਾਂ ਇਨ੍ਹਾਂ ਖ਼ਬਰਾਂ ਨੂੰ ਖਾਰਿਜ ਕਰ ਦਿੱਤਾ ਸੀ ਕਿ ਰੂਸ ਨੇ ਯੂਕ੍ਰੇਨ 'ਚ ਫੌਜੀ ਮੁਹਿੰਮ ਲਈ ਉਸ ਤੋਂ ਫੌਜੀ ਸਹਾਇਤਾ ਮੰਗੀ ਹੈ। ਹਾਂਗਕਾਂਗ ਤੋਂ ਪ੍ਰਕਾਸ਼ਿਤ ਹੋਣ ਵਾਲੇ ਸਾਊਥ ਚਾਈਨਾ ਮਾਰਨਿੰਗ ਪੋਸਟ ਦੀ ਸ਼ੁੱਕਰਵਾਰ ਦੀ ਖ਼ਬਰ ਮੁਤਾਬਕ, ਸੀ.ਏ.ਸੀ. ਨੇ ਵੀਰਵਾਰ ਨੂੰ ਕਿਹਾ ਕਿ ਆਨਲਾਈਨ ਮੰਚ 'ਤੇ ਅਜਿਹੀਆਂ ਕਈ ਫਰਜ਼ੀ ਖ਼ਬਰਾਂ ਹਨ ਜੋ ਯੂਕ੍ਰੇਨ ਜੰਗ 'ਚ ਚੀਨ ਦੇ ਰੁਖ਼ ਨੂੰ ਬਦਨਾਮ ਕਰਨ ਵਾਲੀ ਹੈ।
ਇਹ ਵੀ ਪੜ੍ਹੋ : ਹਾਂਗਕਾਂਗ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਪਾਰ
ਰਾਤ ਨੂੰ ਲੰਘ ਰਹੇ ਅਤੇ ਫੌਜੀਆਂ ਨਾਲ ਭਰੇ ਹੋਏ ਚੀਨੀ ਫੌਜੀ ਵਾਹਨਾਂ ਦੇ ਇਕ ਲੰਬੇ ਕਾਫ਼ਲੇ ਦੀ ਟਵਿੱਟਰ 'ਤੇ ਇਕ ਤਸਵੀਰ ਸਾਂਝੀ ਕੀਤੀ ਜਾ ਰਹੀ ਹੈ ਜਿਸ ਤੋਂ ਇਨ੍ਹਾਂ ਅਟਕਲਾਂ ਨੂੰ ਜ਼ੋਰ ਮਿਲਿਆ ਹੈ ਕਿ ਰੂਸ ਨੂੰ ਚੀਨ ਸਹਾਇਤਾ ਉਪਲੱਬਧ ਕਰਵਾ ਰਿਹਾ ਹੈ। ਸੀ.ਏ.ਸੀ. ਨੇ ਕਿਹਾ ਕਿ ਇਹ ਅਸਲ 'ਚ ਮਈ 2021 ਦੀ ਇਕ ਤਸਵੀਰ ਦਾ ਸੰਪਾਦਿਤ ਕੀਤਾ ਹੋਇਆ ਸੰਸਕਰਣ ਹੈ।
ਇਹ ਵੀ ਪੜ੍ਹੋ : ਸ਼ਨੀਵਾਰ ਤੋਂ ਸ਼ੁਰੂ ਹੋਵੇਗਾ ਨਾਗਾਲੈਂਡ ਵਿਧਾਨ ਸਭਾ ਦਾ ਬਜਟ ਸੈਸ਼ਨ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਹਾਂਗਕਾਂਗ 'ਚ ਕੋਰੋਨਾ ਦੇ ਮਾਮਲਿਆਂ ਦੀ ਗਿਣਤੀ 10 ਲੱਖ ਤੋਂ ਪਾਰ
NEXT STORY