ਹਾਂਗਕਾਂਗ-ਕੋਰੋਨਾ ਦੀ ਭਿਆਨਕ ਲਹਿਰ ਦਾ ਸਾਹਮਣਾ ਕਰ ਰਹੇ ਹਾਂਗਕਾਂਗ 'ਚ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਵਾਲੇ ਲੋਕਾਂ ਦੀ ਕੁੱਲ ਗਿਣਤੀ 10 ਲੱਖ ਦੇ ਪਾਰ ਹੋ ਗਈ ਹੈ। ਮਹਾਮਾਰੀ ਦੀ ਇਸ ਲਹਿਰ 'ਚ ਚੀਨ ਨਾਲੋਂ ਹਾਂਗਕਾਂਗ 'ਚ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ। ਹਾਂਗਕਾਂਗ ਦੇ ਸਹਿਤ ਅਧਿਕਾਰੀਆਂ ਮੁਤਾਬਕ ਸ਼ੁੱਕਰਵਾਰ ਨੂੰ ਇਨਫੈਕਸ਼ਨ ਦੇ 20,079 ਨਵੇਂ ਮਾਮਲੇ ਸਾਹਮਣੇ ਆਏ, ਜਿਸ ਤੋਂ ਬਾਅਦ ਸ਼ੁਰੂ ਤੋਂ ਲੈ ਕੇ ਹੁਣ ਤੱਕ ਇਨਫੈਕਟਿਡਾਂ ਦੀ ਕੁੱਲ ਗਿਣਤੀ 10,16,944 ਹੋ ਗਈ ਹੈ।
ਇਹ ਵੀ ਪੜ੍ਹੋ : ਸ਼ਨੀਵਾਰ ਤੋਂ ਸ਼ੁਰੂ ਹੋਵੇਗਾ ਨਾਗਾਲੈਂਡ ਵਿਧਾਨ ਸਭਾ ਦਾ ਬਜਟ ਸੈਸ਼ਨ
ਹਾਂਗਕਾਂਗ 'ਚ ਕੁੱਲ ਇਨਫੈਕਟਿਡਾਂ 'ਚੋਂ 97 ਫੀਸਦੀ ਮਾਮਲੇ ਦਸੰਬਰ ਮਹੀਨੇ 'ਚ ਸ਼ੁਰੂ ਹੋਏ ਇਸ ਲਹਿਰ 'ਚ ਸਾਹਮਣੇ ਆਈ ਹੈ। ਹਾਂਗਕਾਂਗ 'ਚ 9 ਫਰਵਰੀ ਤੋਂ ਹੁਣ ਤੱਕ ਕਰੀਬ 5200 ਲੋਕਾਂ ਦੀ ਕੋਵਿਡ-19 ਮੌਤ ਹੋ ਚੁੱਕੀ ਹੈ। ਹਾਂਕਗਾਂਰ 'ਚ ਹੁਣ ਤੱਕ ਕੋਰੋਨਾ ਦੇ ਕਾਰਨ 5401 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ ਚੀਨ 'ਚ ਮਹਾਮਾਰੀ ਕਾਰਨ 4,636 ਲੋਕਾਂ ਦੀ ਮੌਤ ਹੋਈ ਹੈ।
ਇਹ ਵੀ ਪੜ੍ਹੋ : ਕੋਰੋਨਾ ਮਹਾਮਾਰੀ ਦੇ ਬਾਵਜੂਦ 181 ਨਵੀਆਂ ਕੰਪਨੀਆਂ ਨੇ 10 ਹਜ਼ਾਰ ਤੋਂ ਵੱਧ ਪੈਦਾ ਕੀਤੀਆਂ ਨੌਕਰੀਆਂ
ਨੋਟ - ਇਸ ਖਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਸ਼ਨੀਵਾਰ ਤੋਂ ਸ਼ੁਰੂ ਹੋਵੇਗਾ ਨਾਗਾਲੈਂਡ ਵਿਧਾਨ ਸਭਾ ਦਾ ਬਜਟ ਸੈਸ਼ਨ
NEXT STORY