ਬੀਜਿੰਗ- ਕੋਰੋਨਾਵਾਇਰਸ ਦੇ ਲਗਾਤਾਰ ਵਧਦੇ ਮਾਮਲੇ ਤੇ ਰੋਜ਼ਾਨਾ ਹੋ ਰਹੀਆਂ ਮੌਤਾਂ ਦੇ ਵਿਚਾਲੇ ਇਕ ਰਾਹਤ ਭਰੀ ਖਬਰ ਆਈ ਹੈ। ਇਕ ਨਵੇਂ ਅਧਿਐਨ ਮੁਤਾਬਕ ਵਧਦੇ ਤਾਪਮਾਨ ਤੇ ਮੌਸਮ ਵਿਚ ਨਮੀ ਦੇ ਕਾਰਨ ਕੋਰੋਨਾ ਦੇ ਵਧਦੇ ਅਸਰ ਨੂੰ ਘੱਟ ਕੀਤਾ ਜਾ ਸਕਦਾ ਹੈ। ਬੇਈਹਾਂਗ ਤੇ ਸਿੰਘੁਆ ਯੂਨੀਵਰਸਿਟੀ ਵਲੋਂ ਚੀਨ ਦੇ 100 ਗਰਮ ਸ਼ਹਿਰਾਂ ਵਿਚ ਕੀਤੇ ਗਏ ਅਧਿਐਨ ਤੋਂ ਪਤਾ ਲੱਗਿਆ ਹੈ ਕਿ ਜ਼ਿਆਦਾ ਗਰਮੀ ਨਾਲ ਕੋਰੋਨਾਵਾਇਰਸ ਨੂੰ ਖਤਮ ਤਾਂ ਨਹੀਂ ਕੀਤਾ ਜਾ ਸਕਦਾ ਪਰ ਇਸ ਨੂੰ ਤੇਜ਼ੀ ਨਾਲ ਫੈਲਣ ਤੋਂ ਰੋਕਿਆ ਜ਼ਰੂਰ ਜਾ ਸਕਦਾ ਹੈ।
ਰਿਪੋਰਟ ਮੁਤਾਬਕ ਜਿਵੇਂ ਹੀ 100 ਚੀਨੀ ਸ਼ਹਿਰਾਂ ਵਿਚ ਤਾਪਮਾਨ ਵਧਿਆ ਕੋਰੋਨਾਵਾਇਰਸ ਨਾਲ ਇਨਫੈਕਟਡ ਲੋਕਾਂ ਦੀ ਗਿਣਤੀ 2.5 ਤੋਂ ਡਿੱਗ ਕੇ 1.5 'ਤੇ ਆ ਗਈ। ਦਸੰਬਰ ਮਹੀਨੇ ਵਿਚ ਕੋਰੋਨਾਵਾਇਰਸ ਦੇ ਚੀਨ ਵਿਚ ਉਭਰਣ ਤੋਂ ਬਾਅਦ ਤੋਂ ਇਸ ਵਾਇਰਸ ਨੇ ਦੁਨੀਆਭਰ ਵਿਚ ਠੰਡ ਦੇ ਮੌਸਮ ਵਿਚ 3.5 ਲੱਖ ਤੋਂ ਵਧੇਰੇ ਲੋਕਾਂ ਨੂੰ ਪ੍ਰਭਾਵਿਤ ਕੀਤਾ ਹੈ। ਫਰਵਰੀ ਦੇ ਮਹੀਨੇ ਵਿਚ ਚੀਨ ਵਿਚ ਇਹ ਮਹਾਮਾਰੀ ਚੋਟੀ 'ਤੇ ਪਹੁੰਚ ਗਈ ਤੇ ਇਕ ਹੀ ਦਿਨ ਵਿਚ 15 ਹਜ਼ਾਰ ਤੋਂ ਵਧੇਰੇ ਮਾਮਲੇ ਦਰਜ ਕੀਤੇ ਗਏ। ਉਥੇ ਹੀ ਇਥੇ ਮੌਸਮ ਵਿਚ ਬਦਲਾਅ ਤੋਂ ਬਾਅਦ ਮਾਮਲਿਆਂ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ।
ਚੀਨ ਦੇ ਵੁਹਾਨ ਸ਼ਹਿਰ ਜਿਥੋਂ ਇਹ ਵਾਇਰਸ ਫੈਲਣਾ ਸ਼ੁਰੂ ਹੋਇਆ ਸੀ ਹੁਣ ਉਥੇ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਘੱਟ ਗਈ ਹੈ। ਕੋਰੋਨਾਵਾਇਰਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੀ ਗਰਮ ਮੌਸਮ ਨਾਲ ਰਾਹਤ ਮਿਲਣ ਦੀ ਗੱਲ ਕਹਿ ਚੁੱਕੇ ਹਨ।
ਯੂਰਪ ‘ਚ ਇਟਲੀ ਪਿੱਛੋਂ ਹੁਣ ਇਨ੍ਹਾਂ ਦੋ ਮੁਲਕਾਂ ‘ਚ ਮੌਤਾਂ ਦੀ ਸੁਨਾਮੀ ਆਉਣ ਦਾ ਖਤਰਾ
NEXT STORY