ਲੰਡਨ— ਲੰਡਨ ਪੁਲਸ ਨੇ ਇਕ ਸੀ. ਸੀ. ਟੀ. ਵੀ. ਫੁਟੇਜ ਜਾਰੀ ਕੀਤਾ ਹੈ। ਫੁਟੇਜ ਜਾਰੀ ਕਰ ਪੁਲਸ ਨੇ 52 ਸਾਲਾਂ ਦੀ ਬਜ਼ੁਰਗ ਔਰਤ ਨਾਲ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੇਨ ਸਨੈਚਰਸ ਨੂੰ ਫੜਨ ਲਈ ਲੋਕਾਂ ਦੀ ਮਦਦ ਮੰਗੀ ਹੈ। ਇਕ ਅੰਗਰੇਜੀ ਅਖਬਾਰ ਮੁਤਾਬਕ ਇਹ ਘਟਨਾ 20 ਜੂਨ ਦੀ ਹੈ। ਇਹ ਘਟਨਾ ਇਕ ਹਿੰਦੂ ਮੰਦਰ ਕੋਲ ਵਾਪਰੀ, ਜਿੱਥੇ ਬਜ਼ੁਰਗ ਔਰਤ 600 ਪਾਊਂਡ ਦਾ ਹਾਰ ਪਾ ਕੇ ਲੰਘ ਰਹੀ ਸੀ। ਦਿਨ ਦਿਹਾੜੇ 2ਲੁਟੇਰਿਆਂ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ। ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ 2ਲੁਟੇਰੇ ਇਕ ਇਕੱਲੀ ਔਰਤ ਨੂੰ ਆਪਣਾ ਸ਼ਿਕਾਰ ਬਣਾਉਂਦੇ ਹਨ ਅਤੇ ਉਸ ਦੇ ਗਲੇ ਵਿਚ ਪਾਏ ਲੱਗਭਗ 50 ਹਜ਼ਾਰ ਦੀ ਕੀਮਤ ਵਾਲੇ ਹਾਰ ਨੂੰ ਲੁੱਟ ਕੇ ਭੱਜ ਜਾਂਦੇ ਹਨ।
52 ਸਾਲਾ ਔਰਤ ਨਾਲ ਕੀਤੀ ਹਾਥਾਪਾਈ
ਤਸਵੀਰਾਂ ਵਿਚ ਤੁਸੀਂ ਦੇਖ ਸਕਦੇ ਹੋ ਕਿ ਔਰਤ ਨੇ ਲੁਟੇਰਿਆਂ ਦਾ ਵਿਰੋਧ ਕੀਤਾ ਅਤੇ ਆਸਾਨੀ ਨਾਲ ਆਪਣਾ ਹਾਰ ਖੋਹਣ ਨਹੀਂ ਦਿੱਤਾ। ਬਜ਼ੁਰਗ ਔਰਤ ਆਪਣੀ ਸਮਰੱਥਾ ਮੁਤਾਬਕ ਉਨ੍ਹਾਂ ਨਾਲ ਲੜਦੀ ਰਹੀ। ਇਕ ਲੁਟੇਰੇ ਨੇ ਬਜ਼ੁਰਗ ਔਰਤ ਨੂੰ ਜ਼ਮੀਨ 'ਤੇ ਪਟਕ ਕੇ ਉਸ ਦੇ ਗਲੇ ਤੋਂ ਹਾਰ ਖੋਹ ਲਿਆ ਅਤੇ ਸਕੂਟੀ 'ਤੇ ਇੰਤਜ਼ਾਰ ਕਰ ਰਹੇ ਆਪਣੇ ਸਾਥੀ ਨਾਲ ਉੱਥੋਂ ਭੱਜ ਗਿਆ।
ਇਸ ਦੌਰਾਨ ਕਿਸੇ ਨੇ ਵੀ ਔਰਤ ਦੀ ਮਦਦ ਨਹੀਂ ਕੀਤੀ। ਲੋਕ ਆਪਣੀਆਂ ਗੱਡੀਆਂ ਵਿਚ ਬੈਠੇ ਉੱਥੋਂ ਲੰਘਦੇ ਰਹੇ ਅਤੇ ਲੁਟੇਰੇ ਵਾਰਦਾਤ ਨੂੰ ਅੰਜਾਮ ਦੇ ਕੇ ਆਸਾਨੀ ਨਾਲ ਉੱਥੋਂ ਭੱਜਣ ਵਿਚ ਸਫਲ ਰਹੇ।
ਮੈਂ ਕੱਲ ਫਿਰ ਜਨਤਾ ਵੱਲੋਂ ਪ੍ਰਧਾਨ ਮੰਤਰੀ ਚੁਣਿਆ ਜਾਵਾਂਗਾ: ਨਵਾਜ਼ ਸ਼ਰੀਫ
NEXT STORY