ਕਾਨੋ (ਏਜੰਸੀ)- ਉੱਤਰ-ਪੂਰਬੀ ਨਾਈਜੀਰੀਆ 'ਚ ਇਕ ਫੌਜੀ ਚੌਕੀ 'ਤੇ ਜੇਹਾਦੀਆਂ ਦੇ ਹਮਲੇ 'ਚ ਘੱਟੋ-ਘੱਟ ਦੋ ਨਾਗਰਿਕ ਮਾਰੇ ਗਏ, ਜਦੋਂਕਿ 13 ਹੋਰ ਜ਼ਖਮੀ ਹੋ ਗਏ। ਸਥਾਨਕ ਸਰਕਾਰ ਦੇ ਬੁਲਾਰੇ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸਲਾਮਿਕ ਸਟੇਟ ਵੈਸਟ ਅਫਰੀਕਨ ਪ੍ਰੋਵਿੰਸ (ਆਈ.ਐਸ.ਡਬਲਿਊ.ਏ.ਪੀ.) ਦੇ ਲੜਾਕੇ 14 ਟਰੱਕਾਂ ਵਿਚ ਸਵਾਰ ਸਨ। ਉਨ੍ਹਾਂ ਨੇ ਬੋਰਨੋ ਦੀ ਰਾਜਧਾਨੀ ਮੈਦਗੁਰੀ ਤੋਂ 180 ਕਿਲੋਮੀਟਰ ਦੂਰ ਸ਼ਹਿਰ ਨੇੜੇ ਮਾਈਨਾ ਹਾਰੀ ਪਿੰਡ ਵਿਚ ਫੌਜੀਆਂ 'ਤੇ ਹਮਲਾ ਕੀਤਾ। ਹਮਲੇ ਤੋਂ ਬਾਅਦ ਦੋ ਘੰਟੇ ਤੱਕ ਚੱਲੀ ਲੜਾਈ ਦੀ ਮਾਰ ਹੇਠ ਨਾਗਰਿਕ ਵੀ ਆ ਗਏ। ਬੋਰਨੋ ਸਰਕਾਰ ਦੇ ਬੁਲਾਰੇ ਬੁਲਾਮਾ ਤਾਲਬਾ ਨੇ ਕਿਹਾ ਕਿ ਦੋ ਲੋਕ ਮਾਰੇ ਗਏ। 13 ਲੋਕ ਜ਼ਖਮੀ ਹੋ ਗਏ। ਸੰਯੁਕਤ ਰਾਸ਼ਟਰ ਦੇ ਮੁਤਾਬਕ ਉੱਤਰ-ਪੂਰਬੀ ਨਾਈਜੀਰੀਆ ਵਿਚ ਦਹਾਕਿਆਂ ਭਰ ਤੋਂ ਜਾਰੀ ਵੱਖਵਾਦ ਵਿਚ 36000 ਲੋਕ ਮਾਰੇ ਗਏ ਹਨ।
ਸਪੇਨ : ਵਿਦਿਆਰਥੀਆਂ ਨੂੰ ਸਮਝਾਉਣ ਲਈ ਟੀਚਰ ਨੇ ਵਰਤਿਆ ਅਨੋਖਾ ਤਰੀਕਾ
NEXT STORY