ਕਾਨੋ - ਉੱਤਰੀ ਨਾਈਜ਼ੀਰੀਆ 'ਚ ਸ਼ੁੱਕਰਵਾਰ ਨੂੰ 2 ਵਾਹਨਾਂ ਵਿਚਾਲੇ ਟੱਕਰ ਹੋਣ ਅਤੇ ਅੱਗ ਲੱਗਣ ਨਾਲ 28 ਵਿਅਕਤੀਆਂ ਦੀ ਮੌਤ ਹੋ ਗਈ। ਬਾਓਚੀ ਸੂਬੇ 'ਚ ਦੇਸ਼ ਦੇ ਸੜਕ ਸੁਰੱਖਿਆ ਕਮਿਸ਼ਨ ਦੇ ਬੁਲਾਰੇ ਰਿਲਵਾਨੁ ਸੁਲੇਮਾਨ ਨੇ ਸ਼ੁੱਕਰਵਾਰ ਨੂੰ ਆਖਿਆ ਕਿ ਘਟਨਾ 'ਚ ਇਕ ਬੱਸ ਅਤੇ ਗਊਆਂ ਨੂੰ ਬਜ਼ਾਰ ਲੈ ਕੇ ਜਾ ਰਿਹਾ ਇਕ ਟਰੱਕ ਸ਼ਾਮਲ ਸੀ।
ਉਕਤ ਬੱਸ 'ਚ ਇਕ ਪਰਿਵਾਰ ਇਕ ਪ੍ਰੋਗਰਾਮ 'ਚ ਸ਼ਾਮਸ ਹੋਣ ਲਈ ਜਾ ਰਿਹਾ ਸੀ। ਸੁਲੇਮਾਨ ਨੇ ਆਖਿਆ ਕਿ ਦੋਹਾਂ ਵਾਹਨਾਂ ਵਿਚਾਲੇ ਆਹਮੋ-ਸਾਹਮਣੇ ਭਿਆਨਕ ਟੱਕਰ ਹੋਈ ਅਤੇ ਅੱਗ ਲੱਗ ਗਈ। ਇਸ 'ਚ 28 ਵਿਅਕਤੀਆਂ ਦੀ ਮੌਤ ਹੋ ਗਈ। ਲਾਸ਼ਾਂ ਇੰਨੀਆਂ ਝੁਲਸ ਗਈਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਿਲ ਹੈ। ਉਨ੍ਹਾਂ ਆਖਿਆ ਕਿ ਇਸ ਘਟਨਾ 'ਚ ਬੱਸ 'ਚ ਸਵਾਰ 24 ਵਿਅਕਤੀਆਂ ਅਤੇ ਹੋਰ ਵਾਹਨ 'ਚ ਸਵਾਰ 4 ਵਿਅਕਤੀਆਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜੋ ਸੂਬਾਈ ਰਾਜਧਾਨੀ ਬਾਓਚੀ ਤੋਂ ਕਰੀਬ 18 ਕਿਲੋਮੀਟਰ ਦੂਰ ਗੁਬੀ ਗਾਰੀ ਪਿੰਡ 'ਚ ਹੋਈ।
ਪਾਕਿ: ਵਿਦਿਆਰਥੀਆਂ ਦੇ 2 ਧੜਿਆਂ ’ਚ ਲੜਾਈ, 1 ਦੀ ਮੌਤ ਤੇ ਕਈ ਜ਼ਖ਼ਮੀ
NEXT STORY