ਅਬੂਜਾ (ਆਈਏਐਨਐਸ)- ਨਾਈਜੀਰੀਆ ਦੇ ਉੱਤਰੀ-ਮੱਧ ਨਾਈਜਰ ਰਾਜ ਵਿੱਚ ਭਾਰੀ ਬਾਰਿਸ਼ ਕਾਰਨ ਆਏ ਭਿਆਨਕ ਹੜ੍ਹ ਵਿੱਚ ਮਰਨ ਵਾਲਿਆਂ ਦੀ ਗਿਣਤੀ 150 ਤੋਂ ਪਾਰ ਹੋ ਗਈ ਹੈ। ਰਾਸ਼ਟਰੀ ਐਮਰਜੈਂਸੀ ਪ੍ਰਬੰਧਨ ਏਜੰਸੀ (ਐਨ.ਈ.ਐਮ.ਏ) ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਐਨ.ਈ.ਐਮ.ਏ ਦੇ ਸੀਨੀਅਰ ਅਧਿਕਾਰੀਆਂ ਨੇ ਟੈਲੀਫੋਨ 'ਤੇ ਨਿਊਜ਼ ਏਜੰਸੀ ਸ਼ਿਨਹੂਆ ਨੂੰ ਦੱਸਿਆ ਕਿ ਆਫ਼ਤ ਪ੍ਰਭਾਵਿਤ ਮੋਕਵਾ ਖੇਤਰ ਦਾ ਨਿਰੀਖਣ ਕਰਨ ਗਏ ਅਧਿਕਾਰੀਆਂ ਨੇ ਕੱਲ੍ਹ ਦੁਪਹਿਰ ਹੋਰ ਲਾਸ਼ਾਂ ਬਰਾਮਦ ਕੀਤੀਆਂ। ਅਧਿਕਾਰੀ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ, "ਹੁਣ ਤੱਕ 150 ਤੋਂ ਵੱਧ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ, ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ 151 ਹੋ ਗਈ ਹੈ।" ਨਾਈਜੀਰੀਆ ਰਾਜ ਦੀ ਐਮਰਜੈਂਸੀ ਏਜੰਸੀ ਦੇ ਬੁਲਾਰੇ ਇਬਰਾਹਿਮ ਆਡੂ ਹੁਸੈਨੀ ਨੇ ਕਿਹਾ ਕਿ ਅਫਰੀਕਾ ਦੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਦੀ ਰਾਜਧਾਨੀ ਅਬੂਜਾ ਤੋਂ 300 ਕਿਲੋਮੀਟਰ ਤੋਂ ਵੱਧ ਪੱਛਮ ਵਿੱਚ ਨਾਈਜਰ ਰਾਜ ਦੇ ਮੋਕਵਾ ਕਸਬੇ ਵਿੱਚ ਹੜ੍ਹ ਆਉਣ ਕਾਰਨ 3,000 ਤੋਂ ਵੱਧ ਲੋਕ ਬੇਘਰ ਹੋ ਗਏ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਸਿੱਖ ਸੰਗਠਨਾਂ ਦਾ ਭਾਰਤ ਵਿਰੋਧੀ ਏਜੰਡਾ, ਬੋਲੇ-G7 ਸੰਮੇਲਨ 'ਚ ਮੋਦੀ ਨੂੰ ਨਾ ਬੁਲਾਓ
ਗੌਰਤਲਬ ਹੈ ਕਿ ਅਧਿਕਾਰੀਆਂ ਨੇ ਪੱਤਰਕਾਰਾਂ ਨੂੰ ਦੱਸਿਆ ਸੀ ਕਿ ਬੁੱਧਵਾਰ ਦੇਰ ਰਾਤ ਮੋਕਵਾ ਵਿੱਚ ਭਾਰੀ ਬਾਰਿਸ਼ ਨੇ ਤਬਾਹੀ ਮਚਾ ਦਿੱਤੀ, ਜਿਸ ਕਾਰਨ 500 ਤੋਂ ਵੱਧ ਘਰ ਡੁੱਬ ਗਏ ਜਾਂ ਵਹਿ ਗਏ। ਲੋਕ ਇਨ੍ਹਾਂ ਘਰਾਂ ਵਿੱਚ ਰਹਿ ਰਹੇ ਸਨ। ਹੜ੍ਹ ਕਾਰਨ 1500 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਲੋਕ ਇਨ੍ਹਾਂ ਘਰਾਂ ਵਿੱਚ ਰਹਿ ਰਹੇ ਸਨ।।ਇਸ ਹਫ਼ਤੇ ਦੇ ਸ਼ੁਰੂ ਵਿੱਚ ਮੌਸਮ ਵਿਗਿਆਨ ਏਜੰਸੀ ਨੇ ਨਾਈਜਰ ਸਮੇਤ ਦੇਸ਼ ਦੇ ਕੇਂਦਰੀ ਖੇਤਰ ਵਿੱਚ ਗਰਜ ਅਤੇ ਭਾਰੀ ਬਾਰਿਸ਼ ਦੀ ਚੇਤਾਵਨੀ ਜਾਰੀ ਕੀਤੀ ਸੀ। ਅਗਲੇ 48 ਘੰਟਿਆਂ ਵਿੱਚ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਦੱਖਣੀ ਖੇਤਰ ਵਿੱਚ ਸਥਾਨਕ ਤੌਰ 'ਤੇ ਵੀ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਨੇਮਾ ਨੇ ਕਿਹਾ ਕਿ ਹੜ੍ਹ ਦੇ ਕਹਿਰ ਨੂੰ ਟਾਲਣ ਲਈ ਦੇਸ਼ ਭਰ ਵਿੱਚ ਯਤਨ ਤੇਜ਼ ਕਰ ਦਿੱਤੇ ਗਏ ਹਨ। ਇਸ ਦੌਰਾਨ ਹੜ੍ਹ ਦੀ ਤਿਆਰੀ ਬਾਰੇ ਇੱਕ ਰਾਸ਼ਟਰੀ ਜਾਗਰੂਕਤਾ ਮੁਹਿੰਮ ਦੌਰਾਨ ਨੇਮਾ ਦੀ ਡਾਇਰੈਕਟਰ ਜਨਰਲ ਜ਼ੁਬੈਦਾ ਉਮਰ ਨੇ ਹਰ ਸਰਕਾਰੀ ਵਿਭਾਗ ਅਤੇ ਸੰਸਥਾ ਨੂੰ ਦਰਿਆਈ ਖੇਤਰਾਂ ਵਿੱਚ ਡਰੇਨੇਜ ਪ੍ਰਣਾਲੀਆਂ, ਡੈਮਾਂ ਅਤੇ ਹੜ੍ਹ-ਲਚਕੀਲੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਦੀ ਅਪੀਲ ਕੀਤੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
ਪਾਕਿਸਤਾਨ 'ਚ ਸੀਨੀਅਰ ਸਰਕਾਰੀ ਅਧਿਕਾਰੀ ਦੀ ਮੌਤ, PM ਸ਼ਾਹਬਾਜ਼ ਨੇ ਪ੍ਰਗਟਾਇਆ ਦੁੱਖ
NEXT STORY