ਲਾਗੋਸ (ਨਾਈਜੀਰੀਆ) - ਉੱਤਰ-ਪੱਛਮੀ ਨਾਈਜੀਰੀਆ ’ਚ ਇਕ ਯੂਨੀਵਰਸਿਟੀ ਤੋਂ ਅਗਵਾ 14 ਵਿਦਿਆਰਥੀਆਂ ਅਤੇ ਕਰਮਚਾਰੀਆਂ ਨੂੰ ਲਗਭਗ ਇਕ ਮਹੀਨੇ ਤੋਂ ਵੱਧ ਸਮੇਂ ਤਕ ਬੰਧਕ ਬਣਾ ਕੇ ਰੱਖਣ ਤੋਂ ਬਾਅਦ ਸ਼ਨੀਵਾਰ ਰਿਹਾਅ ਕਰ ਦਿੱਤਾ ਗਿਆ। ਅਗਵਾਕਾਰਾਂ ਨੇ 20 ਅਪ੍ਰੈਲ ਨੂੰ ਕਦੂਨਾ ਸੂਬੇ ਦੀ ਗ੍ਰੀਨਫੀਲਡ ਯੂਨੀਵਰਸਿਟੀ ਤੋਂ ਵਿਦਿਆਰਥੀਆਂ ਤੇ ਕਰਮਚਾਰੀਆਂ ਨੂੰ ਅਗਵਾ ਕਰ ਲਿਆ ਸੀ।
ਇਹ ਖ਼ਬਰ ਪੜ੍ਹੋ- ਐਜਿਸ ਬਾਊਲ ਨਾਲ ਜੁੜੀਆਂ ਹਨ ਭਾਰਤ ਦੀਆਂ ਕੌੜੀਆਂ ਯਾਦਾਂ
ਅਧਿਕਾਰੀਆਂ ਅਨੁਸਾਰ ਅਗਵਾ ਦੀ ਘਟਨਾ ਦੌਰਾਨ ਇਕ ਵਿਅਕਤੀ ਮਾਰਿਆ ਗਿਆ ਸੀ। ਕਦੂਨਾ ਸੂਬੇ ਦੇ ਅੰਦਰੂਨੀ ਸੁਰੱਖਿਆ ਤੇ ਘਰੇਲੂ ਮਾਮਲਿਆਂ ਦੇ ਕਮਿਸ਼ਨਰ ਸੈਮੁਅਲ ਅਰੁਵਾਨ ਨੇ ਦੱਸਿਆ ਕਿ ਬੰਧਕਾਂ ਨੂੰ ਕਦੂਨਾ-ਅਬੂਜਾ ਮਾਰਗ ਨੇੜੇ ਰਿਹਾਅ ਕੀਤਾ ਗਿਆ। ਅਗਵਾਕਾਰਾਂ ਨੇ ਬਾਕੀ ਵਿਦਿਆਰਥੀਆਂ ਨੂੰ ਰਿਹਾਅ ਕਰਨ ਬਦਲੇ ਹਜ਼ਾਰਾਂ ਡਾਲਰ ਦੀ ਫਿਰੌਤੀ ਮੰਗੀ ਸੀ। ਫਿਰੌਤੀ ਲੈ ਕੇ ਬਾਕੀ ਵਿਦਿਆਰਥੀਆਂ ਦੇ ਮਾਪਿਆਂ ’ਤੇ ਦਬਾਅ ਬਣਾਉਣ ਲਈ ਉਨ੍ਹਾਂ 5 ਹੋਰ ਵਿਦਿਆਰਥੀਆਂ ਦੀ ਹੱਤਿਆ ਕਰ ਦਿੱਤੀ ਸੀ। ਨਾਈਜੀਰੀਆ ’ਚ ਵਿਦਿਆਰਥੀਆਂ ਨੂੰ ਅਗਵਾ ਕਰਨ ਦੀਆਂ ਘਟਨਾਵਾਂ ਵਿਚ ਇਹ ਨਵਾਂ ਮਾਮਲਾ ਹੈ।
ਇਹ ਖ਼ਬਰ ਪੜ੍ਹੋ- ਕੋਵਿਡ ਸੰਕਟ : 37 ਫ਼ੀਸਦੀ ਭਾਰਤੀਆਂ ਦੀ ਤਨਖਾਹ ’ਚ ਹੋਈ ਕਟੌਤੀ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਅਮਰੀਕਾ ਦੇ ਸਭ ਤੋਂ ਬਜ਼ੁਰਗ ਵਿਅਕਤੀ ਤੇ ਹਾਂਗਕਾਂਗ ਦੀ ਸਭ ਤੋਂ ਤੇਜ਼ ਪਰਬਤਾਰੋਹੀ ਮਾਊਂਟ ਐਵਰੈਸਟ ਤੋਂ ਪਰਤੇ ਸੁਰੱਖਿਅਤ
NEXT STORY