ਸਿਆਟਲ (ਏਜੰਸੀ)- ਅਮਰੀਕਾ ਦੇ ਸ਼ਹਿਰ ਸਿਆਟਲ ਵਿੱਚ 2 ਦਿਨਾਂ ਵਿੱਚ ਛੂਰੇਬਾਜ਼ੀ ਦੀਆਂ ਕਈ ਘਟਨਾਵਾਂ ਦੇ ਸਬੰਧ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਘਟਨਾਵਾਂ 'ਚ 9 ਲੋਕ ਜ਼ਖ਼ਮੀ ਹੋਏ ਹਨ। ਪੁਲਸ ਨੇ ਦੱਸਿਆ ਕਿ ਇਨ੍ਹਾਂ 'ਚੋਂ 5 ਲੋਕ ਸ਼ੁੱਕਰਵਾਰ ਦੁਪਹਿਰ ਨੂੰ ਜ਼ਖ਼ਮੀ ਹੋਏ ਹਨ। ਉਪ ਪੁਲਸ ਮੁਖੀ ਐਰਿਕ ਬਾਰਡਨ ਨੇ ਸ਼ੁੱਕਰਵਾਰ ਨੂੰ ਘਟਨਾ ਸਥਾਨ 'ਤੇ ਕਿਹਾ, "ਇਹ ਘਟਨਾ ਸਪੱਸ਼ਟ ਤੌਰ 'ਤੇ 38 ਘੰਟਿਆਂ ਦੀ ਮਿਆਦ ਵਿੱਚ ਇੱਕ ਵਿਅਕਤੀ ਦੁਆਰਾ ਲਗਾਤਾਰ ਹਮਲੇ ਕੀਤੇ ਜਾਣ ਦੀ ਸੀ।"
ਇਹ ਵੀ ਪੜ੍ਹੋ: ਕੀ ਟਰੰਪ ਤੇ ਮੋਦੀ 1 ਦਿਨ ’ਚ ਖ਼ਤਮ ਕਰਵਾ ਸਕਦੇ ਹਨ ਰੂਸ-ਯੂਕ੍ਰੇਨ ਯੁੱਧ?
ਪੁਲਸ ਨੇ ਕਿਹਾ ਕਿ ਚਸ਼ਮਦੀਦਾਂ ਨੇ ਸ਼ੱਕੀ ਦਾ ਹੁਲੀਆ ਦੱਸਿਆ ਅਤੇ ਅਧਿਕਾਰੀਆਂ ਨੇ ਉਸਨੂੰ ਨੇੜਲੇ ਸਥਾਨ 'ਤੇ ਹਿਰਾਸਤ ਵਿੱਚ ਲੈ ਲਿਆ। ਕਾਬੂ ਕੀਤੇ ਵਿਅਕਤੀ ਕੋਲੋਂ ਇੱਕ ਹਥਿਆਰ ਬਰਾਮਦ ਹੋਇਆ ਹੈ। ਬਾਰਡਨ ਨੇ ਕਿਹਾ ਕਿ ਪੁਲਸ ਨੂੰ ਸ਼ੱਕ ਹੈ ਕਿ ਸ਼ੁੱਕਰਵਾਰ ਨੂੰ ਛੂਰੇਬਾਜ਼ੀ ਦੀ ਘਟਨਾ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਵਿਅਕਤੀ ਵੀਰਵਾਰ ਤੜਕੇ ਵਾਪਰੀਆਂ ਇਸੇ ਤਰ੍ਹਾਂ ਦੀਆਂ ਘੱਟ ਤੋਂ ਘੱਟ ਚਾਰ ਹੋਰ ਘਟਨਾਵਾਂ ਵਿੱਚ ਵੀ ਸ਼ਾਮਲ ਹੈ।
ਇਹ ਵੀ ਪੜ੍ਹੋ: ਰੂਸੀ ਰਾਸ਼ਟਰਪਤੀ ਬੋਲੇ; ਭਾਰਤ ਮਹਾਨ ਦੇਸ਼, ਇਹ ਵਿਸ਼ਵ ਮਹਾਂਸ਼ਕਤੀ ਦੀ ਸੂਚੀ 'ਚ ਸ਼ਾਮਲ ਹੋਣ ਦਾ ਹੱਕਦਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੀ ਟਰੰਪ ਤੇ ਮੋਦੀ 1 ਦਿਨ ’ਚ ਖ਼ਤਮ ਕਰਵਾ ਸਕਦੇ ਹਨ ਰੂਸ-ਯੂਕ੍ਰੇਨ ਯੁੱਧ?
NEXT STORY