ਪ੍ਰੋਵੀਡੈਂਸ - ਅਮਰੀਕਾ ਦੇ ਰੋਡ ਆਈਲੈਂਡ ਦੀ ਰਾਜਧਾਨੀ ਪ੍ਰੋਵੀਡੈਂਸ ਵਿਚ ਗੋਲੀਬਾਰੀ ਦੀ ਘਟਨਾ ਵਿਚ 9 ਲੋਕ ਜ਼ਖਮੀ ਹੋ ਗਏ। ਪੁਲਸ ਦਾ ਮੰਨਣਾ ਹੈ ਕਿ ਸ਼ਹਿਰ ਵਿਚ ਇਹ ਗੋਲੀਬਾਰੀ ਦੀ ਹੁਣ ਤੱਕ ਦੀ ਸਭ ਤੋਂ ਵੱਡੀ ਘਟਨਾ ਹੈ। ਪ੍ਰੋਵੀਡੈਂਸ ਪੁਲਸ ਮੁਖੀ ਕਰਨਲ ਹਗ ਟੀ ਕਲੇਮੈਂਟਸ ਨੇ ਘਟਨਾ ਵਾਲੀ ਥਾਂ 'ਤੇ ਪੱਤਰਕਾਰਾਂ ਨੂੰ ਦੱਸਿਆ ਕਿ ਵੀਰਵਾਰ ਸ਼ਾਮ ਕਰੀਬ 7 ਵਜੇ ਹੋਈ ਗੋਲੀਬਾਰੀ ਦੀ ਇਸ ਘਟਨਾ ਵਿਚ ਜ਼ਖਮੀ 9 ਲੋਕਾਂ ਵਿਚੋਂ 3 ਦੀ ਹਾਲਤ ਗੰਭੀਰ ਹੈ।
ਉਨ੍ਹਾਂ ਕਿਹਾ ਕਿ ਇਹ ਘਟਨਾ 2 ਸਮੂਹਾਂ ਵਿਚਾਲੇ ਪਹਿਲਾਂ ਤੋਂ ਚੱਲ ਰਹੇ ਵਿਵਾਦ ਦਾ ਨਤੀਜਾ ਹੈ। ਇਨ੍ਹਾਂ ਸਮੂਹਾਂ ਸਬੰਧੀ ਅਧਿਕਾਰੀ ਜਾਣਦੇ ਸਨ। ਕਲੇਮੈਂਟਸ ਨੇ ਦੱਸਿਆ ਕਿ ਪਹਿਲਾਂ ਇਕ ਘਰ ਨੂੰ ਨਿਸ਼ਾਨਾ ਬਣਾ ਕੇ ਵਾਹਨ ਤੋਂ ਗੋਲੀ ਚਲਾਈ ਗਈ, ਇਸ ਤੋਂ ਬਾਅਦ ਘਰ ਵਿਚ ਮੌਜੂਦ ਵਿਅਕਤੀ ਜਾਂ ਲੋਕਾਂ ਨੇ ਜਵਾਬੀ ਕਾਰਵਾਈ ਕੀਤੀ। ਮਾਮਲੇ ਵਿਚ ਅਜੇ ਕਿਸੇ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਕਲੇਮੈਂਟਸ ਨੇ ਦੱਸਿਆ ਕਿ ਜਾਂਚ ਅਜੇ ਸ਼ੁਰੂਆਤੀ ਪੜਾਅ ਵਿਚ ਹੈ। ਜਾਂਚ ਅਧਿਕਾਰੀ ਹਸਪਤਾਲ ਵਿਚ ਪੀੜਤਾਂ ਤੋਂ ਪੁੱਛਗਿਛ ਕਰ ਰਹੇ ਹਨ। ਪੀੜਤਾਂ ਦੀ ਉਮਰ 19 ਅਤੇ 25 ਸਾਲ ਵਿਚਾਲੇ ਹੈ। ਉਨ੍ਹਾਂ ਦੀ ਪਛਾਣ ਜਨਤਕ ਨਹੀਂ ਕੀਤੀ ਗਈ।
ਨੇਪਾਲ ਨੇ ਦੇਸ਼ 'ਚ ਫਸੇ ਵਿਦੇਸ਼ੀ ਨਾਗਰਿਕਾਂ ਲਈ 'ਵਿਸ਼ੇਸ਼ ਉਡਾਣਾਂ' ਨੂੰ ਦਿੱਤੀ ਇਜਾਜ਼ਤ
NEXT STORY