ਰੋਮ (ਕੈਂਥ) : ਨਿਰੰਕਾਰੀ ਮਿਸ਼ਨ ਦੇ ਨਾਅਰੇ 'ਖੂਨ ਨਾਲੀਆਂ 'ਚ ਨਹੀਂ, ਨਾੜੀਆਂ 'ਚ ਵਹਿਣਾ ਚਾਹੀਦਾ ਹੈ', ਦੇ ਨਾਲ ਹਰ ਸਾਲ ਦੀ ਤਰ੍ਹਾਂ ਸਾਧ ਸੰਗਤ ਨਾਪੋਲੀ ਵੱਲੋਂ ਜਸਪਾਲ ਤੇ ਕੁਲਵਿੰਦਰ ਦੀ ਅਗਵਾਈ ਹੇਠ ਖੂਨਦਾਨ ਕੈਂਪ ਦਾ ਅਯੋਜਨ ਕੀਤਾ ਗਿਆ। ਇਸ ਵਿੱਚ ਵੱਡੀ ਗਿਣਤੀ ਸੰਗਤ ਨੇ ਖੂਨ ਦਾਨ ਕਰਕੇ ਮਾਨਵਤਾ ਦੀ ਸੇਵਾ ਵਿੱਚ ਹਿੱਸਾ ਪਾਇਆ। ਇੱਥੇ ਇਟਲੀ 'ਚ ਖੂਨ ਇਕੱਠਾ ਕਰਨ ਵਾਲੀ ਸੰਸਥਾ ਅਵੀਸ ਇਟਲੀ ਨੇ ਆਪਣੀ ਪੂਰੀ ਡਾਕਟਰੀ ਟੀਮ ਨਾਲ ਪਹੁੰਚ ਕੇ ਸਭ ਦਾ ਧੰਨਵਾਦ ਕੀਤਾ ਤੇ ਨਾਲ ਹੀ ਨਿਰੰਕਾਰੀ ਮਿਸ਼ਨ ਦੁਆਰਾ ਇਸ ਮਹਾਨ ਕੰਮ ਵਿੱਚ ਦਿੱਤੇ ਜਾਂਦੇ ਹਰ ਸਾਲ ਯੋਗਦਾਨ ਦੀ ਸਰਾਹਨਾ ਕੀਤੀ।
ਇਹ ਵੀ ਪੜ੍ਹੋ : ਜੇਲ੍ਹ 'ਚ ਜ਼ਿੰਦਾ ਕੈਦੀ ਨੂੰ ਕੱਟ-ਕੱਟ ਖਾ ਗਏ ਖਟਮਲ, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ
ਕੈਂਪ ਵਿੱਚ ਦਾਨੀ ਸੱਜਣਾਂ ਦੀ ਹੌਸਲਾ-ਅਫਜ਼ਾਈ ਕਰਨ ਲਈ ਸੰਤ ਹਰਮਿੰਦਰ ਉਪਾਸ਼ਕ ਯੂਕੇ ਤੋਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ। ਕੈਂਪ ਵਿੱਚ ਖਾਣ-ਪੀਣ ਦੇ ਲੰਗਰਾਂ ਦੇ ਨਾਲ ਸਤਿਸੰਗ ਦਾ ਆਯੋਜਨ ਵੀ ਹੋਇਆ, ਜਿਸ ਵਿੱਚ ਵਿਚਾਰ ਕਰਦਿਆਂ ਸੰਤ ਉਪਾਸਕ ਨੇ ਫਰਮਾਇਆ ਕਿ ਖੂਨ ਦਾਨ ਕਰਨਾ ਇਕ ਮਹਾਨ ਸੇਵਾ ਹੈ, ਜਿਸ ਨਾਲ ਦੂਸਰੇ ਇਨਸਾਨ ਦੀ ਜਾਨ ਬਚਾਈ ਜਾ ਸਕਦੀ ਹੈ। ਦੂਸਰੇ ਦਾ ਭਲਾ ਮੰਗਣਾ ਤੇ ਕਰਨਾ ਯੁਗਾਂ-ਯੁਗਾਂ ਤੋਂ ਸੰਤਾਂ ਦਾ ਕਰਮ ਰਿਹਾ ਹੈ। ਰੂਹਾਨੀਅਤ ਤੇ ਇਨਸਾਨੀਅਤ ਨੂੰ ਨਾਲ-ਨਾਲ ਜੀਵਨ ਵਿੱਚ ਸੰਤਾਂ ਨੇ ਹੀ ਰੱਖਿਆ ਤੇ ਸੰਸਾਰ ਵਿੱਚ ਇਸ ਦਾ ਪੈਗ਼ਾਮ ਸਤਿਗੁਰ ਦੇ ਬਚਨ ਮੰਨ ਕੇ ਕਰਮ ਰੂਪ ਵਿੱਚ ਦਿੱਤਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜੇਲ੍ਹ 'ਚ ਜ਼ਿੰਦਾ ਕੈਦੀ ਨੂੰ ਕੱਟ-ਕੱਟ ਖਾ ਗਏ ਖਟਮਲ, ਪੜ੍ਹੋ ਹੈਰਾਨ ਕਰਨ ਵਾਲਾ ਮਾਮਲਾ
NEXT STORY