ਨਵੀਂ ਦਿੱਲੀ (ਭਾਸ਼ਾ): ਏਅਰ ਚੀਫ ਮਾਰਸ਼ਲ ਵਿਵੇਕ ਰਾਮ ਚੌਧਰੀ ਨੇ ਕਿਹਾ ਕਿ ਪਾਕਿਸਤਾਨ ਤੋਂ ਪੱਛਮੀ ਤਕਨਾਲੋਜੀ ਦਾ ਚੀਨ ਨੂੰ ਤਬਾਦਲਾ ਚਿੰਤਾ ਦਾ ਵਿਸ਼ਾ ਹੈ। ਅਸਲ ਕੰਟਰੋਲ ਰੇਖਾ ਨੇੜੇ ਚੀਨੀ ਹਵਾਈ ਫੌਜ ਆਪਣੇ ਖੇਤਰ ਵਿਚ ਅਜੇ ਵੀ 3 ਹਵਾਈ ਫੌਜ ਟਿਕਾਣਿਆਂ ’ਤੇ ਟਿਕੀ ਹੋਈ ਹੈ ਪਰ ਇਸ ਗੱਲ ਦਾ ਅਤੇ ਹੋਰਨਾਂ ਮੂਲ ਢਾਂਚਾ ਤਿਆਰੀਆਂ ਦਾ ਭਾਰਤੀ ਹਵਾਈ ਫੌਜ ’ਤੇ ਕੋਈ ਅਸਰ ਨਹੀਂ ਪਿਆ। ਉਨ੍ਹਾਂ ਸਪੱਸ਼ਟ ਕੀਤਾ ਕਿ ਅਗਲੇ ਦਹਾਕੇ ਦੇ ਅੰਤ ਤੱਕ ਹਵਾਈ ਫੌਜ ਵਿਚ ਲੜਾਕੂ ਹਵਾਈ ਜਹਾਜ਼ਾਂ ਦੇ ਸਕੁਵੈਡਰਨਾਂ ਦੀ ਗਿਣਤੀ 42 ਹੋ ਜਾਏਗੀ। ਇਸ ਸਮੇਂ ਇਹ ਗਿਣਤੀ 35 ਹੈ।
ਏਅਰ ਚੀਫ ਮਾਰਸ਼ਲ ਚੌਧਰੀ ਨੇ ਕਿਹਾ ਕਿ ਕੁਝ ਦੇਸ਼ਾਂ ਦੀਆਂ ਫੌਜਾਂ ਆਪਸ ਵਿਚ ਗੱਠਜੋੜ ਕਰਦੀਆਂ ਹਨ ਅਤੇ ਉਨ੍ਹਾਂ ਦੇ ਅਧਿਕਾਰੀ ਵੀ ਆਪਸ ਵਿਚ ਮਿਲਦੇ ਰਹਿੰਦੇ ਹਨ। ਚੀਨ ਅਤੇ ਪਾਕਿਸਤਾਨ ਦੇ ਅਧਿਕਾਰੀ ਵੀ ਗੱਲਾਂ ਕਰਦੇ ਰਹਿੰਦੇ ਹਨ। ਇਨ੍ਹਾਂ ਦੇ ਗੱਠਜੋੜ ਤੋਂ ਡਰਨ ਵਾਲੀ ਕੋਈ ਗੱਲ ਨਹੀਂ। ਬਹੁਤ ਉੱਚੇ ਖੇਤਰਾਂ ਤੋਂ ਮਿਸ਼ਨ ਚਲਾਉਣ ਦੀ ਚੀਨ ਦੀ ਸਮਰੱਥਾ ਤੁਲਨਾ ਵਿਚ ਘੱਟ ਹੈ। ਬਦਲੇ ਹੋਏ ਹਾਲਾਤ ਵਿਚ ਲੋੜ ਇਸ ਗੱਲ ਦੀ ਹੈ ਕਿ ਅਸੀਂ ਮਲਟੀ ਡੋਮੇਨ ਖੇਤਰ ਵਿਚ ਜੰਗ ਕਰਨ ਦੀ ਸਮਰੱਥਾ ਹਾਸਲ ਕਰੀਏ। ਉਨ੍ਹਾਂ ਕਿਹਾ ਕਿ ਰੂਸ ਤੋਂ ਲੰਮੇ ਸਮੇਂ ਤੋਂ ਉਡੀਕਿਆ ਜਾ ਰਿਹਾ ਐੱਸ-400 ਡਿਫੈਂਸ ਮਿਜ਼ਾਈਲ ਸਿਸਟਮ ਇਸ ਸਾਲ ਦੇ ਅੰਤ ਤੱਕ ਮਿਲ ਜਾਏਗਾ।
ਵਿਦੇਸ਼ ਸਕੱਤਰ ਸ਼੍ਰਿੰਗਲਾ ਨੇ ਸ਼੍ਰੀਲੰਕਾ ਦੇ ਰਾਸ਼ਟਰਪਤੀ ਰਾਜਪਕਸ਼ੇ ਨਾਲ ਕੀਤੀ ਮੁਲਾਕਾਤ
NEXT STORY