ਕਾਠਮੰਡੂ-ਨੇਪਾਲ ਦੀ ਫੌਜ ਨੇ ਉਨ੍ਹਾਂ ਖ਼ਬਰਾਂ ਦਾ ਖੰਡਨ ਕੀਤਾ ਹੈ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਉਸ ਨੇ ਅਮਰੀਕੀ ਫੌਜ ਨਾਲ ਫੌਜੀ ਸਮਝੌਤਾ ਜਾਂ ਸਟੇਟ ਪਾਰਟਨਰਸ਼ਿਪ ਪ੍ਰੋਗਰਾਮ (ਐੱਸ.ਪੀ.ਪੀ.) ਲਈ ਸਮਝ ਬਣਾਈ ਹੈ। ਨੇਪਾਲੀ ਫੌਜ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ ਉਹ ਅਜਿਹੇ ਕਿਸੇ ਸਮਝੌਤੇ 'ਚ ਸ਼ਾਮਲ ਨਹੀਂ ਹੋਵੇਗੀ ਜਿਸ 'ਚ ਨੇਪਾਲ ਦੀ ਭੂ-ਰਾਜਨੀਤਿਕ ਸਥਿਤੀ ਅਤੇ ਉਸ ਦੀ ਰੱਖਿਆ ਨੂੰ ਜੋਖਮ ਹੋਵੇ।
ਇਹ ਵੀ ਪੜ੍ਹੋ : ਹੁੰਡਈ ਨੇ ਲਾਂਚ ਕੀਤੀ ਨਵੀਂ ਵੈਨਿਊ, ਸ਼ੁਰੂਆਤੀ ਕੀਮਤ 7.53 ਲੱਖ ਰੁਪਏ
ਫੌਜ ਨੇ ਬੁੱਧਵਾਰ ਨੂੰ ਇਥੇ ਜਾਰੀ ਬਿਆਨ 'ਚ ਕਿਹਾ ਕਿ ਨੇਪਾਲ ਦੀ ਫੌਜ ਨੇ ਹਮੇਸ਼ਾ ਤੋਂ ਸਪੱਸ਼ਟ ਕੀਤਾ ਹੈ ਕਿ ਨੇਪਾਲ ਆਪਣੀ ਗੈਰ-ਗਠਜੋੜ ਵਿਦੇਸ਼ ਨੀਤੀ ਤਹਿਤ ਭਵਿੱਖ 'ਚ ਕਿਸੇ ਵੀ ਤਰ੍ਹਾਂ ਦੇ ਫੌਜੀ ਸਾਂਝੇਦਾਰੀ 'ਚ ਸ਼ਾਮਲ ਨਹੀਂ ਹੋਵੇਗਾ। ਨੇਪਾਲ ਅਜਿਹਾ ਕੋਈ ਸਮਝੌਤਾ ਨਹੀਂ ਕਰੇਗਾ ਜਿਸ ਨਾਲ ਉਸ ਦੀ ਭੂ-ਰਾਜਨੀਤਿਕ ਸਥਿਤੀ ਅਤੇ ਰੱਖਿਆ ਸੰਵੇਦਨਸ਼ੀਲਤਾ ਖਤਰੇ 'ਚ ਪਵੇ। ਕਾਠਮੰਡੂ 'ਚ ਅਮਰੀਕਾ ਦੇ ਦੂਤਘਰ ਨੇ ਵੀ ਸਪੱਸ਼ਟ ਕੀਤਾ ਕਿ ਉਸ ਨੇ ਨੇਪਾਲ ਨਾਲ ਐੱਸ.ਪੀ.ਪੀ. ਕਰਾਰ ਨਹੀਂ ਕੀਤਾ ਹੈ। ਦਤਸਾਵੇਜ਼ ਫਰਜ਼ੀ ਹਨ ਜਿਨ੍ਹਾਂ 'ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਨੇਪਾਲ ਅਤੇ ਅਮਰੀਕਾ 'ਚ ਫੌਜੀ ਸਮਝੌਤਾ ਹੋਇਆ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : ਸ਼ਾਹਬਾਜ਼ ਤੇ ਇਮਰਾਨ ਤੋਂ ਅਮੀਰ ਹਨ ਉਨ੍ਹਾਂ ਦੀਆਂ ਪਤਨੀਆਂ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਰਹੱਦ ਪਾਰ : ਦੋ ਮਾਈਨਿੰਗ ਇੰਜੀਨੀਅਰਾਂ ਸਣੇ ਚਾਰ ਕਰਮਚਾਰੀ ਕਵੇਟਾ ਤੋਂ ਅਣਪਛਾਤਿਆਂ ਨੇ ਕੀਤੇ ਅਗਵਾ
NEXT STORY