ਸਟਾਕਹੋਮ—ਨੋਬਲ ਸਾਹਿਤ ਪੁਰਸਕਾਰ ਦੇਣ ਵਾਲੀ ਸਵੀਡਨ ਦੀ ਅਕਾਦਮੀ ਨੇ ਸੈਕਸ ਸਕੈਂਡਲ ਕਾਂਡ ਤੋਂ ਬਾਅਦ ਆਪਣੇ ਨਵੇਂ ਮੁਖੀ ਦੀ ਅੱਜ ਨਿਯੁਕਤੀ ਕੀਤੀ। ਲੇਖਕ ਅਤੇ ਪ੍ਰੋਫੈਸਰ ਆਂਦਰੇਜ਼ ਓਲਸਨ ਨੇ ਕਿਹਾ ਕਿ ਉਨ੍ਹਾਂ ਨੂੰ 'ਅਸਥਾਈ ਤੌਰ' 'ਤੇ ਨਿਯੁਕਤ ਕੀਤਾ ਗਿਆ ਹੈ। ਕੁੱਝ ਸਮਾਂ ਪਹਿਲਾਂ ਵਿਵਾਦ ਕਾਰਨ ਵੀਰਵਾਰ ਨੂੰ ਦੋ ਮੈਂਬਰਾਂ ਨੇ ਅਸਤੀਫਾ ਦੇ ਦਿੱਤਾ ਸੀ। ਦੋਸ਼ 18 ਔਰਤਾਂ ਦੇ ਦੋਸ਼ਾਂ 'ਤੇ ਆਧਾਰਿਤ ਹੈ ਕਿ ਅਕਾਦਮੀ ਦੀ ਫਰਾਂਸ ਦੀ ਮੈਂਬਰ ਕਟਰੀਨਾ ਫ੍ਰਾਸਟੇਂਸ਼ਨ ਦੇ ਪਤੀ ਜਿਆਂ ਕਲਾਊਡ ਅਰਨਾਲਟ ਨੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਅਤੇ ਜਿਨਸੀ ਸ਼ੋਸ਼ਣ ਵੀ ਕੀਤਾ। ਉਨ੍ਹਾਂ ਨੇ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਸੀ।
ਸਵੀਡਸ਼ ਅਕਾਦਮੀ ਦੀ 1786 'ਚ ਸਥਾਪਨਾ ਮਗਰੋਂ ਇਸ ਦੀ ਪਹਿਲੀ ਮਹਿਲਾ ਪ੍ਰਧਾਨ ਡੈਨਿਅਸ ਨੇ ਵੀਰਵਾਰ ਨੂੰ ਕਿਹਾ,''ਅਕਾਦਮੀ ਦੀ ਇੱਛਾ ਹੈ ਕਿ ਮੈਂ ਸਥਾਈ ਸਕੱਤਰ ਦੇ ਆਪਣੇ ਅਹੁਦੇ ਨੂੰ ਛੱਡ ਦੇਵਾਂ। ਮੈਂ ਇਸ ਅਹੁਦੇ 'ਤੇ ਰਹਿਣਾ ਚਾਹੁੰਦੀ ਸੀ ਪਰ ਜ਼ਿੰਦਗੀ 'ਚ ਕੁੱਝ ਹੋਰ ਕੰਮ ਕਰਨਾ ਹੈ।'' ਉਨ੍ਹਾਂ ਨੇ ਕਿਹਾ ਕਿ ਉਹ ਅਕਾਦਮੀ ਵੀ ਛੱਡ ਰਹੀ ਹੈ।
ਸੀਰੀਆ 'ਚ ਹਮਲੇ ਨਾਲ ਅਸਦ ਨੂੰ ਮਿਲੇਗਾ ਸਖਤ ਸੰਦੇਸ਼: ਮੈਟਿਸ
NEXT STORY