ਸਟਾਕਹੋਮ (ਭਾਸ਼ਾ) : ਇਸ ਸਾਲ ਭੌਤਿਕ ਵਿਗਿਆਨ ਦੇ ਨੋਬਲ ਪੁਰਸਕਾਰ ਲਈ ਜਾਪਾਨ, ਜਰਮਨੀ ਅਤੇ ਇਟਲੀ ਦੇ 3 ਵਿਗਿਆਨੀਆਂ ਨੂੰ ਚੁਣਿਆ ਗਿਆ ਹੈ। ਸਯੁਕੁਰੋ ਮਨਾਬੇ (90) ਅਤੇ ਕਲਾਊਸ ਹੈਸਲਮੈਨ (89) ਨੂੰ ‘ਧਰਤੀ ਦੇ ਜਲਵਾਯੂ ਦੀ ਭੌਤਿਕ ‘ਮਾਡਲਿੰਗ’, ਗਲੋਬਲ ਵਾਰਮਿੰਗ ਦੀ ਭਵਿੱਖਬਾਣੀ ਦੀ ਪਰਿਵਰਤਨਸ਼ੀਲਤਾ ਅਤੇ ਪ੍ਰਮਾਣਿਕਤਾ ਦੇ ਮਾਪ ਖੇਤਰ ਵਿਚ ਉਨ੍ਹਾਂ ਦੇ ਕੰਮਾਂ ਲਈ ਚੁਣਿਆ ਗਿਆ ਹੈ। ਪੁਰਸਕਾਰ ਦੇ ਦੂਜੇ ਭਾਗ ਲਈ ਜੌਰਜੀਓ ਪੈਰਿਸੀ (73) ਨੂੰ ਚੁਣਿਆ ਗਿਆ ਹੈ। ਉਨ੍ਹਾਂ ਨੂੰ ‘ਪ੍ਰਮਾਣੂ ਤੋਂ ਲੈ ਕੇ ਗ੍ਰਹਿਾਂ ਦੇ ਮਾਪਦੰਡਾਂ ਤੱਕ ਭੌਤਿਕ ਪ੍ਰਣਾਲੀਆਂ ਵਿਚ ਵਿਕਾਰ ਅਤੇ ਉਤਾਰ-ਚੜ੍ਹਾਅ ਦੀ ਆਪਸੀ ਕਿਰਿਆ ਨੂੰ ਖੋਜ’ ਲਈ ਚੁਣਿਆ ਗਿਆ ਹੈ। ਰਾਇਲ ਸਵੀਡਿਸ਼ ਅਕਾਦਮੀ ਆਫ ਸਾਇੰਸਿਜ਼ ਦੇ ਜਨਰਲ ਸਕੱਤਰ ਗੋਰਨ ਹੈਨਸਨ ਨੇ ਮੰਗਲਵਾਰ ਨੂੰ ਜੇਤੂਆਂ ਦੇ ਨਾਮ ਐਲਾਨ ਕੀਤੇ।
ਇਹ ਵੀ ਪੜ੍ਹੋ : ਪੰਜਾਬ ਦੀ ਧੀ ਸ਼੍ਰੀ ਸੈਣੀ ਸਿਰ ਸਜਿਆ ਮਿਸ ਵਰਲਡ ਅਮਰੀਕਾ 2021 ਦਾ ਤਾਜ
ਇਸ ਵੱਕਾਰੀ ਪੁਰਸਕਾਰ ਵਿਚ ਇਕ ਸੋਨ ਤਮਗਾ ਅਤੇ ਇਕ ਕਰੋੜ ਸਵੀਡਿਸ਼ ਕ੍ਰੋਨੋਰ (11.4 ਲੱਖ ਡਾਲਰ ਤੋਂ ਜ਼ਿਆਦਾ) ਦੀ ਰਾਸ਼ੀ ਦਿੱਤੀ ਜਾਂਦੀ ਹੈ। ਪੁਰਸਰਕਾਰਾਂ ਦੀ ਸਥਾਪਨਾ 1895 ਵਿਚ ਸਵੀਡਿਸ਼ ਨਾਗਰਿਕ ਅਲਫ੍ਰੇਡ ਨੋਬਲ ਨੇ ਕੀਤੀ ਸੀ। ਨੋਬਲ ਪੁਰਸਕਾਰ ਕਮੇਟੀ ਨੇ ਸੋਮਵਾਰ ਨੂੰ ਮੈਡੀਸਨ ਦੇ ਖੇਤਰ ਵਿਚ ਅਮਰੀਕੀ ਨਾਗਰਿਕਾਂ ਡੈਵਿਡ ਜੂਲੀਅਸ ਅਤੇ ਆਰਡਮ ਪਾਤਾਪੂਸ਼ੀਅਨ ਨੂੰ ਨੋਬਲ ਪੁਰਸਕਾਰ ਦਿੱਤੇ ਜਾਣ ਦਾ ਐਲਾਨ ਕੀਤਾ ਸੀ। ਆਉਣ ਵਾਲੇ ਦਿਨਾਂ ਵਿਚ ਰਸਾਇਣ ਵਿਗਿਆਨ, ਸਾਹਿਤ, ਸ਼ਾਂਤੀ ਅਤੇ ਅਰਥ ਸ਼ਾਸਤਰ ਦੇ ਖੇਤਰਾਂ ਵਿਚ ਨੋਬਲ ਪੁਰਸਕਾਰ ਜੇਤੂਆਂ ਦੇ ਨਾਮ ਐਲਾਨੇ ਜਾਣਗੇ।
ਇਹ ਵੀ ਪੜ੍ਹੋ : ਜਾਣੋ ਕਿਉਂ 7 ਘੰਟੇ ਬੰਦ ਰਹੀਆਂ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀਆਂ ਸੇਵਾਵਾਂ, ਜਿਸ ਤੋਂ ਦੁਨੀਆ ਰਹੀ ਪਰੇਸ਼ਾਨ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਯੂਕੇ: ਰਾਇਲ ਮਰੀਨਜ਼ ਦੇ ਸਾਬਕਾ ਮੁਖੀ ਘਰ 'ਚ ਪਾਏ ਗਏ ਮ੍ਰਿਤਕ
NEXT STORY