ਸਿਓਲ (ਏ. ਪੀ.)– ਉੱਤਰੀ ਕੋਰੀਆ ਨੇ ਸ਼ਨੀਵਾਰ ਕਿਹਾ ਕਿ ਉਸ ਨੇ ਇਕ ਟ੍ਰੇਨ ਤੋਂ ਬੈਲਿਸਟਿਕ ਮਿਜ਼ਾਈਲ ਦਾ ਤਜ਼ਰਬਾਤੀ ਪ੍ਰੀਖਣ ਕੀਤਾ ਹੈ। ਇਸ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਾਈਡੇਨ ਵਲੋਂ ਲਾਈਆਂ ਗਈਆਂ ਤਾਜ਼ਾ ਪਾਬੰਦੀਆਂ ਦਾ ਜਵਾਬ ਮੰਨਿਆ ਜਾ ਰਿਹਾ ਹੈ। ਦੱਖਣੀ ਕੋਰੀਆ ਦੀ ਫ਼ੌਜ ਮੁਤਾਬਕ ਉਸ ਨੂੰ ਉੱਤਰੀ ਕੋਰੀਆ ਵਲੋਂ 2 ਮਿਜ਼ਾਈਲਾਂ ਸਮੁੰਦਰ ਵੱਲ ਦਾਗੇ ਜਾਣ ਦਾ ਹੁਣ ਤੱਕ ਪਤਾ ਲੱਗਾ ਸੀ ਪਰ ਇਹ ਤੀਜੀ ਮਿਜ਼ਾਈਲ ਹੈ, ਜੋ ਟ੍ਰੇਨ ਤੋਂ ਦਾਗੀ ਗਈ ਹੈ।
ਪੜ੍ਹੋ ਇਹ ਅਹਿਮ ਖਬਰ- ਉੱਤਰੀ ਕੋਰੀਆ ਨੇ ਇਸ ਮਹੀਨੇ ਤੀਜੀ ਵਾਰ ਕੀਤਾ ਮਿਜ਼ਾਈਲ ਪ੍ਰੀਖਣ
ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲਾ ਨੇ ਦੇਸ਼ ਦੇ ਪਹਿਲਾਂ ਦੇ ਪ੍ਰੀਖਣਾਂ ਨੂੰ ਲੈ ਕੇ ਉਸ ’ਤੇ ਲਾਈਆਂ ਗਈਆਂ ਪਾਬੰਦੀਆਂ ਲਈ ਅਮਰੀਕਾ ਦੀ ਆਲੋਚਨਾ ਕੀਤੀ।ਉੱਤਰੀ ਕੋਰੀਆ ਦੀ ਇਕ ਅਖਬਾਰ ਨੇ ਧੂੰਏਂ ਵਿਚ ਘਿਰੇ ਰੇਲ ਦੇ ਡੱਬਿਆਂ ਉਪਰੋਂ ਉੱਡ ਰਹੀਆਂ 2 ਵੱਖ-ਵੱਖ ਮਿਜ਼ਾਈਲਾਂ ਦੀਆਂ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਹਨ।
ਅਮਰੀਕਾ: ਓਰੇਗਨ ਕੰਸਰਟ ਦੇ ਬਾਹਰ 6 ਲੋਕਾਂ ਨੂੰ ਮਾਰੀ ਗਈ ਗੋਲੀ, ਸ਼ੱਕੀ ਅਜੇ ਵੀ ਫਰਾਰ
NEXT STORY