ਸਿਓਲ (ਭਾਸ਼ਾ)– ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਨੇ ਕਿਹਾ ਹੈ ਕਿ ਸੱਤਾਧਾਰੀ ਪਾਰਟੀ ਦੇ ਆਉਂਦੇ ਸੰਮੇਲਨ ਵਿਚ ਉਨ੍ਹਾਂ ਦੀ ਸਰਕਾਰ ਪ੍ਰਮਾਣੂ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰਨ ਦੀ ਯੋਜਨਾ ਦਾ ਐਲਾਨ ਕਰੇਗੀ। ਸਰਕਾਰੀ ਮੀਡੀਆ ਨੇ ਦੱਸਿਆ ਕਿ ਕਿਮ ਨੇ ਦੇਸ਼ ਦੇ ਨਵੇਂ ਹਥਿਆਰ ਦਾ ਟੈਸਟ ਕਰਦੇ ਹੋਏ ਇਹ ਜਾਣਕਾਰੀ ਦਿੱਤੀ। ਨਿਊਜ਼ ਏਜੰਸੀ ਅਨੁਸਾਰ ਉੱਤਰੀ ਕੋਰੀਆ ਨੇ ਮੰਗਲਵਾਰ ਨੂੰ ਕਿਮ ਦੀ ਮੌਜੂਦਗੀ ਵਿਚ ਵੱਡੇ ਤੇ ਉੱਨਤ ਰਾਕੇਟ ਲਾਂਚਰ ਸਿਸਟਮ ਦਾ ਟੈਸਟ ਕੀਤਾ, ਜਿਸ ਨੂੰ ਪ੍ਰਮਾਣੂ ਹਥਿਆਰਾਂ ਦੀ ਸਮਰੱਥਾ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।
ਕੇ. ਸੀ. ਐੱਨ. ਏ. ਨੇ ਕਿਹਾ ਕਿ ਇਸ ਪ੍ਰਣਾਲੀ ਦੀ ਗਤੀਸ਼ੀਲਤਾ ਅਤੇ ਨਿਸ਼ਾਨੇ ਦੀ ਸਟੀਕਤਾ ਵਿਚ ਸੁਧਾਰ ਕੀਤਾ ਗਿਆ ਹੈ ਅਤੇ ਕੁਝ ਪ੍ਰਣਾਲੀਆਂ ਪ੍ਰਮਾਣੂ ਹਥਿਆਰ ਲਿਜਾਣ ਵਿਚ ਸਮਰੱਥ ਹਨ। ਕਿਮ ਜੋਂਗ ਉਨ ਨੇ ਸਪਸ਼ਟ ਕੀਤਾ ਕਿ ਦੇਸ਼ ਦੀ ਫੌਜੀ ਸਮਰੱਥਾ ਵਧਾਉਣਾ ਵਰਕਰਜ਼ ਪਾਰਟੀ ਦੀ ਸਥਾਈ ਨੀਤੀ ਹੈ ਅਤੇ ਆਉਂਦੇ ਸੰਮੇਲਨ ਵਿਚ ਪ੍ਰਮਾਣੂ ਜੰਗ-ਰੋਕੂ ਸਮਰੱਥਾ ਨੂੰ ਮਜ਼ਬੂਤ ਕਰਨ ਦੀਆਂ ਨਵੀਆਂ ਯੋਜਨਾਵਾਂ ਦਾ ਐਲਾਨ ਕੀਤਾ ਜਾਵੇਗਾ।
ਮਾਹਿਰਾਂ ਦਾ ਕਹਿਣਾ ਹੈ ਕਿ ਉੱਤਰੀ ਕੋਰੀਆ ਦੇ ਵੱਡੇ ਰਾਕੇਟ ਲਾਂਚਰ ਉੱਚ ਸਟੀਕਤਾ ਅਤੇ ਨਿਰਦੇਸ਼ਿਤ ਲਾਂਚਿੰਗ ਸਮਰੱਥਾ ਰੱਖਦੇ ਹਨ, ਜੋ ਇਸ ਨੂੰ ਹੋਰ ਵੀ ਖਤਰਨਾਕ ਬਣਾਉਂਦਾ ਹੈ। ਕਿਸੇ ਅਣਪਛਾਤੀ ਥਾਂ ’ਤੇ ਕੀਤੇ ਗਏ ਬੈਲਿਸਟਿਕ ਮਿਜ਼ਾਈਲਾਂ ਦੇ ਟੈਸਟ ਦੌਰਾਨ ਉੱਤਰੀ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਅਤੇ ਹੋਰ ਵੀ ਮੌਜੂਦ ਸਨ।
ਕੈਂਬ੍ਰਿਜ ਯੂਨੀਵਰਸਿਟੀ ਨੇ ਭਾਰਤ 'ਚ ਵਧਾਈ ਆਪਣੀ ਪਹੁੰਚ ! ਨਵੇਂ ਖੋਜ ਕੇਂਦਰ ਦੀ ਕੀਤੀ ਸ਼ੁਰੂਆਤ
NEXT STORY