ਪਿਓਂਗਯੋਗ (ਭਾਸ਼ਾ)— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਆਪਣੀ ਦੋ ਦਿਨੀਂ ਅਧਿਕਾਰਕ ਦੌਰੇ 'ਤੇ ਵੀਰਵਾਰ ਨੂੰ ਪਿਓਂਗਯਾਂਗ ਪਹੁੰਚੇ। ਇਹ ਦੌਰਾ ਅਜਿਹੇ ਸਮੇਂ ਵਿਚ ਹੋ ਰਿਹਾ ਹੈ ਜਦੋਂ ਉਹ ਅਤੇ ਉੱਤਰੀ ਕੋਰੀਆਈ ਨੇਤਾ ਕਿਮ ਜੋਂਗ ਉਨ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਵੱਖ-ਵੱਖ ਤਰ੍ਹਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਹਨ। ਬੀਤੇ 14 ਸਾਲਾਂ ਦੌਰਾਨ ਕਿਸੇ ਚੀਨੀ ਰਾਸ਼ਟਰਪਤੀ ਦਾ ਇਹ ਪਹਿਲੀ ਉੱਤਰੀ ਕੋਰੀਆਈ ਦੌਰਾ ਹੈ।
ਸ਼ੀਤ ਯੁੱਧ ਦੇ ਸਮੇਂ ਦੇ ਸਹਿਯੋਗੀਆਂ ਦੇ ਰਿਸ਼ਤਿਆਂ ਵਿਚ ਉਦੋਂ ਠੰਡਾਪਨ ਆ ਗਿਆ ਸੀ ਜਦੋਂ ਉੱਤਰੀ ਕੋਰੀਆ ਆਪਣੀ ਪਰਮਾਣੂ ਅਭਿਲਾਸ਼ਾ ਨੂੰ ਲੈ ਕੇ ਬਾਰ-ਬਾਰ ਪਰੀਖਣ ਕਰ ਰਿਹਾ ਸੀ ਅਤੇ ਬੀਜਿੰਗ ਸੰਯੁਕਤ ਰਾਸ਼ਟਰ ਵਿਚ ਉਸ 'ਤੇ ਲੱਗੀਆਂ ਪਾਬੰਦੀਆਂ ਦਾ ਸਮਰਥਨ ਕਰ ਰਿਹਾ ਸੀ। ਹਾਲ ਹੀ ਵਿਚ ਸ਼ੀ ਅਤੇ ਕਿਮ ਜੋਂਗ ਆਪਸੀ ਤਣਾਅ ਨੂੰ ਘੱਟ ਕਰਨ ਦੀ ਕੋਸ਼ਿਸ਼ ਵਿਚ ਜੁਟੇ ਹੋਏ ਹਨ। ਬੀਤੇ ਇਕ ਸਾਲ ਵਿਚ ਕਿਮ 4 ਵਾਰ ਚੀਨ ਦਾ ਦੌਰਾ ਕਰ ਚੁੱਕੇ ਹਨ ਜਦਕਿ ਚੀਨ ਸੰਯੁਕਤ ਰਾਸ਼ਟਰ ਵਿਚ ਉੱਤਰ ਕੋਰੀਆ 'ਤੇ ਲੱਗੀਆਂ ਪਾਬੰਦੀਆਂ ਵਿਚ ਛੋਟ ਦੀ ਮੰਗ ਉਠਾ ਚੁੱਕਾ ਹੈ।
ਚੀਨ ਦੇ ਸੀ.ਸੀ.ਟੀ.ਵੀ. ਮੁਤਾਬਕ ਸ਼ੀ ਦੋ ਦਿਨੀਂ ਦੌਰੇ 'ਤੇ ਵੀਰਵਾਰ ਨੂੰ ਪਹੁੰਚੇ। ਪਿਓਂਗਯਾਂਗ ਵਿਚ ਜਗ੍ਹਾ-ਜਗ੍ਹਾ ਚੀਨੀ ਝੰਡੇ ਲੱਗੇ ਹੋਏ ਸਨ। ਸਥਾਨਕ ਲੋਕ ਸੜਕ ਦੇ ਕਿਨਾਰੇ ਲਾਈਨ ਵਿਚ ਖੜ੍ਹੇ ਹੋ ਕੇ ਸ਼ੀ ਦੇ ਸਵਾਗਤ ਵਿਚ ਖੜ੍ਹੇ ਸਨ। ਸੱਤਾਧਾਰੀ ਪਾਰਟੀ ਦੇ ਮੁੱਖ ਅਖਬਾਰ ਵਿਚ ਪਹਿਲੇ ਸਫੇ ਦੇ ਉੱਪਰੀ ਅੱਧੇ ਪੇਜ 'ਤੇ ਸ਼ੀ ਨਾਲ ਸਬੰਧਤ ਖਬਰਾਂ ਅਤੇ ਤਸਵੀਰਾਂ ਪ੍ਰਕਾਸ਼ਿਤ ਕੀਤੀਆਂ ਗਈਆਂ। ਅਧਿਕਾਰੀਆਂ ਨੇ ਸ਼ੀ ਦੇ ਦੌਰੇ ਦੀ ਮੀਡੀਆ ਕਵਰੇਜ 'ਤੇ ਸਖਤ ਕੰਟਰੋਲ ਕੀਤਾ ਹੋਇਆ ਹੈ।
ਪਿਓਂਗਯਾਂਗ ਵਿਚ ਮੌਜੂਦ ਅੰਤਰਰਾਸ਼ਟਰੀ ਪੱਤਰਕਾਰਾਂ ਨੂੰ ਕਹਿ ਦਿੱਤਾ ਗਿਆ ਸੀ ਕਿ ਉਹ ਉਨ੍ਹਾਂ ਦੇ ਦੌਰੇ ਨੂੰ ਕਵਰ ਨਹੀਂ ਕਰ ਸਕਣਗੇ ਜਦਕਿ ਸ਼ੁਰੂ ਵਿਚ ਸੱਦੇ ਗਏ ਵਿਦੇਸ਼ੀ ਮੀਡੀਆ ਸੰਗਠਨਾਂ ਨੂੰ ਵੀ ਵੀਜ਼ਾ ਨਹੀ ਮਿਲ ਸਕਿਆ। ਸੂਤਰਾਂ ਨੇ ਕਿਹਾ ਕਿ ਰਾਸ਼ਟਰਪਤੀ ਸ਼ੀ ਨਾਲ ਆਏ ਚੀਨੀ ਮੀਡੀਆ ਵਫਦ ਦਾ ਆਕਾਰ ਵੀ ਸ਼ੁਰੂਆਤੀ ਯੋਜਨਾ ਨਾਲੋਂ ਘੱਟ ਰੱਖਿਆ ਗਿਆ ਹੈ। ਇਹ ਦੌਰਾ ਕਾਫੀ ਹੱਦ ਤੱਕ ਸਿੰਬੋਲਿਕ ਹੋਵੇਗਾ। ਇਸ ਦੌਰਾਨ ਕੋਈ ਸਾਂਝਾ ਬਿਆਨ ਆਉਣ ਦੀ ਆਸ ਨਹੀਂ ਹੈ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਚੀਨ ਲਈ ਇਹ ਦੌਰਾ ਖੇਤਰ ਵਿਚ ਆਪਣੇ ਪ੍ਰਭਾਵ ਨੂੰ ਦਿਖਾਉਣ ਦਾ ਮੌਕਾ ਹੈ।
ਈਰਾਨ ਵੱਲੋਂ ਅਮਰੀਕੀ ਡਰੋਨ ਨੂੰ ਢੇਰ ਕਰਨ ਦਾ ਦਾਅਵਾ
NEXT STORY