ਸਿਓਲ (ਯੂ. ਐੱਨ. ਆਈ.)– ਉੱਤਰ ਕੋਰੀਆ ਦੇ ਨੇਤਾ ਕਿਮ ਜੋਂਗ ਉਨ ਆਪਣੀ ਧੀ ਤੇ ਪਤਨੀ ਨੂੰ ਦੇਸ਼ ਦੀ ਫੌਜ ਦੀ 75ਵੀਂ ਸਥਾਪਨਾ ਵਰ੍ਹੇਗੰਢ ਮੌਕੇ ਫੌਜੀਆਂ ਨੂੰ ਮਿਲਣ ਲਈ ਨਾਲ ਲੈ ਕੇ ਆਏ।
ਉੱਤਰ ਕੋਰੀਆ ਰਾਜਧਾਨੀ ਪਿਓਂਗਯਾਂਗ ’ਚ ਇਕ ਵਿਸ਼ਾਲ ਫੌਜੀ ਪਰੇਡ ਆਯੋਜਿਤ ਕਰਨ ਦੀ ਤਿਆਰੀ ਕਰ ਰਿਹਾ ਹੈ, ਜਿਥੇ ਉਹ ਇਕ ਵਧਦੇ ਪ੍ਰਮਾਣੂ ਹਥਿਆਰ ਪ੍ਰੋਗਰਾਮ ਦੇ ਨਵੇਂ ਹਾਰਡਵੇਅਰ ਦਾ ਪ੍ਰਦਰਸ਼ਨ ਕਰ ਸਕਦਾ ਹੈ।
ਆਪਣੀ ਚੌਥੀ ਜਨਤਕ ਹਾਜ਼ਰੀ ’ਚ ਕਿਮ ਦੀ ਧੀ ਕਿਮ ਜੂ ਏ, ਜੋ 9 ਜਾਂ 10 ਸਾਲ ਦੀ ਮੰਨੀ ਜਾਂਦੀ ਹੈ, ਆਪਣੇ ਪਿਤਾ ਨਾਲ ਖੜ੍ਹੀ ਸੀ। ਉਸ ਨੇ ਸੀਨੀਅਰ ਅਧਿਕਾਰੀਆਂ ਨਾਲ ਹੱਥ ਮਿਲਾਇਆ ਤੇ ਇਕ ਮੇਜ਼ ’ਤੇ ਆਪਣੀ ਮਾਂ ਰੀ ਸੋਲ ਜੂ ਨਾਲ ਬੈਠੀ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਕਿਮ ਦਾ ਆਪਣੀ ਧੀ ਨੂੰ ਆਪਣੀ ਫੌਜ ਨਾਲ ਜੁੜੇ ਜਨਤਕ ਪ੍ਰੋਗਰਾਮਾਂ ’ਚ ਲਿਆਉਣ ਦਾ ਫ਼ੈਸਲਾ ਵਿਸ਼ਵ ਭਾਈਚਾਰੇ ਨੂੰ ਇਹ ਯਾਦ ਦਿਵਾਉਣ ਲਈ ਹੈ ਕਿ ਆਪਣੀ ਮਰਜ਼ੀ ਨਾਲ ਆਪਣੇ ਪ੍ਰਮਾਣੂ ਹਥਿਆਰਾਂ ਨੂੰ ਆਤਮਸਮਰਪਣ ਕਰਨ ਦਾ ਉਨ੍ਹਾਂ ਦਾ ਕੋਈ ਇਰਾਦਾ ਨਹੀਂ ਹੈ। ਉਨ੍ਹਾਂ ਨੇ ਆਪਣੀ ਪ੍ਰਮਾਣੂ ਹਥਿਆਰਬੰਦ ਫੌਜ ਦੀ ਤਾਕਤ ਦੀ ਸ਼ਲਾਘਾ ਕੀਤੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਰਾਜਾ ਚਾਰਲਸ ਦੀ ਨਵੀਂ ਡਾਕ ਟਿਕਟ ਦੇ ਡਿਜ਼ਾਈਨ ਦਾ ਕੀਤਾ ਗਿਆ ਉਦਘਾਟਨ
NEXT STORY