ਓਸਲੋ- ਚੀਨ ਤੋਂ ਸ਼ੁਰੂ ਹੋਏ ਕੋਰੋਨਾਵਾਇਰਸ ਦੇ ਕਹਿਰ ਤੋਂ ਇਸ ਸਮੇਂ ਦੁਨੀਆ ਦੇ ਜ਼ਿਆਦਾਤਰ ਦੇਸ਼ ਪ੍ਰਭਾਵਿਤ ਹਨ। ਇਹ ਵਾਇਰਸ ਹੁਣ ਤੱਕ ਸੱਤ 8 ਹਜ਼ਾਰ ਤੋਂ ਵਧੇਰੇ ਲੋਕਾਂ ਦੀ ਜਾਨ ਲੈ ਚੁੱਕਾ ਹੈ ਤੇ ਹਰ ਦੇਸ਼ ਆਪਣੇ ਪੱਧਰ 'ਤੇ ਇਸ ਵਾਇਰਸ ਨਾਲ ਲੜਨ ਦੇ ਨਾਲ ਹੀ ਬਚਾਅ ਦੇ ਉਪਾਅ ਵੀ ਅਪਣਾ ਰਿਹਾ ਹੈ।
ਕੋਰੋਨਾਵਾਇਰਸ ਦੀ ਇਸੇ ਲੜੀ ਵਿਚ ਨਾਰਵੇ ਨੇ ਆਪਣੇ ਨਾਗਰਿਕਾਂ 'ਤੇ ਸਖਤ ਪਾਬੰਦੀਆਂ ਲਾਈਆਂ ਹਨ। ਨਾਰਵੇ ਦੇ ਅਧਿਕਾਰੀਆਂ ਮੁਤਾਬਕ ਨਾਰਵੇ ਵਿਚ ਕੋਰੋਨਾਵਾਇਰਸ ਦੇ ਕਿਸੇ ਵੀ ਸ਼ੱਕੀ ਮਰੀਜ਼ ਨੂੰ ਜੇਕਰ ਘਰ ਜਾਂ ਦੂਜੀ ਕਿਸੇ ਥਾਂ 'ਤੇ ਆਈਸੋਲੇਸ਼ਨ ਵਿਚ ਰੱਖਿਆ ਜਾਂਦਾ ਹੈ ਤੇ ਜੇਕਰ ਉਹ ਉਥੋਂ ਭੱਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ 'ਤੇ 20 ਹਜ਼ਾਰ ਕ੍ਰੋਨਰ ਯਾਨੀ 1.40 ਲੱਖ ਦਾ ਜੁਰਮਾਨਾ ਲਾਇਆ ਜਾਵੇਗਾ। ਇੰਨਾਂ ਹੀ ਨਹੀਂ ਆਈਸੋਲੇਸ਼ਨ ਵਿਚ ਰੱਖਿਆ ਵਿਅਕਤੀ ਜੇਕਰ ਜੁਰਮਾਨੇ ਦੀ ਰਕਮ ਦੇਣ ਵਿਚ ਸਮਰਥ ਨਹੀਂ ਹੈ ਤਾਂ ਉਸ ਨੂੰ 15 ਦਿਨ ਦੀ ਜੇਲ ਵੀ ਭੁਗਤਣੀ ਪਵੇਗੀ।
ਨਾਰਵੇ ਵਿਚ ਜੇਕਰ ਕੋਈ ਕੋਰੋਨਾਵਾਇਰਸ ਨਾਲ ਪੀੜਤ ਹੈ ਤੇ ਉਹ ਆਪਣੀ ਰਿਹਾਇਸ਼ ਛੱਡ ਕੇ ਕਿਤੇ ਹੋਰ ਜਾਂਦਾ ਹੈ ਤਾਂ ਸਰਕਾਰ ਨੇ ਉਸ 'ਤੇ ਵੀ ਜੁਰਮਾਨਾ ਲਾਉਣ ਦਾ ਐਲਾਨ ਕੀਤਾ ਹੈ। ਅਜਿਹੇ ਵਿਚ ਉਸ ਨੂੰ 1 ਲੱਖ ਰੁਪਏ ਤੱਕ ਦਾ ਜੁਰਮਾਨਾ ਜਾਂ 10 ਦਿਨਾਂ ਦੀ ਜੇਲ ਹੋ ਸਕਦੀ ਹੈ। ਦੱਸ ਦਈਏ ਕਿ ਕੋਰੋਨਾਵਾਇਰਸ ਦੇ ਲਗਾਤਾਰ ਪ੍ਰਸਾਰ ਤੋਂ ਬਾਅਦ ਫਰਾਂਸ ਨੇ ਵੀ ਆਪਣੇ ਦੇਸ਼ ਦੇ ਲੋਕਾਂ ਦੇ ਘਰੋਂ ਬਾਹਰ ਨਿਕਲਣ 'ਤੇ ਪਾਬੰਦੀ ਲਗਾ ਦਿੱਤੀ ਹੈ।
ਭਾਰਤ ਦੇ 16 ਸੂਬਿਆਂ ਵਿਚ ‘ਕਰੋਨਾ ਵਾਇਰਸ’ ਦੇ ਕਹਿਰ ਦੇ ਜਾਣੋ ਕੀ ਹਨ ਅੰਕੜੇ
NEXT STORY