ਲੰਡਨ-ਕੋਰੋਨਾ ਵਾਇਰਸ ਦੀ ਸ਼ੁਰਆਤ ਦਾ ਪਤਾ ਲਾਉਣ 'ਚ ਮਦਦ ਲਈ ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਵੱਲੋਂ ਗਠਿਤ ਮਾਹਿਰ ਸਮੂਹ ਨੇ ਕਿਹਾ ਹੈ ਕਿ ਇਸ ਬਾਰੇ 'ਚ ਹੋਰ ਅਧਿਐਨ ਕਰਨ ਦੀ ਲੋੜ ਹੈ। ਸਮੂਹ ਨੇ ਕਿਹਾ ਕਿ ਵਾਇਰਸ ਦੇ ਪ੍ਰਯੋਗਸ਼ਾਲਾ ਤੋਂ ਲੀਕ ਹੋਣ ਦੇ ਸਿਧਾਂਤ 'ਤੇ ਹੋਰ ਜ਼ਿਆਦਾ ਅਧਿਐਨ ਕੀਤਾ ਜਾਣਾ ਚਾਹੀਦਾ ਹੈ। ਮਾਹਿਰ ਸਮੂਹ ਦਾ ਇਹ ਰੁਖ਼ ਮਹਾਮਾਰੀ ਦੀ ਸ਼ੁਰੂਆਤ ਦੇ ਬਾਰੇ 'ਚ ਡਬਲਯੂ.ਐੱਚ.ਓ. ਦੇ ਸ਼ੁਰੂਆਤੀ ਮੂਲਾਂਕਣ ਤੋਂ ਵੱਖ ਹੈ।
ਇਹ ਵੀ ਪੜ੍ਹੋ : ਨਾਈਜੀਰੀਆ ਦੇ ਉੱਤਰ-ਪੱਛਮੀ ਹਿੱਸੇ 'ਚ ਬੰਦੂਕਧਾਰੀਆਂ ਨੇ 32 ਲੋਕਾਂ ਦਾ ਕੀਤਾ ਕਤਲ
ਪਿਛਲੇ ਸਾਲ ਡਬਲਯੂ.ਐੱਚ.ਓ. ਇਸ ਨਜੀਤੇ 'ਤੇ ਪਹੁੰਚਿਆ ਸੀ ਕਿ ਇਸ ਗੱਲ ਦਾ 'ਬਹੁਤ ਘੱਟ ਖ਼ਦਸ਼ਾ' ਹੈ ਕਿ ਕੋਰੋਨਾ ਇਕ ਪ੍ਰਯੋਗਸ਼ਾਲਾ ਨਾਲ ਮਨੁੱਖਾਂ 'ਚ ਫੈਲਿਆ ਸੀ। ਡਬਲਯੂ.ਐੱਚ.ਓ. ਦੇ ਮਾਹਿਰ ਸਮੂਹ ਨੇ ਵੀਰਵਾਰ ਨੂੰ ਜਾਰੀ ਇਕ ਰਿਪੋਰਟ 'ਚ ਕਿਹਾ ਕਿ ਮਹਾਮਾਰੀ ਦੀ ਸ਼ੁਰੂਆਤ ਕਿਵੇਂ ਹੋਈ, ਇਹ ਸਮਝਾਉਣ ਲਈ ਮੁੱਖ ਡਾਟਾ ਹੁਣ ਵੀ ਉਪਲਬੱਧ ਨਹੀਂ ਹਨ।
ਇਹ ਵੀ ਪੜ੍ਹੋ : ਭਾਰਤ ਦੀਆਂ ਤੇਲ ਕੰਪਨੀਆਂ ਨਾਲ ਡੀਲ ਕਰਨ ਤੋਂ ਪਿੱਛੇ ਹਟਿਆ ਰੂਸ, ਕਿਹਾ-ਨਹੀਂ ਹੈ ਲੋੜੀਂਦਾ ਤੇਲ
ਮਾਹਿਰਾਂ ਨੇ ਕਿਹਾ ਕਿ ਸਮੂਹ ਸਾਰੇ ਉਚਿਤ ਅਨੁਮਾਨਾਂ ਦੇ ਵਿਆਪਕ ਪ੍ਰੀਖਣ ਨੂੰ ਧਿਆਨ 'ਚ ਰੱਖਦੇ ਹੋਏ ਭਵਿੱਖ 'ਚ ਉਪਲੱਬਧ ਹੋਣ ਵਾਲੇ ਸਾਰੇ ਵਿਗਿਆਨਿਕ ਸਬੂਤਾਂ ਨੂੰ ਆਪਣੇ ਕੋਲ ਰੱਖੇਗਾ। ਸਮੂਹ ਨੇ ਕਿਹਾ ਕਿ ਪਹਿਲਾਂ ਵੀ ਪ੍ਰਯੋਗਸ਼ਾਲਾ ਨਾਲ ਬੀਮਾਰੀਆਂ ਫੈਲਣ ਦੇ ਫੈਸਲੇ ਸਾਹਮਣੇ ਆ ਚੁੱਕੇ ਹਨ, ਇਸ ਲਈ ਸਿਧਾਂਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਇਹ ਵੀ ਪੜ੍ਹੋ : ਕਾਂਗਰਸ ਦੇ ਡੀ. ਐੱਨ. ਏ. ’ਚ ਹੀ ਭ੍ਰਿਸ਼ਟਾਚਾਰ : ਰਾਘਵ ਚੱਢਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ
ਸਿੱਖੀ ਸਰੂਪ 'ਚ ਇਟਲੀ ਵਿੱਚ ਸਕੂਲ ਬੱਸ ਚਲਾ ਰਿਹਾ ਪਾਲ ਸਿੰਘ
NEXT STORY