ਅੰਕਾਰਾ (ਭਾਸ਼ਾ)- ਤੁਰਕੀ ਦੇ ਵਿਦੇਸ਼ ਮੰਤਰੀ ਮੇਵਲੁਤ ਕਾਵੁਸੋਗਲੂ ਨੇ ਸੰਯੁਕਤ ਰਾਸ਼ਟਰ ਨੂੰ ਲਿਖੇ ਪੱਤਰ ਵਿੱਚ ਰਸਮੀ ਤੌਰ 'ਤੇ ਉਨ੍ਹਾਂ ਦੇ ਦੇਸ਼ ਨੂੰ "ਤੁਰਕੀਏ" ਵਜੋਂ ਜਾਣੇ ਜਾਣ ਦੀ ਬੇਨਤੀ ਕੀਤੀ ਹੈ। ਇਸ ਬੇਨਤੀ ਨੂੰ ਸੰਯੁਕਤ ਰਾਸ਼ਟਰ ਨੇ ਸਵੀਕਾਰ ਕਰ ਲਿਆ ਹੈ। ਸਰਕਾਰੀ ਸਮਾਚਾਰ ਏਜੰਸੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਇਸ ਕਦਮ ਨੂੰ ਅੰਕਾਰਾ ਦੁਆਰਾ ਦੇਸ਼ ਦੇ ਅਕਸ ਨੂੰ ਬਦਲਣ ਅਤੇ ਇਸਦੇ ਨਾਮ ਨੂੰ ਪੰਛੀ, ਟਰਕੀ ਅਤੇ ਇਸ ਨਾਲ ਜੁੜੇ ਕੁਝ ਨਕਾਰਾਤਮਕ ਅਰਥਾਂ ਤੋਂ ਵੱਖ ਕਰਨ ਦੀ ਕੋਸ਼ਿਸ਼ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ।
ਅਨਾਦੋਲੂ ਏਜੰਸੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਤਾਰੇਸ ਦੇ ਬੁਲਾਰੇ ਸਟੀਫਨ ਦੁਜਾਰਿਕ ਨੇ ਬੁੱਧਵਾਰ ਦੇਰ ਰਾਤ ਪੱਤਰ ਪ੍ਰਾਪਤ ਕਰਨ ਦੀ ਪੁਸ਼ਟੀ ਕੀਤੀ। ਏਜੰਸੀ ਨੇ ਦੁਜਾਰਿਕ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਨਾਮ ਦੀ ਤਬਦੀਲੀ ਉਸ ਸਮੇਂ ਤੋਂ ਲਾਗੂ ਹੋ ਗਈ ਸੀ ਜਦੋਂ ਪੱਤਰ ਮਿਲਿਆ ਸੀ। ਰਾਸ਼ਟਰਪਤੀ ਰੇਸੇਪ ਤੈਯਪ ਅਰਦੌਣ ਦੀ ਸਰਕਾਰ ਅੰਤਰਰਾਸ਼ਟਰੀ ਤੌਰ 'ਤੇ ਮਾਨਤਾ ਪ੍ਰਾਪਤ ਤੁਰਕੀ ਨਾਮ ਨੂੰ "ਤੁਰਕੀਏ" (ਤੁਰ-ਕੀ-ਯੇਹ) ਵਿੱਚ ਬਦਲਣ ਲਈ ਜ਼ੋਰ ਦੇ ਰਹੀ ਹੈ ਕਿਉਂਕਿ ਇਹ ਤੁਰਕੀ ਵਿੱਚ ਸਪੈਲ ਅਤੇ ਉਚਾਰਿਆ ਜਾਂਦਾ ਹੈ। 1923 ਵਿੱਚ ਆਜ਼ਾਦੀ ਦੀ ਘੋਸ਼ਣਾ ਤੋਂ ਬਾਅਦ ਦੇਸ਼ ਨੇ ਆਪਣੇ ਆਪ ਨੂੰ "ਤੁਰਕੀਏ" ਕਿਹਾ ਸੀ।
ਪੜ੍ਹੋ ਇਹ ਅਹਿਮ ਖ਼ਬਰ- ਜ਼ੇਲੇਂਸਕੀ ਦਾ ਵੱਡਾ ਬਿਆਨ, ਰੂਸ ਲਿਜਾਏ ਗਏ ਯੂਕ੍ਰੇਨ ਦੇ ਲੋਕਾਂ 'ਚ 2 ਲੱਖ ਬੱਚੇ ਸ਼ਾਮਲ
ਦਸੰਬਰ ਵਿੱਚ ਅਰਦੌਣ ਨੇ ਤੁਰਕੀ ਦੇ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਨੂੰ ਬਿਹਤਰ ਢੰਗ ਨਾਲ ਪੇਸ਼ ਕਰਨ ਲਈ "ਤੁਰਕੀਏ" ਦੀ ਵਰਤੋਂ ਕਰਨ ਦਾ ਆਦੇਸ਼ ਦਿੱਤਾ, ਜਿਸ ਵਿੱਚ ਨਿਰਯਾਤ ਉਤਪਾਦਾਂ 'ਤੇ "ਮੇਡ ਇਨ ਤੁਰਕੀ" ਦੀ ਬਜਾਏ "ਮੇਡ ਇਨ ਤੁਰਕੀਏ" ਦੀ ਵਰਤੋਂ ਕਰਨ ਦੀ ਮੰਗ ਵੀ ਸ਼ਾਮਲ ਹੈ। ਤੁਰਕੀ ਦੇ ਮੰਤਰਾਲਿਆਂ ਨੇ ਅਧਿਕਾਰਤ ਦਸਤਾਵੇਜ਼ਾਂ ਵਿੱਚ "ਤੁਰਕੀਏ" ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ। ਇਸ ਸਾਲ ਦੇ ਸ਼ੁਰੂ ਵਿੱਚ, ਸਰਕਾਰ ਨੇ ਨਾਮ ਨੂੰ ਅੰਗਰੇਜ਼ੀ ਵਿੱਚ ਬਦਲਣ ਦੀਆਂ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਇੱਕ ਪ੍ਰਚਾਰ ਵੀਡੀਓ ਵੀ ਜਾਰੀ ਕੀਤਾ ਸੀ। ਵੀਡੀਓਜ਼ ਮਸ਼ਹੂਰ ਸਾਈਟਾਂ 'ਤੇ ਦੁਨੀਆ ਭਰ ਦੇ ਸੈਲਾਨੀਆਂ ਨੂੰ "ਹੈਲੋ ਤੁਰਕੀਏ" ਕਹਿੰਦੇ ਹੋਏ ਦਿਖਾਉਂਦੇ ਹਨ।
ਦੁਨੀਆ ਭਰ ਵਿਚ ਤੇਜ਼ੀ ਨਾਲ ਫੈਲ ਰਿਹਾ 'ਮੰਕੀਪਾਕਸ', ਇਟਲੀ ਸਰਕਾਰ ਨੇ 20 ਮਾਮਲਿਆਂ ਦੀ ਕੀਤੀ ਪੁਸ਼ਟੀ
NEXT STORY