ਕੋਲੰਬੋ-ਸ਼੍ਰੀਲੰਕਾ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਦੇ ਭਾਰਤੀ ਵੈਰੀਐਂਟ (ਬੀ.1.617) ਦਾ ਪਹਿਲਾਂ ਮਾਮਲਾ ਭਾਰਤ ਤੋਂ ਹਾਲ ਹੀ 'ਚ ਪਰਤੇ ਇਕ ਵਿਅਕਤੀ 'ਚ ਸਾਹਮਣੇ ਆਇਆ ਹੈ। ਇਹ ਵਿਅਕਤੀ ਕੋਲੰਬੋ 'ਚ ਇਕਾਂਤਵਾਸ ਕੇਂਦਰ 'ਚ ਰਹਿ ਰਿਹਾ ਸੀ। ਸ਼੍ਰੀਜੈਵਰਧਨੇਪੁਰਾ ਯੂਨੀਵਰਸਿਟੀ ਦੇ ਰੋਗ ਛੋਟ ਅਤੇ ਮੈਡੀਸਨ ਵਿਭਾਗ ਵੱਲੋਂ ਸ਼ਨੀਵਾਰ ਨੂੰ ਜਾਰੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਨਫੈਕਟਿਡ ਵਿਅਕਤੀ ਭਾਰਤ ਤੋਂ ਆਇਆ ਅਤੇ ਵਾਪਸ ਆਉਣ ਵਾਲੇ ਲੋਕਾਂ ਲਈ ਬਣਾਏ ਗਏ ਕੋਲੰਬੋ 'ਚ ਇਕ ਇਕਾਂਤਵਾਸ ਕੇਂਦਰ 'ਚ ਰਹਿ ਰਿਹਾ ਸੀ।
ਇਹ ਵੀ ਪੜ੍ਹੋ-ਪਾਕਿ 'ਚ ਕੋਰੋਨਾ ਦੇ ਨਿਯਮਾਂ ਦੀਆਂ ਜਮ ਕੇ ਉਡੀਆਂ ਧੱਜੀਆਂ, ਸਰਕਾਰ ਨੇ 10 ਦਿਨਾਂ ਲਈ ਲਾਇਆ ਲਾਕਡਾਊਨ
ਕੋਲੰਬੋ ਗੈਜੇਟ ਦੀ ਰਿਪੋਰਟ ਮੁਤਾਬਕ ਇਸ ਵਿਅਕਤੀ ਦਾ ਨਮੂਨਾ ਵੀ ਹੋਰ ਕਈ ਨਮੂਨਿਆਂ ਨਾਲ 30 ਅਪ੍ਰੈਲ ਨੂੰ ਲਿਆ ਗਿਆ ਸੀ। ਇਸ ਸਰਕਾਰੀ ਬਿਆਨ 'ਚ ਸ਼੍ਰੀਲੰਕਾ 'ਚ ਹੁਣ ਤੱਕ ਪਾਏ ਗਏ ਵਾਇਰਸ ਦੇ ਹੋਰ ਵੈਰੀਐਂਟਸਾਂ ਦੇ ਬਾਰੇ 'ਚ ਵੀ ਜਾਣਕਾਰੀ ਸਾਂਝਾ ਕੀਤੀ ਗੀ ਹੈ। ਸ਼੍ਰੀਲੰਕਾ 'ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਕਾਰਣ ਇਕ ਹੀ ਦਿਨ 'ਚ ਰਿਕਾਰਡ ਤੋੜ 19 ਲੋਕਾਂ ਦੀ ਮੌਤ ਹੋ ਗਈ। ਦੇਸ਼ 'ਚ ਹੁਣ ਤੱਕ 76 ਮਰੀਜ਼ਾਂ ਦੀ ਇਸ ਖਤਰਨਾਕ ਵਾਇਰਸ ਦੇ ਚੱਲਦੇ ਜਾਨ ਜਾ ਚੁੱਕੀ ਹੈ।
ਇਹ ਵੀ ਪੜ੍ਹੋ-ਪਾਕਿਸਤਾਨ 'ਚ ਡਿੱਗੀ ਪਾਣੀ ਵਾਲੀ ਟੈਂਕੀ, 7 ਬੱਚਿਆਂ ਦੀ ਮੌਤ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।
ਬਾਈਡੇਨ ਨੇ ਭੇਜਿਆ ਪੁਤਿਨ ਨੂੰ ਸੱਦਾ, ਆਪਸੀ ਤਣਾਅ ਕਰ ਸਕਦੇ ਹਨ ਖਤਮ
NEXT STORY