ਇੰਟਰਨੈਸ਼ਨਲ ਡੈਸਕ- ਕੌਮਾਂਤਰੀ ਉਡਾਨਾਂ ਲਈ ਆਮ ਤੌਰ ’ਤੇ ਯਾਤਰੀਆਂ ਨੂੰ 3 ਘੰਟੇ ਪਹਿਲਾਂ ਅਤੇ ਘਰੇਲੂ ਉਡਾਨਾਂ ਲਈ ਲਗਭਗ 1 ਘੰਟਾ ਪਹਿਲਾਂ ਏਅਰਪੋਰਟ ’ਤੇ ਪੁੱਜਣਾ ਪੈਂਦਾ ਸੀ ਪਰ ਹੁਣ, ਨਹੀਂ ਕਿਉਂਕਿ ਆਬੂ ਧਾਬੀ ਏਅਰਪੋਰਟ ’ਤੇ ਇਕ ਨਵਾਂ ਡਾਕੂਮੈਂਟ-ਫਰੀ ਬੋਰਡਿੰਗ ਸਿਸਟਮ ਲਾਗੂ ਹੋਣ ਜਾ ਰਿਹਾ ਹੈ ਜੋ ਇਸ ਸਮੇਂ ਨੂੰ ਘਟਾ ਦੇਵੇਗਾ। ਇਸ ਪ੍ਰਣਾਲੀ ’ਚ ਬਾਇਓਮੈਟ੍ਰਿਕ ਏਅਰਪੋਰਟ ਆਥੈਂਟਿਕੇਸ਼ਨ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਵਰਤੋਂ ਕਰ ਕੇ ਯਾਤਰੀਆਂ ਦੀ ਪਛਾਣ ਕੀਤੀ ਜਾਵੇਗੀ। ਇਸ ਦੌਰਾਨ ਇਸ ਨਵੇਂ ਸਿਸਟਮ ’ਚ ਯਾਤਰੀਆਂ ਨੂੰ ਏਅਰਲਾਈਨ ਕਾਊਂਟਰ ’ਤੇ ਰਜਿਸਟ੍ਰੇਸ਼ਨ, ਚੈੱਕ-ਇਨ ਅਤੇ ਬੋਰਡਿੰਗ ਦੇ ਸਮੇਂ 3 ਵੱਖ-ਵੱਖ ਥਾਵਾਂ ’ਤੇ ਫੇਸ਼ੀਅਲ ਰਿਕੋਗਨਿਸ਼ਨ ਤੋਂ ਲੰਘਣਾ ਪਵੇਗਾ ਅਤੇ ਕੈਮਰੇ ਰਾਹੀਂ ਯਾਤਰੀਆਂ ਦੀ ਪਛਾਣ ਕੀਤੀ ਜਾਵੇਗੀ ਅਤੇ ਉਨ੍ਹਾਂ ਦੇ ਬਾਇਓਮੈਟ੍ਰਿਕ ਰਿਡਾਰਡ ਨਾਲ ਮਿਲਾਨ ਕਰਨਗੇ।
ਪੜ੍ਹੋ ਇਹ ਅਹਿਮ ਖ਼ਬਰ-ਭਿਆਨਕ ਸੜਕ ਹਾਦਸੇ ’ਚ 14 ਲੋਕਾਂ ਦੀ ਮੌਤ, 29 ਜ਼ਖਮੀ
ਇਹ ਸਹੂਲਤ ਹੁਣ ਧਾਬੀ ਦੇ ਜਾਯੇਦ ਇੰਟਰਨੈਸ਼ਨਲ ਏਅਰਪੋਰਟ ’ਤੇ 2025 ਤੱਕ ਸ਼ੁਰੂ ਹੋਣ ਦੀ ਆਸ ਹੈ। ਇਸ ਤੋਂ ਪਹਿਲਾਂ ਦੁਨੀਆ ਦੇ ਕਈ ਹੋਰ ਏਅਰਪੋਰਟ ’ਤੇ ਇਸ ਸਿਸਟਮ ਦਾ ਟ੍ਰਾਇਲ ਹੋ ਚੁੱਕਾ ਹੈ। ਇਸ ਸਿਸਟਮ ਨੂੰ 3 ਪ੍ਰਮੁੱਖ ਸਟੈੱਪਸ ’ਤੇ ਬਾਇਓਮੈਟ੍ਰਿਕ ਆਥੈਂਟਿਕੇਸ਼ਨ ਕਰ ਕੇ ਜਿਵੇਂ ਕਿ ਏਅਰਲਾਈਨ ਕਾਊਂਟਰ ’ਤੇ ਰਜਿਸਟ੍ਰੇਸ਼ਨ, ਚੈੱਕ-ਇਨ, ਪਲੇਨ ’ਚ ਬੋਰਡਿੰਗ ਰਾਹੀਂ ਯਾਤਰੀਆਂ ਦਾ ਫੇਸ਼ੀਅਲ ਰਿਕਨਿਸ਼ਨ ਕੀਤਾ ਜਾਵੇਗਾ ਜੋ ਉਨ੍ਹਾਂ ਦੇ ਬਾਇਓਮੈਟ੍ਰਿਕ ਰਿਕਾਰਡ ਨਾਲ ਮਿਲਾਨ ਕਰੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਅਫਗਾਨਿਸਤਾਨ 'ਚ ਸੜਕ ਹਾਦਸੇ 'ਚ ਤਿੰਨ ਲੋਕਾਂ ਦੀ ਮੌਤ
NEXT STORY