ਨਵੀਂ ਦਿੱਲੀ (ਭਾਸ਼ਾ) - ਐੱਨ. ਪੀ. ਸੀ. ਆਈ. ਇੰਟਰਨੈਸ਼ਨਲ ਪੇਮੈਂਟਸ ਲਿਮਟਿਡ (ਐੱਨ. ਆਈ. ਪੀ. ਐੱਲ.) ਨੇ ਜਾਪਾਨ ’ਚ ਏਕੀਕ੍ਰਿਤ ਭੁਗਤਾਨ ਪ੍ਰਣਾਲੀ (ਯੂ. ਪੀ. ਆਈ.) ਜ਼ਰੀਏ ਭੁਗਤਾਨ ਦੀ ਸਹੂਲਤ ਸ਼ੁਰੂ ਕਰਨ ਲਈ ਮੰਗਲਵਾਰ ਨੂੰ ਐੱਨ. ਟੀ. ਟੀ. ਡਾਟਾ ਜਾਪਾਨ ਨਾਲ ਇਕ ਸਮਝੌਤਾ ਕੀਤਾ।
ਇਹ ਵੀ ਪੜ੍ਹੋ : ਦੀਵਾਲੀ ਤੋਂ ਪਹਿਲਾਂ EPFO ਦੇ ਲੱਖਾਂ ਮੈਂਬਰਾਂ ਲਈ Surprise Gift, ਨਵੇਂ ਨਿਯਮ ਦੇਣਗੇ ਵੱਡੀ ਰਾਹਤ
ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਨੇ ਕਿਹਾ ਕਿ ਇਸ ਸਮਝੌਤੇ ਨਾਲ ਭਾਰਤੀ ਸੈਲਾਨੀ ਜਾਪਾਨ ’ਚ ਐੱਨ. ਟੀ. ਟੀ. ਡਾਟਾ ਨਾਲ ਸਬੰਧਤ ਕਮਰਸ਼ੀਅਲ ਅਦਾਰਿਆਂ ’ਤੇ ਕਿਊ. ਆਰ. ਕੋਡ ਸਕੈਨ ਕਰ ਕੇ ਆਪਣੇ ਯੂ. ਪੀ. ਆਈ. ਐਪਲੀਕੇਸ਼ਨ ਜ਼ਰੀਏ ਸਹਿਜ ਭੁਗਤਾਨ ਕਰ ਸਕਣਗੇ। ਯੂ. ਪੀ. ਆਈ. ਦਾ ਸੰਚਾਲਨ ਕਰਨ ਵਾਲੇ ਐੱਨ. ਪੀ. ਸੀ. ਆਈ. ਨੇ ਕਿਹਾ,‘‘ਇਹ ਸਮਝੌਤਾ ਇਕ ਰਣਨੀਤਕ ਸਾਂਝੇਦਾਰੀ ਦੀ ਨੀਂਹ ਰੱਖਦਾ ਹੈ ਅਤੇ ਜਾਪਾਨ ’ਚ ਯੂ. ਪੀ. ਆਈ. ਮਨਜ਼ੂਰੀ ਦੀ ਦਿਸ਼ਾ ’ਚ ਇਕ ਮਹੱਤਵਪੂਰਨ ਕਦਮ ਹੈ। ਇਸ ਨਾਲ ਭਾਰਤੀ ਸੈਲਾਨੀਆਂ ਦੇ ਭੁਗਤਾਨ ਤਜਰਬੇ ਨੂੰ ਬਿਹਤਰ ਬਣਾਇਆ ਜਾ ਸਕੇਗਾ ।’’
ਇਹ ਵੀ ਪੜ੍ਹੋ : NHAI ਨੇ ਦੇਸ਼ ਭਰ ਦੇ NH 'ਤੇ ਲਾਗੂ ਕੀਤੀ ਯੋਜਨਾ, ਫੋਟੋ ਭੇਜੋ ਤੇ ਹਾਸਲ ਕਰੋ 1,000 ਰੁਪਏ ਦਾ Fastag
ਐੱਨ. ਟੀ. ਟੀ. ਡਾਟਾ ਜਾਪਾਨ ਦੀ ਭੁਗਤਾਨ ਵਿਵਸਥਾ ’ਚ ਮੋਹਰੀ ਕੰਪਨੀ ਹੈ ਅਤੇ ਇਹ ਜਾਪਾਨ ਦੇ ਸਭ ਤੋਂ ਵੱਡੇ ਕਾਰਡ ਭੁਗਤਾਨ ਨੈੱਟਵਰਕ ਕੈਫਿਸ ਦਾ ਸੰਚਾਲਨ ਕਰਦੀ ਹੈ। ਐੱਨ. ਆਈ. ਪੀ. ਐੱਲ. ਅਤੇ ਐੱਨ. ਟੀ. ਟੀ. ਡਾਟਾ ਜਾਪਾਨ ਸਾਂਝੇ ਤੌਰ ’ਤੇ ਪੂਰੇ ਦੇਸ਼ ’ਚ ਐੱਨ. ਟੀ. ਟੀ. ਡਾਟਾ ਨਾਲ ਸਬੰਧਤ ਵਪਾਰਕ ਅਦਾਰਿਆਂ ’ਤੇ ਯੂ. ਪੀ. ਆਈ. ਮਨਜ਼ੂਰੀ ਨੂੰ ਵਧਾਉਣ ਦੀਆਂ ਸੰਭਾਵਨਾਵਾਂ ਦਾ ਮੁਲਾਂਕਣ ਅਤੇ ਲਾਗੂ ਕਰਨ ਕਰਨਗੇ । ਜਨਵਰੀ ਤੋਂ ਅਗਸਤ, 2025 ਵਿਚਾਲੇ ਜਾਪਾਨ ਜਾਣ ਵਾਲੇ ਭਾਰਤੀ ਸੈਲਾਨੀਆਂ ਦੀ ਗਿਣਤੀ 2.08 ਲੱਖ ਰਹੀ, ਜੋ 2024 ਦੀ ਇਸੇ ਮਿਆਦ ਦੀ ਤੁਲਨਾ ’ਚ 36 ਫੀਸਦੀ ਵੱਧ ਹੈ।
ਇਹ ਵੀ ਪੜ੍ਹੋ : Silver Breaks 1980 Record: ਚਾਂਦੀ ਨੇ ਤੋੜਿਆ 45 ਸਾਲ ਦਾ ਰਿਕਾਰਡ, ਕੀ ਹੈ ਭਵਿੱਖ ਦਾ ਅਨੁਮਾਨ
ਐੱਨ. ਪੀ. ਸੀ. ਆਈ. ਦੀ ਇਕਾਈ ਐੱਨ. ਆਈ. ਪੀ. ਐੱਲ. ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਿਤੇਸ਼ ਸ਼ੁਕਲਾ ਨੇ ਕਿਹਾ ਕਿ ਐੱਨ. ਟੀ. ਟੀ. ਡਾਟਾ ਨਾਲ ਇਹ ਸਮਝੌਤਾ ਜਾਪਾਨ ’ਚ ਯੂ. ਪੀ. ਆਈ. ਮਨਜ਼ੂਰੀ ਦੀ ਦਿਸ਼ਾ ’ਚ ਇਕ ਮਜ਼ਬੂਤ ਆਧਾਰ ਤਿਆਰ ਕਰਦਾ ਹੈ। ਇਹ ਸਾਂਝੇਦਾਰੀ ਭਾਰਤੀ ਮੁਸਾਫਰਾਂ ਲਈ ਡਿਜੀਟਲ ਭੁਗਤਾਨ ਤਜਰਬੇ ਨੂੰ ਬਿਹਤਰ ਬਣਾਉਣ ਅਤੇ ਸਰਹੱਦ ਪਾਰ ਲੈਣ-ਦੇਣ ਨੂੰ ਸਰਲ ਕਰਨ ਦੀ ਦਿਸ਼ਾ ’ਚ ਇਕ ਅਹਿਮ ਕਦਮ ਹੈ।
ਇਹ ਵੀ ਪੜ੍ਹੋ : RBI ਨੇ ਲਾਂਚ ਕੀਤਾ ਨਵਾਂ ਆਫਲਾਈਨ ਡਿਜੀਟਲ ਰੁਪਿਆ, ਇੰਟਰਨੈੱਟ ਤੋਂ ਬਿਨਾਂ ਵੀ ਹੋਵੇਗਾ ਲੈਣ-ਦੇਣ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਗੋਡਿਆਂ ਭਾਰ ਬਿਠਾਇਆ, ਫਿਰ ਤਾੜ-ਤਾੜ ਮਾਰ'ਤੀਆਂ ਗੋਲੀਆਂ! ਰੌਂਗਟੇ ਖੜ੍ਹੇ ਕਰਨ ਵਾਲੀ ਵਾਰਦਾਤ
NEXT STORY