ਕੋਲੰਬੋ (ਭਾਸ਼ਾ)– ਸ਼੍ਰੀਲੰਕਾ ’ਚ ਇਕ ਰੋਸ ਮਾਰਚ ਦੌਰਾਨ ਪੁਲਸ ਦੀ ਤਾਕਤ ਦੀ ਵਰਤੋਂ ਕਾਰਨ ਜ਼ਖ਼ਮੀ ਹੋਏ ਵਿਰੋਧੀ ਧਿਰ ਦੇ ਇਕ ਸੰਸਦ ਮੈਂਬਰ ਨੇ ਆਗਾਮੀ ਲੋਕਲ ਬਾਡੀ ਚੋਣਾਂ ਲੜਨ ਲਈ ਦਮ ਤੋੜ ਦਿੱਤਾ। ਸ਼੍ਰੀਲੰਕਾ ਦੀ ਪੁਲਸ ਨੇ ਸਥਾਨਕ ਬਾਡੀ ਚੋਣਾਂ ਕਰਵਾਉਣ ’ਚ ਦੇਰੀ ਖ਼ਿਲਾਫ਼ ਐਤਵਾਰ ਨੂੰ ਇਥੇ ਐੱਨ. ਪੀ. ਪੀ. (ਨੈਸ਼ਨਲ ਪੀਪਲਜ਼ ਪਾਰਟੀ) ਵਲੋਂ ਆਯੋਜਿਤ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਦਾਗੀ ਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਕੀਤੀ।
ਚੋਣ ਕਮਿਸ਼ਨ ਨੇ ਸ਼ੁੱਕਰਵਾਰ ਨੂੰ ਰਸਮੀ ਤੌਰ ’ਤੇ ਐਲਾਨ ਕੀਤਾ ਕਿ ਲੋਕਲ ਬਾਡੀ ਚੋਣਾਂ 9 ਮਾਰਚ ਨੂੰ ਯੋਜਨਾ ਅਨੁਸਾਰ ਨਹੀਂ ਹੋਣਗੀਆਂ ਤੇ ਚੋਣਾਂ ਦੀ ਨਵੀਂ ਤਾਰੀਖ਼ 3 ਮਾਰਚ ਨੂੰ ਨੋਟੀਫਾਈ ਕੀਤੀ ਜਾਵੇਗੀ। ਐੱਨ. ਪੀ. ਪੀ. ਦੇ ਜਨਰਲ ਸਕੱਤਰ ਤਿਲਾਵਿਨ ਸਿਲਵਾ ਦੇ ਅਨੁਸਾਰ ਨਿਮਲ ਅਮਰਾਸਿਰੀ (61) ਨਿਵਿਥਿਗਲਾ ਪ੍ਰਦੇਸ਼ੀਆ ਸਭਾ (ਸ਼੍ਰੀਲੰਕਾ ’ਚ ਦੱਖਣ ਪੱਛਮੀ ਖੇਤਰ) ਤੋਂ ਚੋਣ ਲੜਨ ਵਾਲਾ ਸੀ।
ਇਹ ਖ਼ਬਰ ਵੀ ਪੜ੍ਹੋ : ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਭਾਰਤ 'ਚ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਹੋਣਗੇ ਸ਼ਾਮਲ
ਸਿਲਵਾ ਨੇ ਪੱਤਰਕਾਰਾਂ ਨੂੰ ਕਿਹਾ, ‘‘ਸ਼ਾਂਤਮਈ ਪ੍ਰਦਰਸ਼ਨਕਾਰੀਆਂ ’ਤੇ ਪੁਲਸ ਦੇ ਹਮਲੇ ’ਚ ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਦੋ ਲੋਕਾਂ ’ਚੋਂ ਉਹ ਇਕ ਸੀ। ਰਾਸ਼ਟਰਪਤੀ ਰਾਨਿਲ ਵਿਕਰਮਸਿੰਘੇ ਤੇ ਉਨ੍ਹਾਂ ਦੀ ਸਰਕਾਰ ਯਕੀਨੀ ਤੌਰ ’ਤੇ ਉਨ੍ਹਾਂ ਦੀ ਮੌਤ ਦੀ ਪੂਰੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।’’ ਸਿਲਵਾ ਨੇ ਕਿਹਾ ਕਿ ਇਸ ’ਚ ਹਿੱਸਾ ਲੈਣ ਵਾਲੇ ਹੋਰ 28 ਐੱਨ. ਪੀ. ਪੀਜ਼ ਨੂੰ ਪ੍ਰਦਰਸ਼ਨ ’ਚ ਪੁਲਸ ਦੇ ਹਮਲੇ ਤੋਂ ਬਾਅਦ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ।
ਐਤਵਾਰ ਨੂੰ ਐੱਨ. ਪੀ. ਪੀ. ਦੇ ਸੰਸਦ ਮੈਂਬਰਾਂ ਨੇ ਬੈਨਰਾਂ ਨਾਲ ਪ੍ਰਦਰਸ਼ਨ ਕੀਤਾ, ਜਿਸ ’ਚ ਲਿਖਿਆ ਸੀ, ‘‘ਚੋਣਾਂ ਨਾ ਕਰਵਾ ਕੇ ਲੋਕਤੰਤਰ ਨੂੰ ਤਬਾਹ ਕਰਨ ਦੀ ਸਰਕਾਰ ਦੀ ਕਾਇਰਤਾਪੂਰਨ ਕੋਸ਼ਿਸ਼ ਨੂੰ ਹਰਾਓ।’’ ਪੁਲਸ ਨੂੰ ਕੋਲੰਬੋ ਦੀ ਫੋਰਟ ਮੈਜਿਸਟ੍ਰੇਟ ਅਦਾਲਤ ਤੋਂ ਐੱਨ. ਪੀ. ਪੀ. ਨੇਤਾ ਅਨੁਰਾ ਕੁਮਾਰਾ ਦਿਸਾਨਾਇਕਾ ਸਮੇਤ 26 ਲੋਕਾਂ ਦੇ ਰਾਸ਼ਟਰਪਤੀ ਦਫ਼ਤਰ ਤੇ ਰਾਸ਼ਟਰਪਤੀ ਭਵਨ ਦੇ ਆਲੇ-ਦੁਆਲੇ ਦੇ ਇਲਾਕਿਆਂ ’ਚ ਐਤਵਾਰ ਰਾਤ 8 ਵਜੇ ਤੱਕ ਦਾਖ਼ਲ ਹੋਣ ’ਤੇ ਰੋਕ ਲਗਾਉਣ ਦਾ ਹੁਕਮ ਮਿਲਿਆ ਸੀ।
ਨੋਟ– ਇਸ ਖ਼ਬਰ ’ਤੇ ਆਪਣੀ ਪ੍ਰਤੀਕਿਰਿਆ ਕੁਮੈਂਟ ਕਰਕੇ ਸਾਂਝੀ ਕਰੋ।
ਚੀਨ ਦੇ ਵਿਦੇਸ਼ ਮੰਤਰੀ ਕਿਨ ਗੈਂਗ ਭਾਰਤ 'ਚ ਜੀ-20 ਵਿਦੇਸ਼ ਮੰਤਰੀਆਂ ਦੀ ਮੀਟਿੰਗ 'ਚ ਹੋਣਗੇ ਸ਼ਾਮਲ
NEXT STORY