ਵੈੱਬ ਡੈਸਕ : ਕਲਪਨਾ ਕਰੋ ਕਿ ਤੁਸੀਂ ਜਾਂ ਤੁਹਾਡਾ ਕੋਈ ਪਿਆਰਾ ਕਿਸੇ ਹਸਪਤਾਲ ਵਿੱਚ ਦਾਖਲ ਹੈ ਅਤੇ ਉੱਥੇ ਕੰਮ ਕਰ ਰਹੇ ਸਟਾਫ ਦੇ ਦਿਲ ਵਿਚ ਕੁਝ ਹੋਰ ਹੀ ਚੱਲ ਰਿਹਾ ਹੈ। ਇੱਕ ਮਰੀਜ਼ ਦਾ ਇਲਾਜ ਕੀਤਾ ਜਾ ਰਿਹਾ ਹੈ ਤੇ ਉੱਥੇ ਇੱਕ ਨਰਸ ਜ਼ਹਿਰੀਲਾ ਟੀਕਾ ਲਗਾ ਕੇ ਆਪਣੀ ਜਾਨ ਲੈ ਲੈਂਦੀ ਹੈ। ਇਸ ਬਾਰੇ ਸੋਚਣਾ ਹੀ ਭਿਆਨਕ ਹੈ। ਇਸ ਪਿੱਛੇ ਕਾਰਨ ਇਹ ਹੈ ਕਿ ਲੋਕ ਹਸਪਤਾਲਾਂ, ਡਾਕਟਰਾਂ ਤੇ ਡਾਕਟਰੀ ਖੇਤਰ ਦੇ ਲੋਕਾਂ 'ਤੇ ਭਰੋਸਾ ਅਤੇ ਵਿਸ਼ਵਾਸ ਕਰਦੇ ਹਨ।
ਮਾਮਲਾ ਜਾਣ ਰਹਿ ਜਾਓਗੇ ਹੈਰਾਨ
ਹੁਣ, ਜਰਮਨੀ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜੋ ਤੁਹਾਨੂੰ ਹੈਰਾਨ ਕਰ ਦੇਵੇਗਾ। ਪੱਛਮੀ ਜਰਮਨੀ ਦੀ ਇੱਕ ਅਦਾਲਤ ਨੇ ਇੱਕ ਨਰਸ ਨੂੰ 10 ਮਰੀਜ਼ਾਂ ਦੀ ਹੱਤਿਆ ਅਤੇ 27 ਹੋਰਾਂ ਦੀ ਹੱਤਿਆ ਦੀ ਕੋਸ਼ਿਸ਼ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਨਰਸ ਦਾ ਨਾਮ ਜਾਰੀ ਨਹੀਂ ਕੀਤਾ ਗਿਆ ਹੈ। ਇਹ ਖੁਲਾਸਾ ਹੋਇਆ ਹੈ ਕਿ ਨਰਸ ਰਾਤ ਦੀਆਂ ਸ਼ਿਫਟਾਂ ਤੋਂ ਪਰੇਸ਼ਾਨ ਸੀ ਅਤੇ ਕੰਮ ਦੇ ਬੋਝ ਕਾਰਨ, ਉਸਨੇ ਜ਼ਿਆਦਾਤਰ ਬਜ਼ੁਰਗ ਮਰੀਜ਼ਾਂ ਨੂੰ ਜ਼ਹਿਰੀਲੇ ਟੀਕੇ ਲਗਾਏ। ਇਹ ਘਟਨਾਵਾਂ ਦਸੰਬਰ 2023 ਅਤੇ ਮਈ 2024 ਦੇ ਵਿਚਕਾਰ ਪੱਛਮੀ ਜਰਮਨੀ ਦੇ ਵੁਰਸੇਲਨ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਵਾਪਰੀਆਂ।
ਮਰੀਜ਼ਾਂ ਦੀਆਂ ਜਾਨਾਂ ਲਈਆਂ
ਅਦਾਲਤ ਨੂੰ ਦੱਸਿਆ ਗਿਆ ਕਿ ਨਰਸ ਨੇ ਮਰੀਜ਼ਾਂ ਪ੍ਰਤੀ ਕੋਈ ਹਮਦਰਦੀ ਨਹੀਂ ਦਿਖਾਈ। ਉਹ ਚਿੜਚਿੜੇਪਨ ਨਾਲ ਭਰੀ ਹੋਈ ਸੀ ਅਤੇ ਆਪਣਾ ਗੁੱਸਾ ਕੱਢਣ ਲਈ ਮਰੀਜ਼ਾਂ ਦੀਆਂ ਜਾਨਾਂ ਲੈ ਲਈਆਂ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਨਰਸ ਨੇ 37 ਤੋਂ ਵੱਧ ਮਰੀਜ਼ਾਂ ਦੀਆਂ ਜਾਨਾਂ ਨੂੰ ਖ਼ਤਰੇ ਵਿੱਚ ਪਾ ਦਿੱਤਾ। ਹੁਣ, ਉੱਥੇ ਮੌਜੂਦ ਹੋਰ ਮਰੀਜ਼ਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਦਾ ਇਲਾਜ ਕੀਤਾ ਗਿਆ ਸੀ।
ਜਰਮਨੀ 'ਚ ਪਹਿਲਾਂ ਵੀ ਸਾਹਮਣੇ ਆਏ ਮਾਮਲੇ
ਦੋਸ਼ੀ ਨਰਸ ਨੇ 2007 'ਚ ਆਪਣੀ ਨਰਸਿੰਗ ਸਿਖਲਾਈ ਪੂਰੀ ਕਰਨ ਤੋਂ ਬਾਅਦ 2020 ਵਿੱਚ ਵੁਅਰਸੇਲਨ ਸਹੂਲਤ ਵਿੱਚ ਕੰਮ ਕਰਨਾ ਸ਼ੁਰੂ ਕੀਤਾ ਸੀ। ਉਸਨੂੰ 2024 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਸਜ਼ਾ ਸੁਣਾਉਣ ਦੌਰਾਨ, ਅਦਾਲਤ ਨੇ ਕਿਹਾ ਕਿ ਉਸਦਾ ਅਪਰਾਧ ਬਹੁਤ ਗੰਭੀਰ ਸੀ। ਇਸ ਮਾਮਲੇ ਦੀ ਤੁਲਨਾ ਇੱਕ ਸਾਬਕਾ ਨਰਸ ਨੀਲਸ ਹੋਗਲ ਨਾਲ ਕੀਤੀ ਗਈ ਸੀ। ਹੋਗਲ ਨੂੰ 1999 ਅਤੇ 2005 ਦੇ ਵਿਚਕਾਰ ਜਰਮਨ ਹਸਪਤਾਲਾਂ ਵਿੱਚ 85 ਮਰੀਜ਼ਾਂ ਦੀ ਹੱਤਿਆ ਕਰਨ ਦੇ ਦੋਸ਼ ਵਿੱਚ 2019 ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ। ਹੋਗਲ ਨੂੰ ਜਰਮਨੀ ਵਿੱਚ ਇੱਕ ਸੀਰੀਅਲ ਕਿਲਰ ਮੰਨਿਆ ਗਿਆ ਹੈ।
ਦੱਖਣੀ ਕੋਰੀਆ 'ਚ ਪਾਵਰ ਪਲਾਂਟ ਅੰਦਰ ਟਾਵਰ ਡਿੱਗਣ ਨਾਲ ਤਿੰਨ ਦੀ ਮੌਤ
NEXT STORY