ਇੰਟਰਨੈਸ਼ਨਲ ਡੈਸਕ : ਅਮਰੀਕੀ ਸੈਨੇਟ ਨੇ ਪਹਿਲੀ ਮੁਸਲਿਮ ਔਰਤ ਨੁਸਰਤ ਜਹਾਂ ਚੌਧਰੀ ਦੀ ਸੰਘੀ ਜੱਜ ਵਜੋਂ ਨਾਮਜ਼ਦਗੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਹ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ (ACLU) ਲਈ ਸਾਬਕਾ ਅਟਾਰਨੀ ਰਹਿ ਚੁੱਕੀ ਹੈ। ਦੱਸਿਆ ਗਿਆ ਹੈ ਕਿ ਚੌਧਰੀ ਇਸ ਉਮਰ ਭਰ ਦਾ ਅਹੁਦਾ ਸੰਭਾਲਣ ਵਾਲੀ ਪਹਿਲੀ ਬੰਗਲਾਦੇਸ਼ੀ ਅਮਰੀਕੀ ਵੀ ਹੈ। ਚੌਧਰੀ (46) ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਯੂਐੱਫਐੱਸ ਅਦਾਲਤ ਦੇ ਜੱਜ ਵਜੋਂ ਕੰਮ ਕਰੇਗੀ। ਕਿਹਾ ਜਾ ਰਿਹਾ ਹੈ ਕਿ ਸੰਸਦ ਨੇ 50-49 ਦੇ ਮਜ਼ਬੂਤ ਫ਼ੈਸਲੇ ਵਿੱਚ ਸੰਘੀ ਜੱਜ ਵਜੋਂ ਉਸ ਦੀ ਨਿਯੁਕਤੀ ਨੂੰ ਮਨਜ਼ੂਰੀ ਦਿੱਤੀ ਹੈ।
ਇਹ ਵੀ ਪੜ੍ਹੋ : "ਸੰਸਦ ਦੇ ਅੰਦਰ ਹੋਇਆ ਮੇਰਾ ਜਿਣਸੀ ਸ਼ੋਸ਼ਣ", ਆਸਟ੍ਰੇਲੀਆਈ MP ਨੇ ਰੋ-ਰੋ ਦੱਸੀ ਕਹਾਣੀ
ਕੰਜ਼ਰਵੇਟਿਵ ਡੈਮੋਕ੍ਰੇਟ ਜੋ ਮਾਚਿਨ ਨੇ ਉਸ ਦੇ ਖ਼ਿਲਾਫ਼ ਵੋਟ ਕੀਤਾ ਹੈ। ਉਨ੍ਹਾਂ ਦਾ ਮੰਨਣਾ ਸੀ ਕਿ ਨੁਸਰਤ ਜਹਾਂ ਚੌਧਰੀ ਦੇ ਪਿਛਲੇ ਕੁਝ ਬਿਆਨ ਪੱਖਪਾਤੀ ਰਹੇ ਹਨ। ਇਸ ਤੋਂ ਪਹਿਲਾਂ ਵੀ ਮਾਚਿਨ ਨੇ 2 ਹੋਰ ਵਿਅਕਤੀਆਂ ਦੇ ਨਾਂ ਦਾ ਵਿਰੋਧ ਕੀਤਾ ਸੀ। ਇਸ ਵਿੱਚ ਜੋਅ ਬਾਈਡੇਨ ਦੁਆਰਾ ਨਾਮਜ਼ਦ ਫੈਡਰਲ ਜੱਜ ਡੇਲ ਹੋ ਅਤੇ ਨੈਂਸੀ ਅਬੁਦੁ ਦੇ ਨਾਂ ਸ਼ਾਮਲ ਹਨ। ਹਾਲਾਂਕਿ, ਸੈਨੇਟ ਨੇ ਉਨ੍ਹਾਂ ਦੇ ਸਮਰਥਨ ਤੋਂ ਬਿਨਾਂ ਉਨ੍ਹਾਂ ਦੇ ਨਾਵਾਂ ਦੀ ਪੁਸ਼ਟੀ ਕਰ ਦਿੱਤੀ ਹੈ। ਜ਼ਿਕਰਯੋਗ ਹੈ ਕਿ 19 ਜਨਵਰੀ 2022 ਨੂੰ ਯੂਐੱਸ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਨੁਸਰਤ ਨੂੰ ਨਿਊਯਾਰਕ ਦੇ ਪੂਰਬੀ ਜ਼ਿਲ੍ਹੇ ਲਈ ਸੰਯੁਕਤ ਰਾਜ ਦੀ ਜ਼ਿਲ੍ਹਾ ਅਦਾਲਤ ਵਿੱਚ ਅਮਰੀਕੀ ਜ਼ਿਲ੍ਹਾ ਜੱਜ ਵਜੋਂ ਸੇਵਾ ਕਰਨ ਲਈ ਨਾਮਜ਼ਦ ਕੀਤਾ ਸੀ, ਜਿਸ ਨੂੰ ਹੁਣ ਮਨਜ਼ੂਰੀ ਦੇ ਦਿੱਤੀ ਗਈ ਹੈ।
ਇਹ ਵੀ ਪੜ੍ਹੋ : ਉੱਤਰੀ ਕੋਰੀਆ ਨੇ ਫਿਰ ਦਾਗੀਆਂ ਸਮੁੰਦਰ ਵੱਲ ਬੈਲਿਸਟਿਕ ਮਿਜ਼ਾਈਲਾਂ
ਸਾਲ 1998 'ਚ ਨੁਸਰਤ ਚੌਧਰੀ ਨੇ ਕੋਲੰਬੀਆ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਕੀਤੀ। ਇਸ ਤੋਂ ਬਾਅਦ ਉਨ੍ਹਾਂ ਨੇ ਪ੍ਰਿੰਸਟਨ ਸਕੂਲ ਆਫ਼ ਪਬਲਿਕ ਐਂਡ ਇੰਟਰਨੈਸ਼ਨਲ ਅਫੇਅਰਸ ਤੋਂ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਪ੍ਰਾਪਤ ਕੀਤੀ। ਨਾਲ ਹੀ ਸਾਲ 2006 ਵਿੱਚ ਉਹ ਯੇਲ ਲਾਅ ਸਕੂਲ ਤੋਂ ਇਕ ਜੂਰੀਸ ਡਾਕਟਰ ਬਣ ਗਈ। ਨੁਸਰਤ ਦੇ ਪਿਤਾ ਸ਼ਿਕਾਗੋ ਵਿੱਚ ਰਹਿੰਦੇ ਹਨ ਅਤੇ ਉੱਥੇ 40 ਸਾਲ ਡਾਕਟਰ ਵਜੋਂ ਕੰਮ ਕੀਤਾ।
ਇਹ ਵੀ ਪੜ੍ਹੋ : ਅਮਰੀਕੀ ਅਦਾਲਤ ਨੇ ਸੁਣਾਇਆ ਵੱਡਾ ਫ਼ੈਸਲਾ, ਟਵਿੱਟਰ ਨੂੰ ਆਫ਼ਿਸ ਖਾਲੀ ਕਰਨ ਦੇ ਹੁਕਮ
ਨੁਸਰਤ ਜਹਾਂ ਚੌਧਰੀ ACLU ਦੇ ਨਸਲੀ ਨਿਆਂ ਪ੍ਰੋਗਰਾਮ ਦੀ ਡਿਪਟੀ ਡਾਇਰੈਕਟਰ ਰਹਿ ਚੁੱਕੀ ਹੈ। ਉਸ ਦਾ ਗਰੀਬ ਲੋਕਾਂ ਨਾਲ ਨਸਲੀ ਪ੍ਰੋਫਾਈਲਿੰਗ ਅਤੇ ਵਿਤਕਰੇ ਨਾਲ ਲੜਨ ਦਾ ਰਿਕਾਰਡ ਹੈ। ACLU ਵੈੱਬਸਾਈਟ ਦੇ ਅਨੁਸਾਰ ਨੁਸਰਤ ਨੇ ਅਮਰੀਕੀ ਸਰਕਾਰ ਦੇ ਨੋ-ਫਲਾਈ ਲਿਸਟ ਅਭਿਆਸਾਂ ਨੂੰ ਖਤਮ ਕਰਦਿਆਂ ਪਹਿਲੇ ਸੰਘੀ ਅਦਾਲਤ ਦੇ ਫ਼ੈਸਲੇ ਨੂੰ ਸੁਰੱਖਿਅਤ ਕਰਨ ਵਿੱਚ ਸਹਾਇਤਾ ਕੀਤੀ। ਇਸ ਤੋਂ ਇਲਾਵਾ ਚੌਧਰੀ ਨੇ ਨਿਊਯਾਰਕ ਪੁਲਸ ਵਿਭਾਗ ਦੁਆਰਾ ਨਿਗਰਾਨੀ ਲਈ ਮੁਸਲਮਾਨਾਂ ਦੀ ਪੱਖਪਾਤੀ ਪ੍ਰੋਫਾਈਲਿੰਗ ਨੂੰ ਵੀ ਚੁਣੌਤੀ ਦਿੱਤੀ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤ ਵਿਰੋਧੀ ਗਤੀਵਿਧੀਆਂ 'ਚ ਸ਼ਾਮਲ ਸੀ ਅੰਮ੍ਰਿਤਪਾਲ ਦਾ ਮੁੱਖ ਹੈਂਡਲਰ ਅਵਤਾਰ ਖੰਡਾ, ISI ਨਾਲ ਵੀ ਸਨ ਸੰਬੰਧ
NEXT STORY