ਨਵੀਂ ਦਿੱਲੀ- ਸਿਹਤਮੰਦ ਰਹਿਣ ਲਈ ਜ਼ਿਆਦਾ ਫਲ-ਸਬਜ਼ੀਆਂ ਦੇ ਸੇਵਨ ਦੀ ਸਲਾਹ ਦਿੱਤੀ ਜਾਂਦੀ ਹੈ। ਪਰ ਕੁਝ ਫਲ ਅਤੇ ਸਬਜ਼ੀਆਂ ਸਿਰਫ ਖਾਸ ਮੌਸਮ ’ਚ ਵੀ ਹੀ ਮਿਲਦੀਆਂ ਹਨ। ਅਜਿਹੇ ’ਚ ਫਰੋਜ਼ਨ ਫਲ-ਸਬਜ਼ੀਆਂ ਦਾ ਬਦਲ ਹੁੰਦਾ ਹੈ।
ਇਨ੍ਹਾਂ ਦੇ ਸੇਵਨ ਨੂੰ ਲੈ ਕੇ ਮਨ ’ਚ ਸ਼ੱਕ ਰਹਿੰਦਾ ਹੈ ਕਿ ਕੀ ਇਹ ਤਾਜ਼ੇ ਫਲ-ਸਬਜ਼ੀਆਂ ਜਿੰਨੇ ਸਿਹਤਮੰਦ ਹੋਣਗੇ। ਇਸੇ ਚਿੰਤਾ ’ਚ ਕੁਝ ਲੋਕ ਫਰੋਜ਼ਨ ਫਲਾਂ ਦੀ ਵਰਤੋਂ ਨਹੀਂ ਕਰਦੇ ਪਰ ਹੁਣ ਡਰਨ ਦੀ ਕੋਈ ਲੋੜ ਨਹੀਂ ਹੈ। ਇਸ ਹਾਲੀਆ ਅਧਿਐਨ ਮੁਤਾਬਕ ਫਰੋਜ਼ਨ ਫਲ ਅਤੇ ਸਬਜ਼ੀਆਂ ਕਿਸੇ ਵੀ ਮਾਇਨੇ ’ਚ ਤਾਜ਼ੇ ਫਲ ਅਤੇ ਸਬਜ਼ੀਆਂ ਤੋਂ ਘੱਟ ਨਹੀਂ ਹਨ। ਫਰੋਜ਼ਨ ਸਬਜ਼ੀਆਂ ਦਾ ਆਰਾਮ ਨਾਲ ਇਸਤੇਮਾਲ ਕਰ ਸਕਦੇ ਹੋ ਅਤੇ ਬਿਨਾਂ ਮੌਸਮ ਦੇ ਵੀ ਆਪਣੇ ਪਸੰਦੀਦਾ ਫਲਾਂ ਦਾ ਮਜ਼ਾ ਉਠਾ ਸਕਦੇ ਹੋ। ਉਹ ਵੀ ਭਰਪੂਰ ਪੋਸ਼ਕ ਤੱਤਾਂ ਦੇ ਨਾਲ।
ਅਧਿਐਨ ’ਚ ਖੁਲਾਸਾ ਹੋਇਆ ਹੈ ਕਿ ਫਰੋਜ਼ਨ ਫਲ ਅਤੇ ਸਬਜ਼ੀਆਂ ’ਚ ਭਰਪੂਰ ਵਿਟਾਮਿਨ ਹੁੰਦੇ ਹਨ। ਕਈ ਵਾਰ ਤਾਜ਼ਾ ਤੋਂ ਜ਼ਿਆਦਾ ਪੋਸ਼ਕ ਤੱਤ ਇਨ੍ਹਾਂ ਵਿਚ ਹੁੰਦੇ ਹਨ। ਕਿਊਲਿਨਰੀ ਸਾਈਂਟਿਸਟ ਅਤੇ ਅਧਿਐਨ ਦੇ ਲੇਖਕ ਅਲੀ ਬੌਜਰੀ ਦਾ ਕਹਿਣਾ ਹੈ ਕਿ ਹਰ ਮੌਸਮ ’ਚ ਫਲ-ਸਬਜ਼ੀਆਂ ਖਾਧੀਆਂ ਜਾ ਸਕਣ। ਇਸ ਦੇ ਉਪਾਏ ਦੇ ਰੂਪ ’ਚ ਲੋਕਾਂ ਨੇ ਖਾਣ ਨੂੰ ਜਮ੍ਹਾ ਕਰਨ ਦਾ ਤਰੀਕਾ ਅਪਣਾਇਆ। ਇਸੇ ’ਚ ਫਰੋਜ਼ਿੰਗ ਸਭ ਤੋਂ ਵੱਧ ਅਪਣਾਇਆ ਜਾਣ ਵਾਲਾ ਬਦਲ ਬਣਿਆ, ਕਿਉਂਕਿ ਇਸ ਵਿਚ ਪੋਸ਼ਕ ਤੱਤ ਬਰਕਰਾਰ ਰਹਿੰਦੇ ਹਨ। ਜਦੋਂ ਤੁਸੀਂ ਕਿਸੇ ਖੇਤਰ ਵਿਸ਼ੇਸ਼ ’ਚ ਰਹਿਣ ਕਾਰਨ ਜਾਂ ਫਿਰ ਮੌਸਮ ਕਾਰਨ ਕੋਈ ਸਬਜ਼ੀ ਜਾਂ ਫਲ ਨਹੀਂ ਖਾ ਸਕਦੇ, ਫਰੋਜ਼ਨ ਫਲ ਨੂੰ ਬਿਨਾਂ ਕਿਸੇ ਡਰ ਦੇ ਖਾ ਸਕਦੇ ਹੋ।
ਨਾਰਥ ਕੈਰੋਲੀਨਾ ਸਟੇਟ ਯੂਨੀਵਰਸਿਟੀ ਦੇ ਪਲਾਂਟ ਫਾਰ ਹਿਊਮਨ ਹੈਲਥ ਇੰਸਟੀਚਿਊਟ ਦੇ ਡਾਇਰੈਕਟਰ ਮੈਰੀ ਐਨ ਲੀਲਾ ਦਾ ਕਹਿਣਾ ਹੈ ਕਿ ਵਿਟਾਮਿਨ ਦੀ ਰੱਖਿਆ ਤੋਂ ਇਲਾਵਾ, ਫਰੀਜਿੰਗ ਪ੍ਰਕਿਰਿਆ ਬੂਟਿਆਂ ਦੇ ਉਨ੍ਹਾਂ ਲਾਭਕਾਰੀ ਯੌਗਿਕਾਂ ਨੂੰ ਸਾਂਭ ਕੇ ਰੱਖਣ ਦਾ ਵੀ ਸਭ ਤੋਂ ਚੰਗਾ ਤਰੀਕਾ ਹੈ, ਜੋ ਬੀਮਾਰੀਆਂ ਨਾਲ ਲੜਨ ’ਚ ਮਦਦ ਕਰਦੇ ਹਨ।
ਪਲਾਸਟਿਕ ਰਹਿੰਦ-ਖੂੰਹਦ ਨੂੰ ਜਹਾਜ਼ ਦੇ ਈਂਧਨ ’ਚ ਬਦਲਣ ਦਾ ਅਨੋਖਾ ਤਰੀਕਾ ਲੱਭਿਆ
NEXT STORY