ਵਾਸ਼ਿੰਗਟਨ, (ਭਾਸ਼ਾ)– ਵਿਗਿਆਨੀਆਂ ਨੇ ਪਾਣੀ ਦੀਆਂ ਬੋਤਲਾਂ ਅਤੇ ਪਲਾਸਟਿਕ ਬੈਗ ਵਰਗੀ ਰਹਿੰਦ-ਖੂੰਹਦ ਨੂੰ ਜਹਾਜ਼ ਦੇ ਈਂਧਨ ’ਚ ਬਦਲਣ ਦਾ ਅਨੋਖਾ ਤਰੀਕਾ ਲੱਭਿਆ ਹੈ। ਅਮਰੀਕਾ ਦੀ ਵਾਸ਼ਿੰਗਟਨ ਸਟੇਟ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਜਹਾਜ਼ ਦਾ ਈਂਧਨ ਬਣਾਉਣ ਲਈ ਪਲਾਸਟਿਕ ਰਹਿੰਦ-ਖੂੰਹਦ ਨੂੰ ਐਕਟੀਵੇਟਿਡ ਕਾਰਬਨ (ਵਧੇ ਹੋਏ ਸਤ੍ਹਾ ਖੇਤਰ ਦੇ ਨਾਲ ਪ੍ਰਸੰਸਕ੍ਰਿਤ ਕਾਰਬਨ) ਦੇ ਨਾਲ ਉੱਚੇ ਤਾਪਮਾਨ ’ਤੇ ਪਿਘਲਾਇਆ।
ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਹਾਨਵੁ ਲੇਈ ਨੇ ਕਿਹਾ ਕਿ ਪਲਾਸਟਿਕ ਕਚਰਾ ਵਿਸ਼ਵ ਭਰ ’ਚ ਵੱਡੀ ਸਮੱਸਿਆ ਹੈ। ਇਹ ਇਨ੍ਹਾਂ ਪਲਾਸਟਿਕਸ ਦੇ ਪੁਨਰਚੱਕਰ ਦਾ ਇਹ ਬਹੁਤ ਚੰਗਾ ਤੇ ਸਾਧਾਰਨ ਤਰੀਕਾ ਹੈ। ਖੋਜਕਾਰਾਂ ਨੇ ਪਾਣੀ ਦੀਆਂ ਬੋਤਲਾਂ, ਦੁੱਧ ਦੀਆਂ ਬੋਤਲਾਂ, ਪਲਾਸਟਿਕ ਬੈਗ ਆਦਿ ਵਰਗੇ ਉਤਪਾਦਾਂ ਨੂੰ ਤਿੰਨ ਮਿਲੀਮੀਟਰ ਜਾਂ ਚੌਲ ਦੇ ਦਾਣਾ ਜਿੰਨਾ ਬਰੀਕ ਪੀਸ ਲਿਆ। ਇਨ੍ਹਾਂ ਦੋਹਾਂ ਨੂੰ ਇਕ ਟਿਊਬ ਯੰਤਰ ’ਚ 430 ਤੋਂ 571 ਡਿਗਰੀ ਸੈਲਸੀਅਸ ਵਰਗੇ ਉਚ ਤਾਪਮਾਨ ’ਤੇ ਇਕ ਐਕਟੀਵੇਟਿਡ ਕਾਰਬਨ ਦੇ ਉੱਪਰ ਰੱਖਿਆ ਗਿਆ। ਵੱਖ-ਵੱਖ ਤਾਪਮਾਨਾਂ ’ਤੇ ਕੀਤੇ ਗਏ ਇਨ੍ਹਾਂ ਪ੍ਰੀਖਣਾਂ ਰਾਹੀਂ ਉਨ੍ਹਾਂ ਨੂੰ 85 ਫੀਸਦੀ ਜਹਾਜ਼ ਈਂਧਨ ਅਤੇ 15 ਫੀਸਦੀ ਡੀਜ਼ਲ ਈਂਧਨ ਦਾ ਮਿਸ਼ਰਣ ਪ੍ਰਾਪਤ ਹੋਇਆ।
ਅਮਰੀਕਾ : ਪਟਾਕਿਆਂ ਦੇ ਗੋਦਾਮ 'ਚ ਧਮਾਕਾ, 12 ਲੋਕ ਜ਼ਖਮੀ
NEXT STORY