ਰਿਆਦ (ਬਿਊਰੋ): ਪਾਕਿਸਤਾਨ ਦੇ ਇਸ਼ਾਰੇ 'ਤੇ ਇਸਲਾਮਿਕ ਦੇਸ਼ਾਂ ਦਾ ਸੰਗਠਨ (OIC) ਕਸ਼ਮੀਰ ਵਿਵਾਦ ਅਤੇ ਭਾਰਤੀ ਮੁਸਲਮਾਨਾਂ ਦੇ ਮੁੱਦੇ 'ਤੇ ਹੁਣ ਸ਼ਾਮਲ ਹੋ ਰਿਹਾ ਹੈ। ਓ.ਆਈ.ਸੀ. ਦੇ ਕਾਰਜਕਾਰੀ ਪ੍ਰਮੁੱਖ ਨੇ ਸਾਊਦੀ ਅਰਬ ਵਿਚ ਭਾਰਤੀ ਰਾਜਦੂਤ ਨਾਲ ਮੁਲਾਕਾਤ ਵਿਚ ਭਾਰਤੀ ਮੁਸਲਮਾਨਾਂ ਦਾ ਮੁੱਦਾ ਚੁੱਕਿਆ ਅਤੇ ਜੰਮੂ-ਕਸ਼ਮੀਰ ਵਿਚ ਇਕ ਵਫਦ ਭੇਜਣ ਦਾ ਪ੍ਰਸਤਾਵ ਦਿੱਤਾ। ਉਹਨਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਬੈਠਕ ਕਰਾਉਣ ਦੀ ਵੀ ਅਪੀਲ ਕੀਤੀ।
ਓ.ਆਈ.ਸੀ. ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਭਾਰਤੀ ਰਾਜਦੂਤ ਔਸਫ ਸਈਦ ਨੇ ਓ.ਆਈ.ਸੀ. ਦੇ ਜਨਰਲ ਸਕੱਤਰ ਯੂਸੁਫ ਅਲ-ਓਥਇਮੀਨ ਨਾਲ 5 ਜੁਲਾਈ ਨੂੰ ਜੇਦਾ ਵਿਚ ਸ਼ਿਸ਼ਟਾਚਾਰ ਮੀਟਿੰਗ ਕੀਤੀ। ਉਸ ਨੇ ਕਿਹਾ ਕਿ ਓ.ਆਈ.ਸੀ. ਦੇ ਜਨਰਲ ਸਕੱਤਰ ਨੇ ਭਾਰਤੀ ਰਾਜਦੂਤ ਸਈਦ ਨਾਲ ਮੁਲਾਕਾਤ ਦੌਰਾਨ ਭਾਰਤ ਵਿਚ ਮੁਸਲਮਾਨਾਂ ਦੀ ਕਥਿਤ ਤੌਰ 'ਤੇ ਚਿੰਤਾਜਨਕ ਸਥਿਤੀ ਅਤੇ ਜੰਮੂ-ਕਸ਼ਮੀਰ ਵਿਵਾਦ 'ਤੇ ਸਮੀਖਿਆ ਕੀਤੀ।
ਪੜ੍ਹੋ ਇਹ ਅਹਿਮ ਖਬਰ- ਟੀਕਾਕਰਨ ਦੇ ਬਾਵਜੂਦ ਕੋਵਿਡ-19 ਨਾਲ ਦੁਨੀਆ ਭਰ 'ਚ ਮੌਤਾਂ ਦਾ ਅੰਕੜਾ ਪਹੁੰਚਿਆ 40 ਲੱਖ ਦੇ ਪਾਰ
ਪਾਕਿ ਨੇ ਕੀਤਾ ਸੀ ਵਿਰੋਧ
ਇਹ ਆਪਣੇ ਆਪ ਵਿਚ ਅਸਧਾਰਨ ਹੈ ਕਿ ਭਾਰਤੀ ਰਾਜਦੂਤ ਓ.ਆਈ.ਸੀ. ਦੇ ਜਨਰਲ ਸਕੱਤਰ ਨਾਲ ਮੁਲਾਕਾਤ ਕਰੇ। ਭਾਰਤੀ ਦੂਤਾਵਾਸ ਜਾਂ ਵਿਦੇਸ਼ ਮੰਤਰਾਲੇ ਵੱਲੋਂ ਇਸ ਸੰਬੰਧ ਕੋਈ ਬਿਆਨ ਫਿਲਹਾਲ ਨਹੀਂ ਆਇਆ ਹੈ। ਦੋ ਸਾਲ ਪਹਿਲਾਂ ਭਾਰਤ ਦੀ ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਓ.ਆਈ.ਸੀ. ਦੀ ਬੈਠਕ ਵਿਚ ਹਿੱਸਾ ਲਿਆ ਸੀ। ਯੂ.ਏ.ਈ. ਨੇ ਭਾਰਤ ਨੂੰ ਇਸ ਬੈਠਕ ਵਿਚ ਸੱਦਾ ਦਿੱਤਾ ਸੀ। ਇਸ ਨੂੰ ਭਾਰਤ ਲਈ ਵੱਡੀ ਰਾਜਨੀਤਕ ਜਿੱਤ ਦੇ ਤੌਰ 'ਤੇ ਦੇਖਿਆ ਗਿਆ ਸੀ।ਇਸ ਦੇ ਵਿਰੋਧ ਵਿਚ ਪਾਕਿਸਤਾਨ ਨੇ ਮਾਰਚ 2019 ਵਿਚ ਹੋਈ ਵਿਦੇਸ਼ ਮੰਤਰੀਆਂ ਦੀ ਬੈਠਕ ਦਾ ਬਾਈਕਾਟ ਕਰ ਦਿੱਤਾ ਸੀ। ਇਸ ਘਟਨਾ ਦੇ ਬਾਅਦ ਭਾਰਤ ਨੂੰ ਸੱਦਾ ਨਹੀਂ ਦਿੱਤਾ ਗਿਆ।
4 ਸਾਲ ਦੀ ਬੱਚੀ ਦੇ ਗੁੱਟ 'ਤੇ ਬੰਨ੍ਹੀ 'ਸਮਾਰਟਵਾਚ' 'ਚ ਹੋਇਆ ਧਮਾਕਾ, ਵਾਲ-ਵਾਲ ਬਚੀ ਜਾਨ
NEXT STORY