ਅੰਕਾਰਾ-ਇਰਾਕ ਤੋਂ ਗਲੋਬਲ ਦੇ ਬਾਜ਼ਾਰਾਂ ਨੂੰ ਤੇਲ ਪਹੁੰਚਾਉਣ ਵਾਲੀ ਇਕ ਪਾਈਪਲਾਈਨ ਦਾ ਸੰਚਾਲਨ ਬੁੱਧਵਾਰ ਨੂੰ ਫ਼ਿਰ ਤੋਂ ਸ਼ੁਰੂ ਕਰ ਦਿੱਤਾ ਗਿਆ। ਦੱਖਣੀ-ਪੂਰਬੀ ਤੁਰਕੀ 'ਚ ਇਕ ਧਮਾਕੇ ਤੋਂ ਬਾਅਦ ਇਸ ਨੂੰ ਕਈ ਘੰਟਿਆਂ ਲਈ ਬੰਦ ਕਰਨ ਨੂੰ ਮਜ਼ਬੂਰ ਹੋਣਾ ਪਿਆ ਸੀ। ਸਰਕਾਰੀ ਸਮਾਰਾਚ ਏਜੰਸੀ 'ਅਨਾਦੋਲੂ' ਨੇ ਇਕ ਖ਼ਬਰ 'ਚ ਦੱਸਿਆ ਕਿ ਕਹਰਮਾਨ ਮਰਅਸ ਸੂਬੇ ਦੇ ਪਾਜਾਰਜੇਕ ਸ਼ਹਿਰ ਕੋਲ ਮੰਗਲਵਾਰ ਦੇਰ ਰਾਤ ਹੋਏ ਧਮਾਕੇ 'ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਧਮਾਕੇ ਨਾਲ ਭਿਆਨਕ ਅੱਗ ਲੱਗ ਗਈ ਜਿਸ ਦੇ ਚੱਲਦੇ ਅਧਿਕਾਰੀਆਂ ਨੂੰ ਇਕ ਰਾਜਮਾਰਗ ਨੂੰ ਵੀ ਬੰਦ ਕਰਨਾ ਪਿਆ।
ਇਹ ਵੀ ਪੜ੍ਹੋ : ਰੂਸ ਨਾਲ ਵਧਦੇ ਤਣਾਅ ਦਰਮਿਆਨ ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਸਹਾਇਤਾ ਪ੍ਰਦਾਨ ਕਰੇਗਾ ਅਮਰੀਕਾ
ਪਾਈਪਲਾਈਨ ਤੋਂ ਉੱਤਰੀ ਇਲਾਕੇ ਦੇ ਕਿਰਕੁਕ ਤੇਲ ਖੇਤਰਾਂ ਤੋਂ ਤੁਰਕੀ ਦੇ ਜੇਜਾਨ ਬੰਦਰਗਾਹ ਤੱਕ ਤੇਲ ਪਹੁੰਚਾਇਆ ਜਾਂਦਾ ਹੈ। ਤੁਰਕੀ ਦੀ ਪਾਈਪਲਾਈਨ ਕੰਪਨੀ 'ਬੀਓਟੀਏਐੱਸ' ਨੇ ਕਿਹਾ ਕਿ ਸਾਰੀਆਂ ਲੋੜੀਂਦੀਆਂ ਸਾਵਧਾਨੀਆਂ ਉਪਾਅ ਕਰਨ ਤੋਂ ਬਾਅਦ ਤੇਲ ਦਾ ਪ੍ਰਵਾਹ ਮੁੜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਸੂਬਾਈ ਗਵਰਨਰ ਦੇ ਦਫ਼ਤਰ ਨੇ ਕਿਹਾ ਕਿ ਜਾਂਚ ਦੇ ਸ਼ੁਰੂਆਤੀ ਨਤੀਜਿਆਂ ਤੋਂ ਇਹ ਸੰਕੇਤ ਮਿਲਿਆ ਹੈ ਕਿ ਖ਼ਰਾਬ ਮੌਸਮ ਦੇ ਚੱਲਦੇ ਬਿਜਲੀ ਦਾ ਇਕ ਖੰਭਾ ਉਖੜ ਜਾਣ ਨਾਲ ਧਮਾਕਾ ਹੋਇਆ।
ਇਹ ਵੀ ਪੜ੍ਹੋ : ਅੰਮ੍ਰਿਤਸਰ : ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਹੋਇਆ ਝਗੜਾ, ਚੱਲੀ ਗੋਲੀ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਰੂਸ ਨਾਲ ਵਧਦੇ ਤਣਾਅ ਦਰਮਿਆਨ ਯੂਕ੍ਰੇਨ ਨੂੰ 20 ਕਰੋੜ ਡਾਲਰ ਦੀ ਸਹਾਇਤਾ ਪ੍ਰਦਾਨ ਕਰੇਗਾ ਅਮਰੀਕਾ
NEXT STORY