ਅਬੁਜਾ- ਨਾਈਜੀਰੀਆ ਦੀ ਰਾਜਧਾਨੀ ਕੋਗੀ ਸਟੇਟ ਦੇ ਲੋਕਜਾ ਸ਼ਹਿਰ ਵਿਚ ਇਕ ਵਾਹਨ ਨਾਲ ਟਕਰਾ ਜਾਣ ਦੇ ਬਾਅਦ ਪੈਟਰੋਲ ਟੈਂਕਰ ਵਿਚ ਹੋਏ ਜ਼ੋਰਦਾਰ ਧਮਾਕੇ ਵਿਚ 23 ਲੋਕਾਂ ਦੀ ਮੌਤ ਹੋ ਗਈ।
ਸਥਾਨਕ ਮੀਡੀਆ ਨੇ ਇਸ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਹਾਦਸਾ ਬੁੱਧਵਾਰ ਸਵੇਰੇ ਵਾਪਰਿਆ ਤੇ ਪੈਟਰੋਲ ਟੈਂਕ ਵਿਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 30 ਲੋਕ ਝੁਲਸ ਗਏ। ਧਮਾਕਾ ਇੰਨਾ ਜ਼ੋਰਦਾਰ ਸੀ ਕਿ ਉੱਥੇ ਖੜ੍ਹੇ 10 ਵਾਹਨ ਵੀ ਨੁਕਸਾਨੇ ਗਏ।

ਇਕ ਵਿਅਕਤੀ ਮੁਤਾਬਕ ਪੈਟਰੋਲ ਟੈਂਕਰ ਲੈ ਜਾ ਰਹੇ ਡਰਾਈਵਰ ਦਾ ਵਾਹਨ 'ਤੇ ਕੰਟਰੋਲ ਨਾ ਰਿਹਾ ਅਤੇ ਟੈਂਕਰ ਇਕ ਵਾਹਨ ਨਾਲ ਟਕਰਾ ਗਿਆ, ਜਿਸ ਦੇ ਬਾਅਦ ਉਸ ਵਿਚ ਜ਼ੋਰ ਦਾ ਧਮਾਕਾ ਹੋਇਆ। ਪੁਲਸ ਇਸ ਹਾਦਸੇ ਵਿਚ ਮਾਰੇ ਗਏ ਲੋਕਾਂ ਦੀ ਗਿਣਤੀ ਦਾ ਪਤਾ ਲਗਾ ਰਹੀ ਹੈ।
ਅਮਰੀਕਾ 'ਚ ਹੁਣ ਵੀ ਸ਼ੁਰੂ ਨਹੀਂ ਹੋਇਆ ਆਕਸਫੋਰਡ ਦੀ ਕੋਰੋਨਾ ਵੈਕਸੀਨ ਦਾ ਟ੍ਰਾਇਲ
NEXT STORY