ਲੰਡਨ (ਬਿਊਰੋ): ਦੁਨੀਆ ਦੇ 38 ਦੇਸ਼ਾਂ ਵਿਚ ਕੋਰੋਨਾ ਦੇ ਨਵੇਂ ਵੈਰੀਐਂਟ ਓਮੀਕਰੋਨ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਦੱਖਣੀ ਅਫਰੀਕਾ ਵਿਚ ਸਭ ਤੋਂ ਪਹਿਲਾਂ ਪਛਾਣੇ ਗਏ ਇਸ ਵੈਰੀਐਂਟ ਦੇ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਬ੍ਰਿਟੇਨ, ਯੂਰਪ ਅਤੇ ਭਾਰਤ ਵਿਚ ਵੀ ਕਾਫੀ ਤੇਜ਼ੀ ਨਾਲ ਕੇਸ ਮਿਲ ਰਹੇ ਹਨ। ਅਮਰੀਕਾ, ਆਸਟ੍ਰੇਲੀਆ ਦੇ ਬਾਅਦ ਹੁਣ ਬ੍ਰਿਟੇਨ ਵਿਚ ਵੀ ਓਮੀਕਰੋਨ ਦਾ ਕਮਿਊਨਿਟੀ ਸਪ੍ਰੈਡ ਸ਼ੁਰੂ ਹੋ ਚੁੱਕਾ ਹੈ। ਇੱਥੇ ਬਿਨਾਂ ਟ੍ਰੈਵਲ ਹਿਸਟਰੀ ਦੇ ਵੀ ਕਾਫੀ ਲੋਕ ਕੋਰੋਨਾ ਦੇ ਨਵੇਂ ਵੈਰੀਐਂਟ ਤੋਂ ਇਨਫੈਕਟਿਡ ਹੋ ਰਹੇ ਹਨ। ਯੂਕੇ ਦੇ ਸਿਹਤ ਮੰਤਰੀ ਸਾਜਿਦ ਜਾਵਿਦ ਨੇ ਸੰਸਦ ਵਿਚ ਦੱਸਿਆ ਕਿ ਦੇਸ਼ ਵਿਚ ਕੋਰੋਨਾ ਦੇ ਨਵੇਂ ਵੈਰੀਐਂਟ ਦੇ 336 ਕੇਸ ਸਾਹਮਣੇ ਆ ਚੁੱਕੇ ਹਨ। ਇੰਗਲੈਂਡ ਵਿਚ ਇਸ ਦਾ ਕਮਿਊਨਿਟੀ ਸਪ੍ਰੈਡ ਵੀ ਦੇਖਣ ਨੂੰ ਮਿਲਿਆ ਹੈ। ਇੰਗਲੈਂਡ ਵਿਚ ਹੁਣ ਤੱਕ 261 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ ਜਦਕਿ ਸਕਾਟਲੈਂਡ ਵਿਚ 71, ਵੇਲਜ਼ ਵਿਚ 4 ਕੇਸ ਸਾਹਮਣੇ ਆਏ ਹਨ।
ਸਾਜਿਦ ਜਾਵਿਦ ਨੇ ਕਿਹਾ ਕਿ ਕਈ ਕੇਸ ਅਜਿਹੇ ਸਾਹਮਣੇ ਆਏ ਹਨ, ਜਿਹਨਾਂ ਦੀ ਕੋਈ ਟ੍ਰੈਵਲ ਹਿਸਟਰੀ ਵੀ ਨਹੀਂ ਹੈ। ਅਜਿਹੇ ਵਿਚ ਅਸੀਂ ਇਸ ਨਤੀਜੇ 'ਤੇ ਪਹੁੰਚੇ ਹਾਂ ਕਿ ਇੰਗਲੈਂਡ ਦੇ ਕਈ ਖੇਤਰਾਂ ਵਿਚ ਕਮਿਊਨਿਟੀ ਸਪ੍ਰੈਡ ਦੇਖਣ ਨੂੰ ਮਿਲ ਰਿਹਾ ਹੈ। ਅਸੀਂ ਕੁਝ ਵੀ ਕਿਸਮਤ 'ਤੇ ਨਹੀਂ ਛੱਡ ਰਹੇ। ਉਹਨਾਂ ਨੇ ਕਿਹਾ ਕਿ ਜਦੋਂ ਦੁਨੀਆ ਦੇ ਵਿਗਿਆਨੀ ਨਵੇਂ ਵੈਰੀਐਂਟ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਹਨ ਉਦੋਂ ਸਾਡੀ ਰਣਨੀਤੀ ਸਮਾਂ ਰਹਿੰਦੇ ਕੋਰੋਨਾ ਦੇ ਨਵੇਂ ਵੈਰੀਐਂਟ ਦੇ ਸਾਹਮਣੇ ਆਪਣਾ ਡਿਫੈਂਸ ਮਜ਼ਬੂਤ ਕਰਨ 'ਤੇ ਹੈ। ਭਾਵੇਂਕਿ ਜਾਵੇਦ ਨੇ ਯੂਕੇ ਹੈਲਥ ਸਿਕਓਰਿਟੀ ਏਜੰਸੀ ਵੱਲੋਂ ਜਾਰੀ ਡਾਟਾ ਦਾ ਵੀ ਜ਼ਿਕਰ ਕੀਤਾ।
ਪੜ੍ਹੋ ਇਹ ਅਹਿਮ ਖ਼ਬਰ- ਜਦੋਂ ਦੋ ਨਵਜੰਮੇ ਬੱਚਿਆਂ ਨੂੰ ਗਲਤੀ ਨਾਲ ਲਗਾਈ ਗਈ ਕੋਰੋਨਾ ਵੈਕਸੀਨ, ਹੋਇਆ ਬੁਰਾ ਹਾਲ
ਇਸ ਵਿਚ ਵਿਗਿਆਨੀਆਂ ਨੇ ਓਮੀਕਰੋਨ ਦੀ ਸਮੇਂ ਸੀਮਾ ਡੈਲਟਾ ਵੈਰੀਐਂਟ ਤੋਂ ਘੱਟ ਹੋਣ ਦੀ ਸੰਭਾਵਨਾ ਜਤਾਈ ਹੈ। ਉਹਨਾਂ ਨੇ ਕਿਹਾ ਕਿ ਹਾਲੇ ਇਹ ਸਾਫ ਨਹੀਂ ਹੈ ਕਿ ਇਹ ਵਾਇਰਸ ਕਿੰਨਾ ਖਤਰਨਾਕ ਹੈ ਅਤੇ ਵੈਕਸੀਨ ਦਾ ਇਸ 'ਤੇ ਕੀ ਅਸਰ ਪਵੇਗਾ। ਇਸ ਲਈ ਅਸੀਂ ਕੁਝ ਵੀ ਨਹੀਂ ਕਹਿ ਸਕਦੇ ਕਿ ਇਹ ਵੈਰੀਐਂਟ ਸਾਨੂੰ ਰਿਕਵਰੀ ਲਈ ਕਿੰਨਾ ਸਮਾਂ ਦੇਵੇਗਾ। ਮੰਗਲਵਾਰ ਨੂੰ ਬ੍ਰਿਟੇਨ ਨੇ ਰੈੱਡ ਲਿਸਟ ਜਾਰੀ ਕੀਤੀ ਜਿਸ ਵਿਚ ਕਿਸੇ ਵੀ ਦੇਸ਼ ਦੇ ਯਾਤਰੀ ਭਾਵੇਂ ਉਸ ਨੇ ਟੀਕਾਕਰਨ ਕਰਵਾਇਆ ਹੋਵੇ, ਉਸ ਨੂੰ ਯੂਕੇ ਆਉਣ ਲਈ 48 ਘੰਟੇ ਪਹਿਲਾਂ ਦੀ ਪੀਸੀਆਰ ਨੈਗੇਟਿਵ ਰਿਪੋਰਟ ਦਿਖਾਉਣੀ ਹੋਵੇਗੀ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਓਮੀਕਰੋਨ ਦੀ ਦਹਿਸ਼ਤ, ਪਾਕਿਸਤਾਨ ਨੇ 15 ਦੇਸ਼ਾਂ ਦੀ ਯਾਤਰਾ 'ਤੇ ਲਗਾਈ ਪਾਬੰਦੀ
NEXT STORY