ਜੇਨੇਵਾ-ਵਿਸ਼ਵ ਸਿਹਤ ਸੰਗਠਨ (ਡਬਲਯੂ.ਐੱਚ.ਓ.) ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਓਮੀਕ੍ਰੋਨ ਵੇਰੀਐਂਟ 63 ਦੇਸ਼ਾਂ 'ਚ ਫੈਲ ਗਿਆ ਹੈ ਅਤੇ ਸ਼ੁਰੂਆਤੀ ਅੰਕੜਿਆਂ ਮੁਤਾਬਕ ਇਹ ਦੁਨੀਆ 'ਚ ਡੈਲਟਾ ਵੇਰੀਐਂਟ ਤੋਂ ਅਗੇ ਨਿਕਲ ਸਕਦਾ ਹੈ। ਡਬਲਯੂ.ਐੱਚ.ਓ. ਨੇ ਵੇਰਵੇ ਮੁਤਾਬਕ, 9 ਦਸੰਬਰ ਤੱਕ 63 ਦੇਸ਼ਾਂ 'ਚ ਓਮੀਕ੍ਰੋਨ ਵੇਰੀਐਂਟ ਦੇ ਮਾਮਲੇ ਆਏ ਹਨ।
ਇਹ ਵੀ ਪੜ੍ਹੋ : ਗੁਜਰਾਤ 'ਚ ਕੋਰੋਨਾ ਦੇ 56 ਨਵੇਂ ਮਾਮਲੇ ਆਏ ਸਾਹਮਣੇ
ਉਨ੍ਹਾਂ ਨੇ ਕਿਹਾ ਕਿ ਇਹ ਅਜੇ ਤੱਕ ਪਤਾ ਨਹੀਂ ਚਲਿਆ ਹੈ ਕਿ ਨਵਾਂ ਵੇਰੀਐਂਟ ਇੰਨੀ ਤੇਜ਼ੀ ਨਾਲ ਕਿਉਂ ਫੈਲ ਰਿਹਾ ਹੈ। ਦਸਤਾਵੇਜ਼ਾਂ 'ਚ ਦੱਸਿਆ ਗਿਆ ਹੈ ਕਿ ਅਜੇ ਤੱਕ ਉਪਲੱਬਧ ਅੰਕੜਿਆਂ ਮੁਤਾਬਕ ਕਮਿਊਨਿਟੀ ਟ੍ਰਾਂਸਫਰ ਦੇ ਮਾਮਲੇ 'ਚ ਓਮੀਕ੍ਰੋਨ ਦੇ ਡੈਲਟਾ ਵੇਰੀਐਂਟ ਤੋਂ ਅਗੇ ਨਿਕਲਣ ਦੇ ਆਸਾਰ ਹਨ। ਸ਼ੁਰੂਆਤੀ ਅੰਕੜਿਆਂ ਮੁਤਾਬਕ ਇਹ ਕੋਵਿਡ ਦੇ ਟੀਕੇ ਦੇ ਅਸਰ ਨੂੰ ਘੱਟ ਕਰ ਸਕਦਾ ਹੈ। ਸੰਗਠਨ ਨੇ ਮੰਨਿਆ ਕਿ ਓਮੀਕ੍ਰੋਨ, ਡੈਲਟਾ ਵੇਰੀਐਂਟ ਦੀ ਤੁਲਨਾ 'ਚ ਘੱਟ ਖਤਰਨਾਕ ਹੈ।
ਇਹ ਵੀ ਪੜ੍ਹੋ : ਨੇਤਨਯਾਹੂ ਦੇ ਪਰਿਵਾਰ ਨੂੰ ਦਿੱਤੀ ਜਾਣ ਵਾਲੀ ਸੁਰੱਖਿਆ ਹਟਾਏਗਾ ਇਜ਼ਰਾਈਲ
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਆਸਟ੍ਰੀਆ ਨੇ ਟੀਕਾਕਰਨ ਕਰਵਾ ਚੁੱਕੇ ਲੋਕਾਂ ਲਈ ਲਾਕਡਾਊਨ ਕੀਤਾ ਖਤਮ
NEXT STORY